03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬੱਬਰ ਅਕਾਲੀ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ ਸਾਹਿਤਕ ਮੇਲੇ ਵਿਚ ਜੁੜੇ ਸਾਹਿਤ ਪ੍ਰੇਮੀ ਅਜਮੇਰ ਸਿੱਧੂ ਨੇ ‘ਬੱਬਰ ਅਕਾਲੀ ਲਹਿਰ ਦੇ ਅਣਫੋਲੇ ਵਰਕੇ’ ਵਿਸ਼ੇ ’ਤੇ ਪਾਇਆ ਚਾਨਣਾ

ਗਲਾਸਗੋ, 3 ਨਵੰਬਰ (ਹਰਜੀਤ ਸਿੰਘ ਦੁਸਾਂਝ)-ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੇ 100 ਸਾਲਾ ਜੁਝਾਰੂ ਇਤਿਹਾਸ ਨੂੰ ਸਮਰਪਿਤ ਸਾਲਾਨਾ ਸਾਹਿਤਕ ਮੇਲਾ ਗਲਾਸਗੋ ਦੇ ਸ਼ੇਰਬਰੂਕ ਪੈਰਿਸ਼ ਚਰਚ ਵਿਖੇ ਕਰਵਾਇਆ ਗਿਆ। ਕੜਾਕੇ ਦੀ ਠੰਢ ਦੇ ਬਾਵਜੂਦ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਬੁਲਾਰੇ, ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਦੇ ਹੋਏ ਅਤੇ ਦਰਸ਼ਕ ਆਨੰਦ ਮਾਣਦੇ ਹੋਏ। ਤਸਵੀਰ : ਹਰਜੀਤ ਸਿੰਘ ਦੁਸਾਂਝ 04-11-2026
ਗਲਾਸਗੋ, 3 ਨਵੰਬਰ (ਹਰਜੀਤ ਸਿੰਘ ਦੁਸਾਂਝ)-ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੇ 100 ਸਾਲਾ ਜੁਝਾਰੂ ਇਤਿਹਾਸ ਨੂੰ ਸਮਰਪਿਤ ਸਾਲਾਨਾ ਸਾਹਿਤਕ ਮੇਲਾ ਗਲਾਸਗੋ ਦੇ ਸ਼ੇਰਬਰੂਕ ਪੈਰਿਸ਼ ਚਰਚ ਵਿਖੇ ਕਰਵਾਇਆ ਗਿਆ। ਕੜਾਕੇ ਦੀ ਠੰਢ ਦੇ ਬਾਵਜੂਦ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਭਾ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਅਮਨ ਨੇ ਮਹਿਮਾਨਾਂ, ਲੇਖਕਾਂ ਤੇ ਸਰੋਤਿਆਂ ਦਾ ਸਵਾਗਤ ਕੀਤਾ। ਸਮਾਗਮ ਵਿਚ ਪੰਜਾਬ ਤੋਂ ਪੁੱਜੇ ਮੁੱਖ ਬੁਲਾਰੇ ਉੱਘੇ ਕਹਾਣੀਕਾਰ ਅਜਮੇਰ ਸਿੱਧੂ ਨੇ ‘ਬੱਬਰ ਅਕਾਲੀ ਲਹਿਰ ਦੇ ਅਣਫੋਲੇ ਵਰਕੇ’ ਵਿਸ਼ੇ ’ਤੇ ਵਿਸਥਾਰਪੂਰਵਕ ਭਾਸ਼ਣ ਦਿੱਤਾ। ਉਨ੍ਹਾਂ ਇਤਿਹਾਸਕ ਹਵਾਲਿਆਂ ਰਾਹੀਂ ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ, ਉਦੇਸ਼ਾਂ ਅਤੇ ਲਹਿਰ ਦੇ ਘੱਟ ਚਰਚਿਤ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬੱਬਰ ਅਕਾਲੀ ਅੰਗਰੇਜ਼ ਹਾਕਮਾਂ ਵਲੋਂ ਲੋਕਾਂ ਦੇ ਖੇਤਾਂ ਤੇ ਅੰਬਾਂ ਦੇ ਬਾਗ਼ਾਂ ਦੀ ਨਿਲਾਮੀ ਕਰਨ ਦੇ ਅਧਿਕਾਰ ਨੂੰ ਵੰਗਾਰਦੇ ਸਨ। ਮੌਜੂਦਾ ਹਾਲਾਤ ਦਾ ਜ਼ਿਕਰ ਕਰਦਿਆਂ ਅਜਮੇਰ ਸਿੱਧੂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੇ ਵਸੀਲਿਆਂ ਦੀ ਲੁੱਟ ਅਤੇ ਹਾਕਮਾਂ ਦੀਆਂ ਨੀਤੀਆਂ ਦੇ ਸਨਮੁੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਜੁਝਾਰੂ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਬੱਬਰ ਅਕਾਲੀਆਂ ਦੇ ਸੁਪਨਿਆਂ ਦਾ ਸਵਰਾਜ ਸਥਾਪਤ ਕਰਨ ਲਈ ਉਨ੍ਹਾਂ ਦੇ ਵਿਚਾਰਾਂ ਅਤੇ ਕੁਰਬਾਨੀਆਂ ਨੂੰ ਸਮਝਣ ਦਾ ਸੱਦਾ ਦਿੱਤਾ। ਮੇਲੇ ਵਿਚ ਇੰਗਲੈਂਡ ਤੋਂ ਪਹੁੰਚੇ ਮਹਿਮਾਨ ਕਵੀਆਂ ਜਸਵਿੰਦਰ ਸਿੰਘ ਜਾਲਿਫ਼, ਦਰਸ਼ਨ ਬੁਲੰਦਵੀ ਅਤੇ ਨਛੱਤਰ ਭੋਗਲ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਰਾਹੀਂ ਬੱਬਰ ਅਕਾਲੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਥਾਨਕ ਕਵੀਆਂ, ਕਲਾਕਾਰਾਂ ਵਿੱਚ ਅਮਨਦੀਪ ਸਿੰਘ ਅਮਨ, ਦਲਜੀਤ ਸਿੰਘ ਦਿਲਬਰ, ਹਰਜੀਤ ਦੁਸਾਂਝ, ਦੁਪਿੰਦਰ ਕੌਰ, ਮਨਦੀਪ ਕੌਰ ਧਾਰੀਵਾਲ ਅਤੇ ਜਤਿੰਦਰ ਸੰਧੂ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਸਾਹਿਤਕ ਰੰਗ ਦਿੱਤਾ। ਸਭਾ ਵਲੋਂ ਮੁੱਖ ਮਹਿਮਾਨ ਅਜਮੇਰ ਸਿੱਧੂ ਅਤੇ ਇੰਗਲੈਂਡ ਤੋਂ ਪੁੱਜੇ ਕਵੀਆਂ ਦਰਸ਼ਨ ਬੁਲੰਦਵੀ, ਜਸਵਿੰਦਰ ਸਿੰਘ ਜਾਲਿਫ਼ ਤੇ ਨਛੱਤਰ ਭੋਗਲ ਨੂੰ ਸਕਾਟਿਸ਼ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਰਾਹੀ ਅਤੇ ਅਮਿਤ ਕੁਮਾਰ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਨੂੰ ਵੀ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਹ ਸਾਹਿਤਕ ਮੇਲਾ ਸਭਾ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ, ਜਨਰਲ ਸਕੱਤਰ ਅਮਨਦੀਪ ਸਿੰਘ ਅਮਨ, ਤਾਲਮੇਲਕ ਤਰਲੋਚਨ ਮੁਠੱਡਾ, ਪ੍ਰੈੱਸ ਸਕੱਤਰ ਹਰਜੀਤ ਸਿੰਘ ਦੁਸਾਂਝ ਅਤੇ ਕਾਰਜਕਾਰੀ ਮੈਂਬਰਾਂ ਦੁਪਿੰਦਰ ਕੌਰ, ਕਮਲਜੀਤ ਕੌਰ ਮਿਨਹਾਸ, ਜਗਦੀਸ਼ ਸਿੰਘ, ਡਾ. ਇੰਦਰਜੀਤ ਸਿੰਘ, ਸੁਖਦੇਵ ਰਾਹੀ, ਏ. ਐੱਸ. ਜੱਸਲ ਤੇ ਕਰਮਜੀਤ ਮੀਨੀਆ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਦਿਲਬਾਗ ਸਿੰਘ ਸੰਧੂ ਨੇ ਨਿਭਾਈ। ਅੰਤ ਵਿੱਚ ਪ੍ਰਧਾਨ ਦਲਜੀਤ ਸਿੰਘ ਦਿਲਬਰ ਨੇ ਮੇਲੇ ਦੀ ਸਫ਼ਲਤਾ ਲਈ ਪ੍ਰਬੰਧਕੀ ਟੀਮ, ਮਹਿਮਾਨਾਂ, ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੇਡੀਓ ਆਵਾਜ਼ ਦੇ ਨਿਰਦੇਸ਼ਕ ਚਰਨਜੀਤ ਸਿੰਘ ਸੰਘਾ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਲਾਸਗੋ ਵੱਲੋਂ ਪਰਮਜੀਤ ਸਿੰਘ ਬਾਸੀ, ਜਗਰੂਪ ਕੌਰ ਢਿੱਲੋਂ, ਸੰਤ ਰਾਮ ਉਦਾਸੀ ਟਰੱਸਟ ਦੇ ਪ੍ਰਧਾਨ ਸੁਖਵਿੰਦਰ ਕੰਦੋਲਾ, ਤਰਕਸ਼ੀਲ ਸੁਸਾਇਟੀ ਇੰਗਲੈਂਡ ਦੇ ਆਗੂ ਨਵਦੀਪ ਸਿੰਘ ਅਤੇ ਕਮਲਜੀਤ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਪਾਰਕਿੰਗਾਂ ਵਰਤਣ ’ ਤੇ ‘ ਆਈਸ ’ ਖ਼ਿਲਾਫ਼ ਅਦਾਲਤ ਜਾਣ ਦੀ ਮਮਦਾਨੀ ਵਲੋਂ ਚਿਤਾਵਨੀ ਅਗਲੀ ਖ਼ਬਰ ਸ਼ਿਕਾਗੋ ਵਿਖੇ ਦੀਵਾਲੀ ਸੰਬੰਧੀ ਸਮਾਗਮ ਕਰਵਾਇਆ
Ad Position 24