16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

'ਤੁੰਬਾਡ-2' ਵਿਚ ਹੋਵੇਗੀ ਆਲੀਆ ਭੱਟ ਦੀ ਅਹਿਮ ਭੂਮਿਕਾ

'ਤੁੰਬਾਡ-2' ਵਿਚ ਹੋਵੇਗੀ ਆਲੀਆ ਭੱਟ ਦੀ ਅਹਿਮ ਭੂਮਿਕਾ

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਭਾਰਤੀ ਸਿਨੇਮਾ ਨੂੰ  ਇਕ ਨਵੀਂ ਪਛਾਣ ਦੇਣ ਵਾਲੀ ਫ਼ਿਲਮ 'ਤੁੰਬਾਡ' (2018) ਨੇ ਆਪਣੀ ਬਿਹਤਰੀਨ, ਰਹੱਸਮਈ ਅਤੇ ਬੇਜੋੜ ਵਿਜ਼ੂਅਲਸ ਦੀ ਵਜ੍ਹਾ ਨਾਲ ਦਰਸ਼ਕਾਂ ਵਿਚਾਲੇ ਇਕ ਵੱਖਰੀ ਪਛਾਣ ਬਣਾਈ |
ਹੁਣ ਇਸ ਦੇ ਉਡੀਕੇ ਜਾ ਵਿਸਥਾਰ 'ਤੁੰਬਾਡ-2' ਵਿਚ ਨਵਾਜੂਦੀਨ ਸਿਦੀਕੀ ਅਤੇ ਆਪਣੀ ਪੀੜ੍ਹੀ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਦਮਦਾਰ ਅਭਿਨੇਤਰੀਆਂ ਵਿਚ ਸ਼ਾਮਿਲ ਆਲੀਆ ਭੱਟ ਇਕੱਠੇ ਵੱਡਾ ਪਰਦਾ ਸਾਂਝਾ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ | ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ | ਫ਼ਿਲਮ ਵਿਚ ਆਲੀਆ ਦੀ ਇਕ ਇਸ ਤਰ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ, ਜੋ ਫ਼ਿਲਮ ਦੀ ਪੂਰੀ ਕਹਾਣੀ ਲਈ ਬਹੁਤ ਜ਼ਰੂਰੀ ਹੈ |
ਇਸ ਲੰਮੀ ਉਡੀਕ ਵਾਲੇ ਵਿਸਥਾਰ ਜ਼ਰੀਏ ਅਭਿਨੇਤਾ ਅਤੇ ਨਿਰਮਾਤਾ ਸੋਹਮ ਸ਼ਾਹ ਉਸ ਰਹੱਸਮਈ ਦੁਨੀਆ ਨੂੰ  ਅੱਗੇ ਵਧਾ ਰਹੇ ਹਨ, ਜਿਸ ਨੂੰ  ਉਨ੍ਹਾਂ ਨੇ ਖ਼ੁਦ ਬਣਾਇਆ ਸੀ | ਨਵਾਜੂਦੀਨ ਸਿਦੀਕੀ ਅਤੇ ਆਲੀਆ ਭੱਟ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੇ ਸਫ਼ਰ ਵਿਚ ਨਵਾਂ ਆਯਾਮ ਜੋੜਨ ਜਾ ਰਹੇ ਹਨ |
ਜੇਕਰ ਖ਼ਬਰਾਂ ਵੱਲ ਦੇਖੀਏ ਤਾਂ 'ਤੁੰਬਾਡ-2' ਵਿਚ ਆਲੀਆ ਦਾ ਕੈਮੀਓ ਇਸ ਤਰ੍ਹਾਂ ਦਾ ਹੈ, ਜੋ 'ਤੁੰਬਾਡ' ਟਿ੍ਲੌਜੀ ਦੇ ਤੀਜੇ ਹਿੱਸੇ ਵਿਚ ਵੀ ਅੱਗੇ ਵਧੇਗਾ | ਇਹ ਖ਼ਬਰ ਵੀ ਪੱਕੀ ਹੈ ਕਿ ਇਸ ਡਰਾਉਣੀ ਫ੍ਰੈਂਚਾਈਜ਼ੀ ਦੇ ਤੀਜੇ ਹਿੱਸੇ ਵਿਚ ਆਲੀਆ ਭੱਟ ਮੁੱਖ ਭੂਮਿਕਾ ਵਿਚ ਦਿਸੇਗੀ |
ਛੋਟੇ ਭਾਵਨਾਤਮਕ ਕਿਰਦਾਰ ਹੋਣ ਜਾਂ ਵੱਡੇ ਕਮਰਸ਼ੀਅਲ ਪ੍ਰਾਜੈਕਟਸ ਆਲੀਆ ਨੇ ਹਰ ਵਾਰ ਆਪਣੀ ਅਭਿਨੈ ਸ਼ਕਤੀ ਨਾਲ ਹਰ ਕਿਸੇ ਨੂੰ  ਹੈਰਾਨ ਕੀਤਾ ਹੈ | ਉਸ ਦੀ ਪਿਛਲੀ ਫ਼ਿਲਮ 'ਅਲਫ਼ਾ' ਤੋਂ ਹਰ ਕਿਸੇ ਨੂੰ  ਕਾਫ਼ੀ ਉਮੀਦਾਂ ਸਨ |

Ad Position 22
No active advertisement
ਪਿਛਲੀ ਖ਼ਬਰ ਵਿਆਹਾਂ 'ਚ ਅੰਨ ਦੀ ਬਰਬਾਦੀ ਅਗਲੀ ਖ਼ਬਰ ਤਿ੍ਪਤੀ ਡਿਮਰੀ ਦੂਰਅੰਦੇਸ਼ ਨਾਇਕਾ
Ad Position 24