19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਦੁਕਾਨਦਾਰਾਂ ਨੇ ਲਗਾਤਾਰ ਹੋ ਰਹੀਆ ਚੋਰੀਆਂ ਦੇ ਸਬੰਧ ਵਿਚ ਲਗਾਇਆ ਧਰਨਾ

ਕੋਟਫ਼ਤੂਹੀ (ਹੁਸਿਆਰਪੁਰ), 19 ਨਵੰਬਰ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਰਾਤ ਅੱਡਾ ਕੋਟਫ਼ਤੂਹੀ ਦੀਆ ਵੱਡੀਆਂ ਦੁਕਾਨਾਂ ਵਿਚ ਚੋਰਾਂ ਵਲੋ ਬੇਖ਼ੌਫ ਹੋ ਕੇ....

Ad Position 21
No active advertisement
ਅਜੀਤ ਡੈਸਕ 19-11-2026

ਕੋਟਫ਼ਤੂਹੀ (ਹੁਸਿਆਰਪੁਰ), 19 ਨਵੰਬਰ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਰਾਤ ਅੱਡਾ ਕੋਟਫ਼ਤੂਹੀ ਦੀਆ ਵੱਡੀਆਂ ਦੁਕਾਨਾਂ ਵਿਚ ਚੋਰਾਂ ਵਲੋ ਬੇਖ਼ੌਫ ਹੋ ਕੇ ਅੰਜ਼ਾਮ ਦੇਣ 'ਤੇ ਪਿਛਲੇ ਕਾਫੀ ਸਮੇਂ ਤੋ ਕੋਟਫ਼ਤੂਹੀ ਇਲਾਕੇ ਵਿਚ ਹੋ ਰਹੀਆ ਨਿੱਤ ਦੀਆ ਚੋਰੀਆਂ ਤੋ ਤੰਗ ਸਮੂਹ ਦੁਕਾਨਦਾਰਾਂ ਨੇ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ ਨੂੰ ਜਾਮ ਕਰ ਕੇ ਧਰਨਾ ਲਗਾ ਦਿੱਤਾ। ਇਸ ਧਰਨੇ ਵਿਚ ਤਜਿੰਦਰ ਸਿੰਘ ਵਿਕੀ, ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ, ਦੁਕਾਨਦਾਰ ਯੂਨੀਅਨ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਅਰੋੜਾ, ਮਾਸਟਰ ਜਗਤਾਰ ਸਿੰਘ, ਅਵਤਾਰ ਸਿੰਘ ਡਾਂਡੀਆ, ਅਵਤਾਰ ਸਿੰਘ ਗਿੱਲ, ਗੋਲਡੀ ਰਾਣਾ, ਸੰਦੀਪ ਢੀਂਗਰਾ, ਅੱਛਰਜੀਤ ਸਿੰਘ ਪਰਮਾਰ, ਵਿਸ਼ਾਲ ਗੁਪਤਾ ਆਦਿ ਨੇ ਪਿਛਲੇ ਕੁੱਝ ਮਹੀਨਿਆਂ ਤੋ ਕੋਟਫਤੂਹੀ ਦੀਆ ਦੁਕਾਨਾਂ ਤੇ ਆਸ-ਪਾਸ ਇਲਾਕੇ ਵਿਚ ਪਸ਼ੂਆਂ, ਟਰੈਕਟਰਾਂ ਦੀਆ ਲਗਾਤਾਰ ਹੋ ਰਹੀਆ ਚੋਰੀਆ ਤੇ ਪੁਲਿਸ ਪ੍ਰਸ਼ਾਸਨ ਦੀ ਨਿਖੇਧੀ ਕਰਦਿਆ ਕਿਹਾ ਕਿ ਕੋਟਫ਼ਤੂਹੀ ਪੁਲਿਸ ਚੌਕੀ ਵਿਚ ਲਗਭਗ ਚਾਰ ਮੁਲਾਜ਼ਮ ਹਨ, ਜੋ ਨਾ ਤਾ ਕਦੀ ਰਾਤ ਨੂੰ  ਗਸ਼ਤ ਕਰਦੇ ਹਨ ਤੇ ਨਾ ਹੀ ਨਾਕਾ ਲਗਾਉਂਦੇ ਹਨ, ਜਿਨ੍ਹਾਂ ਕਦੀ ਚੋਰਾਂ ਨੂੰ ਫੜਨ ਦੀ ਲੋੜ ਨਹੀ ਸਮਝੀ।

ਇਹ ਧਰਨਾ ਲਗਾਤਾਰ ਸਵੇਰੇ 10.30 ਤੋਂ ਲਗਭਗ ਤਿੰਨ ਕੁ ਵਜੇ ਤੱਕ ਲੱਗਾ ਰਿਹਾ, ਮੌਕੇ ਤੇ ਡੀ. ਐੱਸ. ਪੀ. ਭਾਰਤ ਭੂਸ਼ਣ ਚੱਬੇਵਾਲ, ਐੱਸ. ਐਚ. ਓ ਸਤਨਾਮ ਸਿੰਘ ਮੇਹਟੀਆਣਾ ਨੇ ਪੁਲਿਸ ਪਾਰਟੀ ਨਾਲ ਮੌਕੇ ਕੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੁਕਾਨਦਾਰਾ ਨਾਲ ਗੱਲਬਾਤ ਕਰ ਕੇ ਹਫ਼ਤੇ ਦੇ ਅੰਦਰ ਇਹ ਚੋਰ ਫੜਨ ਦੇ ਨਾਲ ਪੁਲਿਸ ਚੌਕੀ ਵਿਚ ਹੋਰ ਮੁਲਾਜ਼ਮਾਂ ਵਧਾਉਣ ਸਬੰਧੀ ਐੱਸ. ਐੱਸ. ਸਾਹਿਬ ਹੁਸ਼ਿਆਰਪੁਰ ਨਾਲ ਗੱਲਬਾਤ ਕਰ ਕੇ ਦੋ ਦਿਨ ਵਿਚ ਤਾਇਨਾਤ ਕਰਨ, ਬਾਜ਼ਾਰ ਵਿਚ ਗਸ਼ਤ ਕਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਪਹਿਲੀਆਂ ਹੋਈਆ ਚੋਰੀਆ ਨੂੰ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਇਸ ਮੌਕੇ ਪਰਮਜੀਤ ਸਿੰਘ ਰੱਕੜ, ਬਲਕਾਰ ਭਰੋਲੀ, ਜਥੇ ਨਰਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਜੀਤ ਸਿੰਘ, ਹਰਵਿੰਦਰ ਸਿੰਘ, ਜੱਸਾ ਸਿੰਘ ਬਹਿਬਲਪੁਰ, ਅਮਰੀਕ ਸਿੰਘ, ਹਰੀਸ਼ ਚੰਦਰ, ਫ਼ੱਕਰ ਵਿਰਦੀ, ਜਸਪ੍ਰੀਤ ਸਿੰਘ ਜੱਸੀ, ਹਰਪ੍ਰੀਤ ਮਰਵਾਹਾ, ਕ੍ਰਿਪਾਲ ਸਿੰਘ ਮਾਣੂ, ਕਮਲਜੀਤ ਅਰੋੜਾ, ਸ਼ਨੀ ਮਦਾਨ, ਦੀਪਕ ਕੁਮਾਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐੱਨ.ਐੱਚ.ਐੱਮ. ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਅਗਲੀ ਖ਼ਬਰ ਪੀ.ਪੀ.ਐੱਸ.ਸੀ. ਦੇ ਕੰਮਕਾਜ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ - ਸਚਿਨ ਪਾਇਲਟ
Ad Position 24