17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਤਿੰਨ ਭਾਰ ਵਰਗਾਂ ਦੇ ਸਾਬਕਾ ਵਿਸ਼ਵ ਚੈਂਪੀਅਨ ਹੋਰਹੇ ਲਿਨਾਰੇਸ ਆਈਸ ਦੀ ਹਿਰਾਸਤ ’ ਚ

ਨਿਊਯਾਰਕ, 17 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)— ਵੈਨੇਜ਼ੁਏਲਾ ਦੇ ਸਾਬਕਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਹੋਰਹੇ ਲਿਨਾਰੇਸ ਨੂੰ ਅਮਰੀਕਾ ਦੇ ਟੈਕਸਸ ਸੂਬੇ ਦੇ ਐਲ ਪਾਸੋ ਸ਼ਹਿਰ ਵਿਚ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸ) ਦੀ ਹਿਰਾਸਤ ਵਿਚ ਰੱਖਿਆ ਗਿਆ ਹੈ । 41 ਸਾਲਾ ਲਿਨਾਰੇਸ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ।

Ad Position 21
No active advertisement
ਅਜੀਤ ਡੈਸਕ 18-11-2026

ਨਿਊਯਾਰਕ, 17 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)— ਵੈਨੇਜ਼ੁਏਲਾ ਦੇ ਸਾਬਕਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਹੋਰਹੇ ਲਿਨਾਰੇਸ ਨੂੰ ਅਮਰੀਕਾ ਦੇ ਟੈਕਸਸ ਸੂਬੇ ਦੇ ਐਲ ਪਾਸੋ ਸ਼ਹਿਰ ਵਿਚ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸ) ਦੀ ਹਿਰਾਸਤ ਵਿਚ ਰੱਖਿਆ ਗਿਆ ਹੈ । 41 ਸਾਲਾ ਲਿਨਾਰੇਸ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ । ਆਈਸ ਦੇ ਰਿਕਾਰਡ ਅਨੁਸਾਰ ਉਹ ਐਲ ਪਾਸੋ ਪ੍ਰੋਸੈਸਿੰਗ ਸੈਂਟਰ ਵਿਚ ਹਨ। ਲਿਨਾਰੇਸ ਦੀ ਕਾਨੂੰਨੀ ਨੁਮਾਇੰਦਗੀ ਕਰ ਰਹੀ ਵਿਲਨਰ ਐਂਡ ਓ’ਰਾਇਲੀ ਲਾਅ ਫ਼ਰਮ ਨੇ ਕਿਹਾ ਹੈ ਕਿ ਉਹ ਅਮਰੀਕਾ ਵਿਚ ਕਾਨੂੰਨੀ ਤੌਰ ’ਤੇ ਰਹਿ ਰਹੇ ਹਨ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ । ਵਕੀਲਾਂ ਅਨੁਸਾਰ ਮਾਮਲੇ ਦੇ ਹੱਲ ਲਈ ਆਈਸ ਤੇ ਗ੍ਰਹਿ ਸੁਰੱਖਿਆ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ । ਹਾਲਾਂਕਿ, ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦਾ ਕਾਰਨ ਤੇ ਅਗਲੀ ਕਾਨੂੰਨੀ ਕਾਰਵਾਈ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ । ਵਿਸ਼ਵ ਮੁੱਕੇਬਾਜ਼ੀ ਸੰਘ ਦੇ ਪ੍ਰਧਾਨ ਗਿਲਬਰਟੋ ਮੈਂਡੋਜ਼ਾ ਨੇ ਲਿਨਾਰੇਸ ਤੇ ਉਨ੍ਹਾਂ ਦੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਈ ਹੈ । ਉਨ੍ਹਾਂ ਦੱਸਿਆ ਕਿ ਇੰਮੀਗ੍ਰੇਸ਼ਨ ਵਕੀਲ ਮਾਮਲੇ ਨੂੰ ਦੇਖ ਰਹੇ ਹਨ ਤੇ ਉਹ ਪਰਿਵਾਰ ਦੇ ਸੰਪਰਕ ਵਿਚ ਹਨ। ‘’ਐਲ ਨੀਨੋ ਦੇ ਓਰੋ’ ਦੇ ਨਾਂਅ ਨਾਲ ਮਸ਼ਹੂਰ ਲਿਨਾਰੇਸ ਨੇ ਆਪਣੇ ਕਰੀਅਰ ਦੌਰਾਨ ਫੈਦਰਵੇਟ, ਸੁਪਰ ਫੈਦਰਵੇਟ ਤੇ ਲਾਈਟਵੇਟ ਵਰਗਾਂ ਵਿੱਚ ਵਿਸ਼ਵ ਖ਼ਿਤਾਬ ਜਿੱਤੇ । ਉਨ੍ਹਾਂ ਨੇ 47 ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ, ਜਿਨ੍ਹਾਂ ਵਿਚ 29 ਨਾਕਆਊਟ ਰਾਹੀਂ ਸਨ, ਜਦਕਿ ਨੌਂ ਮੁਕਾਬਲਿਆਂ ਵਿਚ ਉਨ੍ਹਾਂ ਨੂੰ ਹਾਰ ਮਿਲੀ । 2023 ਵਿਚ ਜੈਕ ਕੈਟਰਾਲ ਤੋਂ ਹਾਰਨ ਮਗਰੋਂ ਉਨ੍ਹਾਂ ਨੇ ਸੰਨਿਆਸ ਲੈ ਲਿਆ ਸੀ । ਇਸ ਤੋਂ ਬਾਅਦ ਉਹ ਕੋਚਿੰਗ, ਜਿੰਮ ਸੰਚਾਲਨ ਤੇ ਮੁੱਕੇਬਾਜ਼ੀ ਕੁਮੈਂਟਰੀ ਨਾਲ ਜੁੜੇ ਰਹੇ । ਇਸ ਸਾਲ ਉਨ੍ਹਾਂ ਦਾ ਨਾਂਅ ਅੰਤਰਰਾਸ਼ਟਰੀ ਮੁੱਕੇਬਾਜ਼ੀ ਹਾਲ ਆਫ਼ ਫੇਮ ਦੀ ਚੋਣ ਸੂਚੀ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਇੱਕ ਭਾਰਤੀ ਸਮੇਤ 14 ਵਿਅਕਤੀ ਅਮਰੀਕੀ ਇੰਮੀਗ੍ਰੇਸ਼ਨ ਵਲੋਂ ਗ੍ਰਿਫ਼ਤਾਰ ਅਗਲੀ ਖ਼ਬਰ ਬਰੇਸ਼ੀਆ ਵਿਖੇ ਗੁਰਪੁਰਬ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
Ad Position 24