ਨਿਊਯਾਰਕ ’ਚ ਤਿੰਨ ਦਹਾਕਿਆਂ ਮਗਰੋਂ ਖਸਰੇ ਨਾਲ ਜੁੜੀ ਪਹਿਲੀ ਮੌਤ
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਖਸਰੇ ਦੇ ਵਧਦੇ ਮਾਮਲਿਆਂ ਵਿਚਾਲੇ ਨਿਊਯਾਰਕ ਦੀ ਲੂਇਸ ਕਾਊਂਟੀ ਵਿਚ ਇਕ ਬੱਚੇ ਦੀ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਸ ਮੌਤ ਦਾ ਸਬੰਧ ਖਸਰੇ ਦੇ ਚੱਲ ਰਹੇ ਫੈਲਾਅ ਨਾਲ ਦੱਸਿਆ ਹੈ।
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਖਸਰੇ ਦੇ ਵਧਦੇ ਮਾਮਲਿਆਂ ਵਿਚਾਲੇ ਨਿਊਯਾਰਕ ਦੀ ਲੂਇਸ ਕਾਊਂਟੀ ਵਿਚ ਇਕ ਬੱਚੇ ਦੀ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਸ ਮੌਤ ਦਾ ਸਬੰਧ ਖਸਰੇ ਦੇ ਚੱਲ ਰਹੇ ਫੈਲਾਅ ਨਾਲ ਦੱਸਿਆ ਹੈ। ਸੂਬੇ ਵਿਚ 30 ਸਾਲਾਂ ਤੋਂ ਵੱਧ ਸਮੇਂ ਬਾਅਦ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਉਮਰ, ਟੀਕਾਕਰਨ ਜਾਂ ਬਿਮਾਰੀ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਰਿਪੋਰਟ ਮੁਤਾਬਕ ਅਮਰੀਕਾ ਵਿਚ ਇਸ ਸਾਲ 4,800 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ 1991 ਮਗਰੋਂ ਸਭ ਤੋਂ ਵੱਧ ਹਨ। ਇਨ੍ਹਾਂ ਵਿਚੋਂ ਘੱਟੋ-ਘੱਟ 96 ਫ਼ੀਸਦੀ ਮਰੀਜ਼ਾਂ ਦਾ ਟੀਕਾਕਰਨ ਨਹੀਂ ਹੋਇਆ ਸੀ ਜਾਂ ਉਨ੍ਹਾਂ ਦੇ ਟੀਕਾਕਰਨ ਬਾਰੇ ਜਾਣਕਾਰੀ ਉਪਲਬਧ ਨਹੀਂ ਸੀ।