16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜੈ ਸ਼ਾਹ ਨਿਰਵਿਰੋਧ ਮੁੜ ਆਈ. ਸੀ. ਸੀ. ਚੇਅਰਮੈਨ ਬਣੇ

ਬਾਲੀ, 16 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 17-11-2026

ਬਾਲੀ, 16 ਨਵੰਬਰ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਐਲਾਨ ਕੀਤਾ ਕਿ ਜੈ ਸ਼ਾਹ ਨੂੰ ਲਗਾਤਾਰ ਦੂਜੀ ਵਾਰ 2 ਸਾਲਾਂ ਲਈ ਆਈ.ਸੀ.ਸੀ. ਦਾ ਚੇਅਰਮੈਨ ਚੁਣਿਆ ਗਿਆ ਹੈ। ਉਨ੍ਹਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਇਸ ਅਹੁਦੇ ਲਈ ਮੁੜ ਚੁਣਿਆ ਗਿਆ ਹੈ। ਆਈ.ਸੀ.ਸੀ. ਦਾ ਕਹਿਣਾ ਹੈ ਕਿ ਇਸ ਨਾਲ ਕ੍ਰਿਕਟ ਦੇ ਅਹਿਮ ਦੌਰ ਵਿਚ ਕੰਮਕਾਜ ਦੀ ਨਿਰੰਤਰਤਾ ਬਣੀ ਰਹੇਗੀ। 38 ਸਾਲਾ ਜੈ ਸ਼ਾਹ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਸਨ। ਉਹ ਦਸੰਬਰ 2024 ਵਿਚ ਆਈ.ਸੀ.ਸੀ. ਦੇ ਚੇਅਰਮੈਨ ਬਣੇ ਸਨ। ਐਤਵਾਰ ਨੂੰ ਇੱਥੇ ਸਮਾਪਤ ਹੋਈ ਆਈ.ਸੀ.ਸੀ. ਦੀ ਬੋਰਡ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੂਜੀ ਵਾਰ ਇਸ ਅਹੁਦੇ ਲਈ ਚੁਣਿਆ ਗਿਆ। ਉਹ ਆਈ.ਸੀ.ਸੀ. ਦੇ ਇਤਿਹਾਸ ਵਿਚ ਇਸ ਅਹੁਦੇ ’ਤੇ ਪਹੁੰਚਣ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹਨ। ਜੈ ਸ਼ਾਹ ਨੇ ਆਈ.ਸੀ.ਸੀ. ’ਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦੀ ਜਗ੍ਹਾ ਲਈ ਸੀ। ਇਸ ਤੋਂ ਪਹਿਲਾਂ ਉਹ 2021 ਤੋਂ 2024 ਤੱਕ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਵੀ ਰਹੇ।

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਉਹਨਾਂ ਦੇ ਵਿਰਸੇ ਤੇ ਜੜ੍ਹਾਂ ਨਾਲ ਜੋੜਦਾ ਹੈ ਪਾਓਵਾਓ ਅਗਲੀ ਖ਼ਬਰ ਪ੍ਰਿੰਸ ਵਿਲੀਅਮ ਤੇ ਕੈਥਰੀਨ ਨੇ ਮੁੰਬਈ ’ਚ ਖੇਡੀ ਗਲੀ ਕ੍ਰਿਕਟ
Ad Position 24