04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬਰਤਾਨੀਆ ਦੀ ਗੁਲਾਮਾਂ ਦੇ ਵਪਾਰ ’ਚ ਭੂਮਿਕਾ ਅਤੀਤ ਦਾ ਇਕ ਸ਼ਰਮਨਾਕ ਅਧਿਆਏ-ਰਾਜਾ ਚਾਰਲਸ ਤੀਜਾ

ਲੰਡਨ, 3 ਨਵੰਬਰ (ਪੀ.ਟੀ.ਆਈ.)-ਰਾਜਾ ਚਾਰਲਸ ਤੀਜੇ ਨੇ ਮੰਗਲਵਾਰ ਨੂੰ ਬਰਤਾਨੀਆ ਵਲੋਂ ਪੁਰਾਣੇ ਸਮੇਂ ’ਚ ਅਫਰੀਕੀ ਲੋਕਾਂ ਨੂੰ ਗੁਲਾਮ ਬਣਾਉਣ ਤੇ ਉਨ੍ਹਾਂ ਨੂੰ ਸਮੁੰਦਰ ਰਾਹੀਂ ਦੂਜੇ ਦੇਸ਼ਾਂ ਵਿਚ ਲਿਜਾਣ ਵਿਚ ਨਿਭਾਈ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਮੰਨਿਆ ਕਿ ਇਹ ਬਰਤਾਨੀਆ ਦੇ ਇਤਿਹਾਸ ਦਾ ਇਕ ਸ਼ਰਮਨਾਕ ਅਧਿਆਇ ਸੀ, ਜਿਸ ਨੂੰ ਯਾਦ ਕਰਕੇ ਉਨ੍ਹਾਂ ਦਾ ਦਿਲ ਡਰ ਅਤੇ ਦੁੱਖ ਨਾਲ ਭਰ ਜਾਂਦਾ ਹੈ। 77 ਸਾਲਾ ..

Ad Position 21
No active advertisement
ਅਜੀਤ ਡੈਸਕ 04-11-2026

ਲੰਡਨ, 3 ਨਵੰਬਰ (ਪੀ.ਟੀ.ਆਈ.)-ਰਾਜਾ ਚਾਰਲਸ ਤੀਜੇ ਨੇ ਮੰਗਲਵਾਰ ਨੂੰ ਬਰਤਾਨੀਆ ਵਲੋਂ ਪੁਰਾਣੇ ਸਮੇਂ ’ਚ ਅਫਰੀਕੀ ਲੋਕਾਂ ਨੂੰ ਗੁਲਾਮ ਬਣਾਉਣ ਤੇ ਉਨ੍ਹਾਂ ਨੂੰ ਸਮੁੰਦਰ ਰਾਹੀਂ ਦੂਜੇ ਦੇਸ਼ਾਂ ਵਿਚ ਲਿਜਾਣ ਵਿਚ ਨਿਭਾਈ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਮੰਨਿਆ ਕਿ ਇਹ ਬਰਤਾਨੀਆ ਦੇ ਇਤਿਹਾਸ ਦਾ ਇਕ ਸ਼ਰਮਨਾਕ ਅਧਿਆਇ ਸੀ, ਜਿਸ ਨੂੰ ਯਾਦ ਕਰਕੇ ਉਨ੍ਹਾਂ ਦਾ ਦਿਲ ਡਰ ਅਤੇ ਦੁੱਖ ਨਾਲ ਭਰ ਜਾਂਦਾ ਹੈ।

77 ਸਾਲਾ ਰਾਜਾ ਚਾਰਲਸ ਨੇ ਐਂਟੀਗੁਆ ਤੇ ਬਾਰਬੁਡਾ ਵਿਚ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਦਾ ਰਸਮੀ ਉਦਘਾਟਨ ਕੀਤਾ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਕੈਰੇਬੀਅਨ ਦੇਸ਼ ਬਰਤਾਨੀਆ ਤੋਂ ਗੁਲਾਮੀ ਦੇ ਇਤਿਹਾਸ ਲਈ ਮੁਆਫ਼ੀ ਮੰਗਣ ਦੀ ਮੰਗ ਕਰ ਰਹੇ ਹਨ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਵੀ ਇਸ ਮੀਟਿੰਗ ’ਚ ਕਿੰਗ ਦੇ ਨਾਲ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਬਰਤਾਨੀਆ ਦੀ ਗੁਲਾਮੀ ’ਚ ਭੂਮਿਕਾ ਲਈ ਰਾਸ਼ਟਰਮੰਡਲ ਦੇਸ਼ਾਂ ਤੋਂ ਰਸਮੀ ਤੌਰ ’ਤੇ ਮੁਆਫ਼ੀ ਮੰਗਣ ਬਾਰੇ ਸਰਕਾਰ ਵਿਚਾਰ ਕਰ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ 50 ਮੀਟਰ ਪੁਰਸ਼ ਟੀਮ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਵਿਸ਼ਵ ਚੈਂਪੀਅਨ ਪਹਿਲਵਾਨ ਮਨੀਸ਼ਾ ਭਾਨਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
Ad Position 24