04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸਾਬਕਾ ਸਕਾਟਿਸ਼ ਨੈਸ਼ਨਲ ਪਾਰਟੀ ਮੁਖੀ ਨੂੰ ਫੰਡਾਂ ਦੀ ਹੇਰਾਫੇਰੀ ਮਾਮਲੇ ਵਿੱਚ 5 ਸਾਲ ਕੈਦ

Ad Position 21
No active advertisement
ਅਜੀਤ ਡੈਸਕ 24-06-2026

ਗਲਾਸਗੋ, 23 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ਵਿੱਚ ਸੱਤਾਧਾਰੀ ਸਕਾਟਿਸ਼ ਨੈਸ਼ਨਲ ਪਾਰਟੀ ਦੇ ਸਾਬਕਾ ਮੁੱਖ ਕਾਰਜਕਾਰੀ ਪੀਟਰ ਮੁਰਿੱਲ ਨੂੰ ਪਾਰਟੀ ਦੇ ਚਾਰ ਲੱਖ ਪੌਂਡ ਤੋਂ ਵੱਧ ਫੰਡਾਂ ਦੀ ਹੇਰਾਫੇਰੀ ਕਰਨ ਦੇ ਮਾਮਲੇ ਵਿੱਚ ਪੰਜ ਸਾਲ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਐਡਿਨਬਰਗ ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਾਇਆ। ਅਦਾਲਤ ਵਿੱਚ ਮੁਰੈਲ ਨੇ ਮੰਨਿਆ ਸੀ ਕਿ ਉਸ ਨੇ 2010 ਤੋਂ 2023 ਦਰਮਿਆਨ ਪਾਰਟੀ ਦੇ ਚਾਰ ਲੱਖ ਪੌਂਡ ਤੋਂ ਵੱਧ ਫੰਡ ਨਿੱਜੀ ਖਰਚਿਆਂ ਲਈ ਵਰਤੇ। ਜਾਂਚ ਮੁਤਾਬਕ ਰਕਮ ਮਹਿੰਗੇ ਵਾਹਨਾਂ, ਸਵਾ ਲੱਖ ਪੌਂਡ ਦਾ ਇੱਕ ਮੋਟਰਹੋਮ, ਲਗਜ਼ਰੀ ਘੜੀਆਂ, ਕਾਸਮੈਟਿਕਸ ਅਤੇ ਹੋਰ ਨਿੱਜੀ ਸਮਾਨ ਦੀ ਖਰੀਦ ਲਈ ਵਰਤੀ ਗਈ। ਸਜ਼ਾ ਸੁਣਾਉਂਦੇ ਹੋਏ ਲਾਰਡ ਯੰਗ ਨੇ ਇਸ ਨੂੰ ਸੋਚ ਸਮਝ ਕੇ ਕੀਤਾ ਗਿਆ ਬੇਈਮਾਨੀ ਦਾ ਅਪਰਾਧ ਅਤੇ ਭਰੋਸੇ ਦੀ ਗੰਭੀਰ ਉਲੰਘਣਾ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਵੱਡੀਆਂ ਸੰਸਥਾਵਾਂ ਵਿੱਚ ਉੱਚ ਅਹੁਦਿਆਂ ‘ਤੇ ਬੈਠੇ ਲੋਕਾਂ ਵੱਲੋਂ ਅਧਿਕਾਰਾਂ ਦੇ ਦੁਰਵਰਤੋਂ ਨੂੰ ਰੋਕਣ ਲਈ ਅਜਿਹੀ ਸਜ਼ਾ ਲਾਜ਼ਮੀ ਹੈ। ਪੀਟਰ ਮੁਰਿੱਲ ਸਕਾਟਲੈਂਡ ਦੀ ਸਾਬਕਾ ਪਹਿਲੀ ਮੰਤਰੀ ਨਿਕੋਲਾ ਸਟਰਜਨ ਦੇ ਸਾਬਕਾ ਪਤੀ ਹਨ। ਸਟਰਜਨ ਨੇ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਮੁਰੈਲ ਵੱਲੋਂ ਪਾਰਟੀ ਦੇ ਪੈਸੇ ਦੀ ਗਲਤ ਵਰਤੋਂ ਬਾਰੇ ਕੋਈ ਜਾਣਕਾਰੀ ਨਹੀਂ ਸੀ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੱਪ ਕਾਰਨ ਵੈਨਕੂਵਰ ਹਵਾਈ ਅੱਡੇ ਤੋਂ ਜਪਾਨ ਤੇ ਦੱਖਣੀ ਕੋਰੀਆ ਲਈ ਉਡਾਣਾਂ ਵਿਚ ਵੱਡਾ ਵਾਧਾ ਅਗਲੀ ਖ਼ਬਰ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਮੂਹ ਧਰਮ ਨਿਰਪੱਖ ਤੇ ਇਨਸਾਫ ਪਸੰਦ ਤਾਕਤਾਂ ਨੂੰ ਇਕਜੁੱਟ ਹੋ ਕੇ ਆਵਾਜ਼...
Ad Position 24