29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜੰਮੂ-ਕਸ਼ਮੀਰ ਦੇ ਕਠੂਆ ਵਿਚ ਸੀ.ਆਈ.ਐਸ.ਐਫ. ਜਵਾਨਾਂ ਵਿਚਾਲੇ ਝੜਪ, ਬਹਿਸ ਤੋਂ ਬਾਅਦ ਗੋਲੀਬਾਰੀ, 4 ਜਵਾਨਾਂ ਦੀ ਮੌਤ

ਕਠੂਆ, 29 ਸਤੰਬਰ (ਇੰਟ)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਸੋਹਲੀ ਇਲਾਕੇ ਵਿਚ ਮੰਗਲਵਾਰ...

Ad Position 21
No active advertisement
ਅਜੀਤ ਡੈਸਕ 29-09-2026

ਕਠੂਆ, 29 ਸਤੰਬਰ (ਇੰਟ)- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਸੋਹਲੀ ਇਲਾਕੇ ਵਿਚ ਮੰਗਲਵਾਰ 29 ਸਤੰਬਰ ਦੀ ਸ਼ਾਮ ਨੂੰ ਸੀ.ਆਈ.ਐਸ.ਐਫ. ਕੈਂਪ ਵਿਚ ਹੋਈ ਗੋਲੀਬਾਰੀ (CISF Camp Firing) ਦੀ ਘਟਨਾ ਨੇ ਹੜਕੰਪ ਮਚਾ ਦਿੱਤਾ। ਸੇਵਾ-II ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਵਿਚ ਤਾਇਨਾਤ ਸੀ.ਆਈ.ਐਸ.ਐਫ. ਜਵਾਨਾਂ ਵਿਚਾਲੇ ਮਾਮੂਲੀ ਬਹਿਸ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤਾਬੜਤੋੜ ਗੋਲੀਬਾਰੀ ਵਿਚ ਇਕ ਅਸਿਸਟੈਂਟ ਕਮਾਂਡੈਂਟ ਸਮੇਤ ਚਾਰ ਸੀ.ਆਈ.ਐਸ.ਐਫ. ਕਰਮਚਾਰੀਆਂ ਦੀ ਮੌਤ ਹੋ ਗਈ।

ਇਹ ਘਟਨਾ ਸ਼ਾਮ ਕਰੀਬ ਸੱਤ ਵਜੇ ਬਸੋਹਲੀ ਦੇ ਹੱਟ ਮਸਕਾ ਇਲਾਕੇ ਵਿਚ ਸਥਿਤ ਸੇਵਾ-II ਪਾਵਰ ਪ੍ਰੋਜੈਕਟ ਦੇ ਸੀ.ਆਈ.ਐਸ.ਐਫ. ਕੈਂਪ ਵਿਚ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਬਸੋਹਲੀ ਪੁਲਿਸ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿੱਲੀ 'ਚ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਅ... ਅਗਲੀ ਖ਼ਬਰ ਡੇਢ ਘੰਟੇ ਤੱਕ ਹਵਾ ਵਿਚ ਅਟਕੀ ਰਹੀ ਜਾਨ: ਦਿੱਲੀ ਤੋਂ ਮੁੰਬਈ ਜਾਣ ਵਾਲੀ ਉਡਾਣ ਦੀ ਲੈਂਡਿੰਗ ਮੁਲਤਵੀਂ
Ad Position 24