31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੀਤ ਬਿਜਲੀ

ਗੀਤ ਬਿਜਲੀ

Ad Position 21
No active advertisement
ਅਜੀਤ ਡੈਸਕ 01-11-2026

 • ਅਮਰਜੀਤ ਸਿੰਘ ਫ਼ੌਜੀ •

ਭਾਖੜੇ ਤੋਂ ਆਉਂਦੀ 
ਜਿਹੜੀ ਇਕ ਚਿੱਟੀ ਤਾਰ
ਉਹਦੇ ਨਾਲ ਚੱਲੇ 
ਹੁਣ ਸਾਰਾ ਕੰਮਕਾਰ |

ਪਉਣ ਪਾਣੀ ਮਿੱਟੀ ਉਹਦੇ
ਵਸ ਵਿਚ ਹੋ ਗਏ
ਵੱਡੇ ਵੱਡੇ ਮਹਿਲ 
ਤਾਣ ਛਾਤੀਆਂ ਖਲੋ ਗਏ
ਜਿੱਥੇ ਉਹ ਨਾ ਹੋਵੇ
ਉਥੇ ਮਚੇ ਹਾਹਾਕਾਰ...

ਉਹਦੇ ਨਾਲ ਸਾਡੇ ਸਾਰੇ 
ਖੇਤ ਹਰੇ ਭਰੇ ਨੇ
ਜਦੋਂ ਨਹੀਂ ਸੀ ਹੁੰਦੀ
ਓਦੋਂ ਦੁੱਖ ਬੜੇ ਜਰੇ ਨੇ
ਉਹਦੇ ਬਿਨਾਂ ਹਰ ਥਾਂ ਤੋਂ
ਉੱਡ ਜਾਏ ਬਹਾਰ...

ਟੀਵੀ, ਫਰਿੱਜ, ਏ ਸੀ, ਨੈੱਟ
ਵੱਸ ਓਸਦੇ
ਜ਼ਿੰਦਗੀ ਜਿਊਣ ਲਈ 
ਸਾਰੇ ਉਹਨੂੰ ਲੋਚਦੇ
ਉਹਦੇ ਬਿਨਾਂ ਚਲਦੀ ਨਹੀਂ
ਕੋਈ ਸਰਕਾਰ...

ਪਤਾ ਨਹੀਂ ਕੀ ਚੰਦਰੀ ਨੇ 
ਚਾਲ ਐਸੀ ਚੱਲੀ ਏ
ਸਭ ਦਿਆਂ ਦਿਲਾਂ 'ਚ
ਵਿਸ਼ੇਸ਼ ਥਾਂ ਮੱਲੀ ਏ
ਭੁੱਲਦਾ ਨਹੀਂ ਦਿਲੋਂ ਉਹਨੂੰ
ਕੁੱਲ ਸੰਸਾਰ...

ਦਿਸਦੀ ਵੀ ਨਹੀਂ
ਤੇ ਕਰੰਟ ਬੜਾ ਮਾਰਦੀ
ਪਲ ਵਿਚ ਚੰਗੀ ਭਲੀ 
ਜਿੰਦ ਨੂੰ ਹੈ ਸਾੜਦੀ
ਸਾਰਿਆਂ ਨੂੰ ਇਕੋ ਜਿਹੀ
ਪਵੇ ਇਹਦੀ ਮਾਰ...

ਸਦਕੇ ਮੈਂ ਜਾਵਾਂ ਜੀਹਨੇ
ਕਾਢ੍ਹ ਇਹਦੀ ਕੱਢੀ ਏ
ਬੁੱਢੀ ਨਹੀਓਾ ਹੁੰਦੀ ਸਦਾ
ਇਹ ਜਵਾਨ ਨੱਢੀ ਏ
ਫ਼ੌਜੀ ਵੀ ਨਾ ਸਕੇ ਹੁਣ
ਇਹਦੇ ਬਿਨਾਂ ਸਾਰ...
ਭਾਖੜੇ ਤੋਂ ਆਉਂਦੀ ਜਿਹੜੀ 
ਤਾਰਾਂ ਵਿਚਕਾਰ |

-ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ (ਪੰਜਾਬ)
ਮੋਬਾਈਲ : 94174-04804

Ad Position 22
No active advertisement
ਪਿਛਲੀ ਖ਼ਬਰ ਅਸੀਂ ਤਿੰਨੋਂ ਖੁਸ਼ ਅਗਲੀ ਖ਼ਬਰ ਸਮਝੋਂ ਬਾਹਰ
Ad Position 24