20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਭਾਰਤ - ਏ ਨੇ ਨਿਪਾਲ ਨੂੰ 306 ਦੌੜਾਂ ਨਾਲ ਹਰਾਇਆ

ਦੋਹਾ, 20 ਨਵੰਬਰ (ਪੀ. ਟੀ.

Ad Position 21
No active advertisement
ਦੌੜ ਪੂਰੀ ਕਰਦੇ ਹੋਏ ਭਾਰਤੀ ਖਿਡਾਰੀ। 21-11-2026

ਦੋਹਾ, 20 ਨਵੰਬਰ (ਪੀ.ਟੀ.ਆਈ.)-ਕਪਤਾਨ ਤਿਲਕ ਵਰਮਾ ਤੇ ਵਿਕਟਕੀਪਰ ਬੱਲੇਬਾਜ਼ ਕੁਮਾਰ ਕੁਸ਼ਾਗਰਾ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਭਾਰਤ-ਏ ਨੇ ਇੱਥੇ ‘ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 50 ਓਵਰ ਟੂਰਨਾਮੈਂਟ’ ਦੇ ਆਪਣੇ ਪਹਿਲੇ ਮੈਚ ’ਚ ਨਿਪਾਲ ਨੂੰ 306 ਦੌੜਾਂ ਨਾਲ ਬੁਰੀ ਤਰ੍ਹਾਂ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ-ਏ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਦੇ ਸ਼ੁਰੂ ਵਿਚ ਹੀ ਕੁਝ ਵਿਕਟਾਂ ਡਿੱਗ ਗਈਆਂ। ਪਰ ਇਸ ਤੋਂ ਬਾਅਦ ਤਿਲਕ ਤੇ ਕੁਸ਼ਾਗਰਾ ਨੇ ਜ਼ਿੰਮੇਵਾਰੀ ਸੰਭਾਲੀ ਤੇ ਤੇਜ਼ ਬੱਲੇਬਾਜ਼ੀ ਕਰਦੇ ਹੋਏ ਟੀਮ ਦਾ ਸਕੋਰ 9 ਵਿਕਟਾਂ ਦੇ ਨੁਕਸਾਨ ’ਤੇ 332 ਦੌੜਾਂ ਤੱਕ ਪਹੁੰਚਾ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਤੀਜੀ ਵਿਕਟ ਲਈ 206 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਤਿਲਕ ਨੇ 113 ਗੇਂਦਾਂ ’ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 107 ਦੌੜਾਂ ਬਣਾਈਆਂ। ਕੁਸ਼ਾਗਰਾ ਨੇ 102 ਗੇਂਦਾਂ ’ਚ 10 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 117 ਦੌੜਾਂ ਬਣਾਈਆਂ। 333 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਪਾਲ ਦੀ ਟੀਮ ਭਾਰਤ ਦੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਅਤੇ ਪ੍ਰਿੰਸ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੀ। ਦੋਵਾਂ ਗੇਂਦਬਾਜ਼ਾਂ ਨੇ ਮਿਲ ਕੇ ਨਿਪਾਲ ਦੀਆਂ 9 ਵਿਕਟਾਂ ਲੈ ਲਈਆਂ ਤੇ ਪੂਰੀ ਟੀਮ ਸਿਰਫ਼ 11.3 ਓਵਰਾਂ ’ਚ 26 ਦੌੜਾਂ ਬਣਾ ਕੇ ਆਊਟ ਹੋ ਗਈ। ਹਰਸ਼ਿਤ ਰਾਣਾ ਨੇ 16 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਪ੍ਰਿੰਸ ਯਾਦਵ ਨੇ ਸਿਰਫ਼ 6 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।

Ad Position 22
No active advertisement
ਪਿਛਲੀ ਖ਼ਬਰ ਸੋਨੇ ਦੀਆਂ ਕੀਮਤਾਂ ਲਗਾਤਾਰ 9ਵੇਂ ਦਿਨ ਡਿੱਗੀਆਂ, 5,200 ਰੁਪਏ ਘਟਿਆ, ਚਾਂਦੀ ਦੀ ਕੀਮਤ ’ਚ ਵੀ ਗਿਰਾਵਟ ਅਗਲੀ ਖ਼ਬਰ ਜੰਮੂ-ਜਲੰਧਰ ਨੈਸ਼ਨਲ ਹਾਈਵੇ ’ਤੇ ਬਰਫਾਨੀ ਮੰਦਿਰ ਨੇੜੇ ਵਾਪਰਿਆ ਸੜਕ ਹਾਦਸਾ, ਤਿੰਨ ਗੱਡੀਆਂ ਨੁਕਸਾਨੀਆਂ
Ad Position 24