22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੂਜਾ ਹੈਗੜੇ ਤੌਬਾ ਪਿਆਰ ਤੋਂ

ਪੂਜਾ ਹੈਗੜੇ ਤੌਬਾ ਪਿਆਰ ਤੋਂ

Ad Position 21
No active advertisement
ਅਜੀਤ ਡੈਸਕ 23-09-2026

ਗੋਲਡਨ ਲਹਿੰਗੇ ਤੇ ਪੁਰਾਤਨ ਪਹਿਰਾਵੇ, ਜਿਸ 'ਚ ਚਾਂਦੀ ਰੰਗ ਦੀਆਂ ਸਾੜੀਆਂ ਨੇ, ਨੂੰ  ਪਹਿਨ ਕੇ ਪੂਜਾ ਹੈਗੜੇ ਪਿਛਲੇ ਦਿਨਾਂ ਦੌਰਾਨ ਖੂਬ ਚਰਚਾ ਵਿਚ ਰਹੀ | ਤਾਮਿਲਨਾਡੂ ਦੇ ਮੌਜੂਦਾ ਮੁੱਖ ਮੰਤਰੀ ਥਲਪਤੀ ਵਿਜੈ ਨਾਲ ਆਪਣੀ ਇਕ ਫ਼ਿਲਮ ਨੂੰ  ਲੈ ਕੇ ਵੀ ਉਹ ਕਾਫੀ ਚਰਚਾ ਵਿਚ ਹੈ | ਫ਼ਿਲਮ ਨਗਰੀ 'ਚ ਮਰਦ-ਔਰਤ ਦੇ ਭੇਦਭਾਵ ਤੋਂ ਦੁਖੀ ਪੂਜਾ ਹੈਗੜੇ ਨੇ ਪੋਸਟਰਾਂ 'ਤੇ ਆਪਣੀ ਫੋਟੋ ਨਿੱਕੀ ਲਾਏ ਜਾਣ 'ਤੇ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਪੂਜਾ ਦੀ ਫ਼ਿਲਮ 'ਹੈ ਜਵਾਨੀ ਤੋ ਇਸ਼ਕ ਹੋਨਾ ਹੀ ਥਾ' ਬੁਰੀ ਤਰ੍ਹਾਂ ਟਿਕਟ ਖਿੜਕੀ 'ਤੇ ਨਿਰਮਾਤਾਵਾਂ ਨੂੰ  ਝਟਕੇ ਦੇ ਗਈ ਹੈ | ਇਸ ਦੌਰਾਨ ਲਗਾਤਾਰ ਪੂਜਾ 'ਤੇ ਗੰਦੇ-ਗੰਦੇ ਪ੍ਰਤੀਕਰਮ ਸੋਸ਼ਲ ਮੀਡੀਆ 'ਤੇ ਪਾਏ ਗਏ ਤੇ ਇਹ ਸਿਲਸਿਲਾ ਜਾਰੀ ਹੈ | ਉਸ ਨੇ ਕਿਹਾ ਕਿ ਕੋਈ ਹੀਰੋਇਨ ਹੈ, ਜਿਹੜੀ ਮੋਟੇ ਪੈਸੇ ਖਰਚ ਕਰਕੇ ਉਸ ਦੀ ਬਦਨਾਮੀ ਕਰਵਾ ਰਹੀ ਹੈ | ਪੂਜਾ ਹੈਰਾਨ ਹੋਈ, ਜਦ ਉਸ ਦੀ ਪੀ.ਆਰ. ਟੀਮ ਨੇ ਇਹ ਪ੍ਰਤੀਕਰਮ ਰੋਕਣ ਦਾ ਉਪਰਾਲਾ ਕੀਤਾ ਤਾਂ ਪਤਾ ਚੱਲਿਆ ਕਿ ਇਹ ਸਭ ਰੋਕਣ ਲਈ ਉਸ ਨੂੰ  ਮੋਟੀ ਰਕਮ ਅਦਾ ਕਰਨੀ ਪੈਣੀ ਹੈ | 45 ਕਰੋੜ ਜਾਇਦਾਦ ਦੀ ਮਾਲਕਣ ਪੂਜਾ ਹੈਗੜੇ ਨੇ ਪਿਆਰ ਤੋਂ ਤੌਬਾ ਕਰ ਲਈ ਹੈ, ਕਿਉਂਕਿ ਸਲਮਾਨ ਖ਼ਾਨ ਨਾਲ ਰਿਸ਼ਤਾ ਉਸ ਵਲੋਂ ਵਿਆਹ ਤੋਂ ਨਾਂਹ ਕਾਰਨ ਟੁੱਟਿਆ ਸੀ ਤੇ ਇਕ ਕ੍ਰਿਕਟਰ ਨਾਲ ਵੀ ਉਸ ਦੀ ਦਾਲ ਨਹੀਂ ਗਲੀ | ਰੋਹਨ ਮਹਿਰਾ ਨਾਲ ਵੀ ਇਹ ਸਭ ਪ੍ਰੇਮ ਨਾਟਕ ਕੁਝ ਮਹੀਨੇ ਹੀ ਚੱਲਿਆ ਤੇ ਹੁਣ ਉਹ ਆਖਦੀ ਹੈ ਕਿ ਪਿਆਰ ਉਸ ਦੇ ਨਸੀਬ ਵਿਚ ਨਹੀਂ ਹੈ | ਦੁਲਕਰ ਸਲਮਾਨ ਨਾਲ ਪੂਜਾ 'ਸ੍ਰੀ ਸ੍ਰੀ' ਫ਼ਿਲਮ ਕਰ ਰਹੀ ਹੈ ਤੇ ਇਸ ਤੋਂ ਉਸ ਨੂੰ  ਕਾਫੀ ਉਮੀਦਾਂ ਹਨ | ਦੁਲਕਰ ਨਾਲ ਪਹਾੜੀ ਥਾਵਾਂ 'ਤੇ ਉਸ ਨੇ ਸ਼ੂਟਿੰਗ ਵੀ ਕੀਤੀ ਹੈ | ਸੁਭਾਅ ਅਜੇ ਵੀ ਪੂਜਾ ਹੈਗੜੇ ਦਾ ਬਚਪਨ ਦੀ ਤਰ੍ਹਾਂ ਸ਼ਰਮੀਲਾ ਹੀ ਹੈ ਤੇ ਭਾਰਤ ਨਾਟਿਅਮ ਨਾਚ ਦੀ ਅਜੇ ਤੱਕ ਉਹ ਟ੍ਰੇਨਿੰਗ ਲੈਂਦੀ ਹੈ ਤੇ ਇਹ ਉਸ ਦਾ ਖਾਸ ਸ਼ੌਕ ਹੈ | ਸੋਸ਼ਲ ਮੀਡੀਆ 'ਤੇ ਪੂਜਾ ਹੈਗੜੇ ਦੇ ਪ੍ਰਸੰਸਕ ਬਹੁਤ ਹਨ ਤੇ ਰੈੱਡ ਕਾਰਪੈਟ 'ਤੇ ਚਮਕ-ਦਮਕ ਵਾਲੀ ਦਿੱਖ ਨੇ ਪੂਜਾ ਦਾ ਕਰੀਅਰ ਫੇਲ੍ਹ ਫ਼ਿਲਮਾਂ ਦੇ ਬਾਵਜੂਦ ਸਥਿਰ ਰੱਖਿਆ ਹੈ | ਦੱਖਣ ਭਾਰਤੀ ਸੱਭਿਆਚਾਰ ਨਾਲ ਉਸ ਦਾ ਪਰਿਵਾਰ ਸੰਬੰਧ ਰੱਖਦਾ ਹੈ ਪਰ ਮਰਾਠੀ ਉਹ ਫਰਾਟੇਦਾਰ ਬੋਲਦੀ ਹੈ | ਸੁੰਦਰਤਾ ਮੁਕਾਬਲੇ ਤੇ ਮਾਡਲਿੰਗ ਨੇ ਪੂਜਾ ਆਖਦੀ ਹੈ ਉਸ ਨੂੰ  ਮਜ਼ਬੂਤ ਅਭਿਨੇਤਰੀ ਬਣਾਇਆ ਹੈ | ਦੱਖਣ ਸਟਾਰ ਸੂਰਯਾ ਨਾਲ ਵੀ ਉਹ ਫ਼ਿਲਮ ਕਰ ਰਹੀ ਹੈ | ਉਸ ਨੂੰ  ਇਹ ਦੁੱਖ ਹੈ ਕਿ ਥਲਪਤੀ ਵਿਜੈ ਨੇ ਫ਼ਿਲਮਾਂ ਛੱਡ ਦਿੱਤੀਆਂ ਹਨ |

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ 'ਅਲਾਇੰਸ' ਦੀ ਜੇਤੂ ਮਿੰਨੀ ਮਾਥੁਰ ਅਗਲੀ ਖ਼ਬਰ 'ਭਾਈ ਤੇਰਾ ਸਟਾਰ ਹੈ' ਦੀ 'ਨਤਾਸ਼ਾ' ਪਾਰਵਤੀ ਓਮਨਾਕੁੱਟਨ
Ad Position 24