27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲੰਬੀ ਛਾਲ : ਐਂਸੀ ਸੋਜਨ 2 ਸੈਂਟੀਮੀਟਰ ਫਰਕ ਨਾਲ ਸੋਨੇ ਤੋਂ ਖੁੰਝੀ ਉੱਚੀ ਛਾਲ : ਸਰਵੇਸ਼ ਕੁਸ਼ਾਰੇ ਨੂੰ ਵੀ ਚਾਂਦੀ ਦਾ ਤਗਮਾ

ਨਾਗੋਆ, 27 ਸਤੰਬਰ (ਪੀ. ਟੀ.

Ad Position 21
No active advertisement
ਜੇਤੂ ਚਾਂਦੀ ਦੇ ਤਗਮੇ ਨਾਲ ਸਰਵੇਸ਼ ਕੁਸ਼ਾਰੇ। 28-09-2026
ਨਾਗੋਆ, 27 ਸਤੰਬਰ (ਪੀ. ਟੀ. ਆਈ.)-ਇਥੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਦੇ ਸਰਵੇਸ਼ ਕੁਸ਼ਾਰੇ ਅਤੇ ਐਂਸੀ ਸੋਜਨ ਕ੍ਰਮਵਾਰ ਪੁਰਸ਼ਾਂ ਦੀ ਉੱਚੀ ਛਾਲ ਅਤੇ ਔਰਤਾਂ ਦੀ ਲੰਬੀ ਛਾਲ ਦੇ ਫਾਈਨਲ ਮੁਕਾਬਲਿਆਂ ਵਿਚ ਜ਼ਿਆਦਾਤਰ ਸਮਾਂ ਮੋਹਰੀ ਰਹੇ ਪਰ ਅੰਤ ਵਿਚ ਉਨ੍ਹਾਂ ਨੂੰ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ।ਆਪਣੇ ਮੁਕਾਬਲੇ ਦੇ ਜ਼ਿਆਦਾਤਰ ਹਿੱਸੇ ਦੌਰਾਨ ਮੋਹਰੀ ਰਹਿਣ ਤੋਂ ਬਾਅਦ ਸਰਵੇਸ਼ ਦੂਜੇ ਸਥਾਨ ‘ਤੇ ਖਿਸਕ ਗਏ, ਕਿਉਂਕਿ ਉਹ ਆਪਣੀ ਪਹਿਲੀ ਕੋਸ਼ਿਸ਼ ਵਿਚ 2.25 ਮੀਟਰ ਦੀ ਉਚਾਈ ਪਾਰ ਕਰਨ ਵਿਚ ਅਸਫ਼ਲ ਰਹੇ, ਜਦਕਿ ਚੀਨੀ ਤਾਈਪੇ ਦੇ ਚਾਓ ਹਸੁਆਨ-ਫੂ ਨੇ ਪਹਿਲੀ ਕੋਸ਼ਿਸ਼ ਵਿਚ ਹੀ ਇਹ ਉਚਾਈ ਪਾਰ ਕਰ ਲਈ।ਹਾਲਾਂਕਿ, ਕੁਸ਼ਾਰੇ ਨੇ ਦੂਜੀ ਕੋਸ਼ਿਸ਼ ਵਿਚ ਇਹ ਉਚਾਈ ਪਾਰ ਕਰ ਲਈ ਸੀ।ਐਂਸੀ ਨੇ 6.53 ਮੀਟਰ ਦੀ ਸਰਬੋਤਮ ਛਾਲ ਲਗਾਈ ਅਤੇ ਚੀਨ ਦੀ ਹੁਆਂਗ ਯਿੰਗਯਿੰਗ ਤੋਂ ਪਿੱਛੇ ਰਹੀ। ਯਿੰਗਯਿੰਗ ਨੇ ਅੰਤਿਮ ਪੜਾਅ ‘ਤੇ 6.55 ਮੀਟਰ ਦੀ ਛਾਲ ਲਗਾ ਕੇ ਔਰਤਾਂ ਦੀ ਲੰਬੀ ਛਾਲ ਦੇ ਫਾਈਨਲ ਵਿਚ ਸੋਨ ਤਗਮਾ ਆਪਣੇ ਨਾਂਅ ਕੀਤਾ।ਦੂਜੇ ਪਾਸੇ, ਐਂਸੀ ਦੀ ਸਾਥੀ ਖਿਡਾਰਨ ਸ਼ੈਲੀ ਸਿੰਘ ਲਈ ਨਿਰਾਸ਼ਾਜਨਕ ਪਲ ਰਿਹਾ, ਉਹ ਕਾਂਸੀ ਦਾ ਤਗਮਾ ਜਿੱਤਣ ਤੋਂ ਖੁੰਝ ਗਈ, ਕਿਉਂਕਿ ਚੀਨ ਦੀ ਮੇਂਗਯੀ ਤਾਨ ਨੇ 6.46 ਮੀਟਰ ਦੀ ਛਾਲ ਲਗਾ ਕੇ ਭਾਰਤੀ ਜੰਪਰ ਨੂੰ ਪਿੱਛੇ ਛੱਡ ਦਿੱਤਾ। ਸ਼ੈਲੀ ਦੀ ਸਰਵੋਤਮ ਛਾਲ 6.42 ਮੀਟਰ ਸੀ।
Ad Position 22
No active advertisement
ਪਿਛਲੀ ਖ਼ਬਰ ਸਕੁਐਸ਼: ਅਨਾਹਤ ਤੇ ਅਭੈ ਨੂੰ ਚਾਂਦੀ ਦੇ ਤਗਮਿਆਂ ਨਾਲ ਕਰਨਾ ਪਿਆ ਸਬਰ ਅਗਲੀ ਖ਼ਬਰ ਤੇਜਸਵਿਨ ਨੂੰ ਡੈਕਾਥਲਨ ਵਿਚ ਕਾਂਸੀ ਦਾ ਤਗਮਾ
Ad Position 24