ਮੈਂ ਗੁਰਦੁਆਰੇ ਵਿਚ ਆਪਣੇ ਧਿਆਨ ਵਿਚ ਮਗਨ ਬੈਠਾ ਸਾਂ | ਅਚਾਨਕ ਇਕ ਬੱਚਾ ਮੇਰੀ ਗੋਦੀ ਵਿਚ ਆ ਕੇ ਬੈਠ ਗਿਆ | ਸ਼ਾਇਦ ਉਸ ਨੇ ਮੈਨੂੰ ਕੋਈ ਆਪਣਿਆਂ ਵਿਚੋਂ ਸਮਝ ਲਿਆ ਸੀ | ਮੇਰੀ ਇਕ ਆਦਤ ਹੈ ਕਿ ਮੈਂ ਆਪਣੀ ਜੇਬ ਵਿਚ ਕੁਝ ਟਾਫੀਆਂ ਰੱਖਦਾ ਹਾਂ | ਮੈਂ ਇਕ ਟਾਫੀ ਜੇਬ ਵਿਚੋਂ ਕੱਢ ਕੇ ਬੱਚੇ ਨੂੰ ਦੇ ਦਿੱਤੀ, ਉਸ ਨੇ ਮੈਨੂੰ ਧੰਨਵਾਦੀ ਨਜ਼ਰਾਂ ਨਾਲ ਵੇਖਿਆ, ਉਸ ਦੀ ਮਾਂ ਸਾਡੇ ਵੱਲ ਵੇਖ ਰਹੀ ਸੀ | ਉਸ ਨੇ ਬੱਚੇ ਨੂੰ ਇਸ਼ਾਰਾ ਕੀਤਾ ਕਿ ਮੇਰੇ ਕੋਲ ਆ ਜਾ, ਬੱਚਾ ਮਾਂ ਕੋਲ ਚਲਾ ਗਿਆ | ਮਾਂ ਮੇਰੇ ਵੱਲ ਵੇਖਦੀ ਖੁਸ਼ ਤੇ ਮੁਸ਼ਕਰਾ ਰਹੀ ਸੀ | ਮੈਂ ਵੀ ਖੁਸ਼, ਬੱਚਾ ਵੀ ਖੁਸ਼ ਤੇ ਬੱਚੇ ਦੀ ਮਾਂ ਵੀ ਖੁਸ਼ | ਅਸੀਂ ਤਿੰਨੋਂ ਖੁਸ਼ | ਕਿੰਨੀ ਵਧੀਆ ਗੱਲ ਹੋਈ ਹੈ |' ਮੈਂ ਮਨ ਵਿਚ ਸੋਚ ਰਿਹਾ ਸਾਂ |
-10846/ਬੀ-34, ਨਿਊ ਪਟੇਲ ਨਗਰ, ਹੈਬੋਵਾਲ ਕਲਾਂ,
ਲੁਧਿਆਣਾ-141001 ਮੋਬਾਈਲ : 93165-44777