22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਜਪਾ ਦਾ ਪੰਜਾਬ ਦੇ ਭਵਿੱਖ ਲਈ ਸੰਕਲਪ-ਨਸ਼ਾ ਮੁਕਤ ਪੰਜਾਬ ਯਾਤਰਾ

ਭਾਜਪਾ ਦਾ ਪੰਜਾਬ ਦੇ ਭਵਿੱਖ ਲਈ ਸੰਕਲਪ-ਨਸ਼ਾ ਮੁਕਤ ਪੰਜਾਬ ਯਾਤਰਾ

Ad Position 21
No active advertisement
ਅਜੀਤ ਡੈਸਕ 23-09-2026

ਪੰਜਾਬ ਦੀ ਸਮੱਸਿਆ ਸਿਰਫ਼ ਨਸ਼ੇ ਦੀ ਨਹੀਂ ਹੈ, ਸਗੋਂ ਹਰ ਤਰ੍ਹਾਂ ਨਾਲ ਬਰਬਾਦ ਹੁੰਦੇ ਸੂਬੇ ਦੀ ਪੀੜਾਦਾਇਕ ਦਾਸਤਾਨ ਹੈ | ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਸਿਰਫ਼ ਮੁੰਡਿਆਂ, ਕੁੜੀਆਂ, ਨੌਜਵਾਨਾਂ ਜਾਂ ਕਿਸੇ ਇਕ ਸਮੂਹ ਦੀ ਸਮੱਸਿਆ ਮੰਨਣਾ ਇਸ ਸੰਕਟ ਦੀ ਗੰਭੀਰਤਾ ਨੂੰ ਘੱਟ ਕਰਕੇ ਦੇਖਣਾ ਹੋਵੇਗਾ, ਕਿਉਂਕਿ ਇਹ ਜੰਗਲ ਦੀ ਅੱਗ ਵਾਂਗ ਸਮਾਜ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਰਹੀ ਹੈ | ਸਮਾਜ ਵਿਚ ਨਸ਼ਾ ਸਿਰਫ਼ ਇਕ ਵਿਅਕਤੀ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਤੋੜਦਾ ਹੈ | ਜਦੋਂ ਕਿਸੇ ਪਰਿਵਾਰ ਦਾ ਬੇਟਾ ਜਾਂ ਬੇਟੀ ਨਸ਼ੇ ਦੀ ਗਿ੍ਫਤ ਵਿਚ ਆਉਂਦਾ ਹੈ, ਤਾਂ ਉਸਦਾ ਦਰਦ ਸਿਰਫ ਉਸ ਵਿਅਕਤੀ ਤੱਕ ਸੀਮਤ ਨਹੀਂ ਰਹਿੰਦਾ | ਇਸ ਦੀ ਸਭ ਤੋਂ ਵੱਧ ਪੀੜਾ ਮਾਂ, ਪਤਨੀ, ਭੈਣ ਅਤੇ ਪੂਰੇ ਪਰਿਵਾਰ ਨੂੰ ਸਹਿਣੀ ਪੈਂਦੀ ਹੈ | ਇਹ ਸਮੱਸਿਆ ਸਮਾਜਿਕ ਤੌਰ 'ਤੇ ਪਰਿਵਾਰਾਂ ਨੂੰ ਬੁੱਤ ਬਣ ਕੇ ਜਿਊਣ ਲਈ ਮਜਬੂਰ ਕਰ ਦਿੰਦੀ ਹੈ ਅਤੇ ਅੰਦਰੂਨੀ ਝੋਰਿਆਂ ਨਾਲ ਟੁੱਟੇ ਪਰਿਵਾਰ ਆਪਣੇ ਉੱਜੜ ਰਹੇ ਬਾਗ਼ ਦੀ ਚਿੰਤਾ ਦੂਜਿਆਂ ਨਾਲ ਵੀ ਸਾਂਝੀ ਨਹੀਂ ਕਰ ਸਕਦੇ | ਅਜਿਹੀ ਸਥਿਤੀ ਵਿਚ ਪਰਿਵਾਰ ਅੰਦਰੋ-ਅੰਦਰੀ ਖੁਰਦਾ ਜਾਂਦਾ ਹੈ | ਸੰਕਟ ਵਿਚ ਘਿਰੇ ਪੰਜਾਬ ਨੂੰ ਸਮਾਜਿਕ, ਆਰਥਿਕ ਅਤੇ ਭਵਿੱਖੀ ਸੰਕਟਾਂ ਤੋਂ ਬਚਾਉਣ ਲਈ ਮੌਜੂਦਾ ਸਮੇਂ ਸੰਘਰਸ਼ ਦੀ ਲੋੜ ਹੈ |
ਪੰਜਾਬ ਦੇ ਪਿੰਡੇ 'ਤੇ ਨਸ਼ੇ ਦੀ ਲੱਗੀ ਸਿਉਂਕ ਨਾਲ ਸਮਾਜਿਕ ਅਤੇ ਆਰਥਿਕ ਉਜਾੜਾ ਘਰ ਦੀ ਆਮਦਨ ਨੂੰ ਪ੍ਰਭਾਵਿਤ ਕਰਦਾ ਹੈ | ਬੱਚਤ ਦੀ ਥਾਂ 'ਤੇ ਕਰਜ਼ੇ ਦੀ ਪੰਡ ਭਾਰੀ ਹੋਣ ਲਗਦੀ ਹੈ ਅਤੇ ਇਸ ਦੇ ਭੈੜੇ ਨਤੀਜੇ ਸਾਹਮਣੇ ਆਉਂਦੇ ਹਨ ਅਤੇ ਬਹੁਤ ਸਾਰੇ ਪਰਿਵਾਰ ਮਿਹਨਤ ਨਾਲ ਬਣਾਈ ਆਪਣੀ ਪੈਲੀ (ਜ਼ਮੀਨ) ਅਤੇ ਜਾਇਦਾਦ ਤੱਕ ਵੇਚਣ ਲਈ ਮਜਬੂਰ ਹੋ ਜਾਂਦੇ ਹਨ | ਨਸ਼ੇ 'ਚ ਗ੍ਰਸਤ ਵਿਅਕਤੀ ਇਕ ਨਿਸ਼ਚਿਤ ਸਮੇਂ ਤੋਂ ਬਾਅਦ, ਨਸ਼ਿਆਂ ਲਈ ਪੈਸੇ ਦੀ ਜ਼ਰੂਰਤ ਨੂੰ ਪੂਰੀ ਕਰਨ ਲਈ ਛੋਟੀਆਂ-ਮੋਟੀਆਂ ਚੋਰੀਆਂ, ਮੋਬਾਈਲ ਫੋਨ ਖੋਹਣ, ਘਰੇਲੂ ਸਮਾਨ ਵੇਚਣ ਅਤੇ ਹੋਰ ਅਪਰਾਧਾਂ ਵੱਲ ਧੱਕਿਆ ਜਾਂਦਾ ਹੈ, ਜਿੱਥੋਂ ਵਾਪਸ ਮੁੜਨਾ ਅਸੰਭਵ ਹੋ ਜਾਂਦਾ ਹੈ ਅਤੇ ਛੋਟੀ ਉਮਰੇ ਆਪਣੀ ਜਵਾਨੀ ਨੂੰ ਤਬਾਹ ਕਰ ਬੈਠਦਾ ਹੈ | ਵਿਅਕਤੀਗਤ ਨਸ਼ੇ ਦੀ ਸਮੱਸਿਆ ਹੌਲੀ-ਹੌਲੀ ਪਰਿਵਾਰ ਲਈ ਇਕ ਆਰਥਿਕ, ਫਿਰ ਇਕ ਸਮਾਜਿਕ ਅਤੇ ਅੰਤ ਵਿਚ ਕਾਨੂੰਨ ਵਿਵਸਥਾ ਦੀ ਸਮੱਸਿਆ ਬਣ ਜਾਂਦੀ ਹੈ | ਡਰੱਗਜ਼ ਦੇ ਨੈੱਟਵਰਕ ਦੇ ਨਾਲ-ਨਾਲ, ਅਪਰਾਧ ਦਾ ਨੈੱਟਵਰਕ ਵੀ ਵਧਦਾ ਹੈ | ਨੌਜਵਾਨਾਂ ਨੂੰ ਛੋਟੇ ਅਪਰਾਧਾਂ ਤੋਂ ਲੈ ਕੇ ਗੰਭੀਰ ਅਪਰਾਧਿਕ ਕਾਰਵਾਈਆਂ ਲਈ ਵਰਤਿਆ ਜਾ ਸਕਦਾ ਹੈ |

ਇਸ ਲਈ, 'ਨਸ਼ਾ ਮੁਕਤ ਪੰਜਾਬ ਯਾਤਰਾ' ਸਿਰਫ਼ ਨਸ਼ਿਆਂ ਖਿਲਾਫ ਇਕ ਜਾਗਰੂਕਤਾ ਮੁਹਿੰਮ ਨਹੀਂ ਹੈ | ਇਹ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਭਵਿੱਖੀ ਸੰਕਟ ਨੂੰ ਸਮਝਣ ਅਤੇ ਇਸ ਦੇ ਹੱਲ ਲੱਭਣ ਲਈ ਲੋਕਾਂ ਤੱਕ ਪਹੁੰਚਣ ਦੀ ਮੁਹਿੰਮ ਹੈ | 
ਸ਼ਾਨਾਮੱਤੇ ਇਤਿਹਾਸ ਅਤੇ ਵਿਰਾਸਤ ਨਾਲ ਓਤ-ਪੋਤ ਸੂਬਾ ਪੰਜਾਬ ਅੱਜ ਇਕ ਅਜਿਹੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੀਆਂ ਕੜੀਆਂ ਆਪਸ ਵਿਚ ਜੁੜੀਆਂ ਹੋਈਆਂ ਹਨ | ਸੂਬੇ ਨੂੰ ਮੌਜੂਦਾ ਦੌਰ ਵਿਚ ਨਸ਼ੇ ਕਾਰਨ ਪਰਿਵਾਰਾਂ ਦੇ ਟੁੱਟਣ, ਆਰਥਿਕ ਸੰਕਟ, ਅਪਰਾਧ, ਕਾਨੂੰਨ ਅਤੇ ਵਿਵਸਥਾ, ਉਦਯੋਗਾਂ ਦੇ ਪ੍ਰਵਾਸ, ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਸੰਕਟ ਅਤੇ ਪੰਜਾਬ ਦੇ ਭਵਿੱਖ 'ਤੇ ਸਵਾਲ ਵਰਗੀਆਂ ਚੁਣੌਤੀਆਂ ਦਰਪੇਸ਼ ਹਨ | ਪਰ ਨਸ਼ੇ ਦੀ ਸਮੱਸਿਆ ਨੂੰ 360-ਡਿਗਰੀ ਦਿ੍ਸ਼ਟੀਕੋਣ ਤੋਂ ਸਮਝਣ ਦੀ ਲੋੜ ਹੈ |
ਨਸ਼ੇ ਦੀ ਸਮੱਸਿਆ ਕਾਰਨ ਰਾਜ ਵਿਚ ਅਪਰਾਧ ਅਤੇ ਅਸੁਰੱਖਿਆ ਵਧਦੀ ਹੈ, ਤਾਂ ਇਹ ਸਿੱਧੇ ਤੌਰ 'ਤੇ ਨਿਵੇਸ਼ ਅਤੇ ਰੁਜ਼ਗਾਰ 'ਤੇ ਪ੍ਰਭਾਵ ਪਾਉਂਦੀ ਹੈ | ਉਦਯੋਗ ਨੂੰ ਸੁਰੱਖਿਅਤ ਵਾਤਾਵਰਨ, ਕਾਰੋਬਾਰ ਨੂੰ ਕਾਨੂੰਨ ਵਿਚ ਭਰੋਸਾ, ਨਿਵੇਸ਼ ਨੂੰ ਸਥਿਰਤਾ ਚਾਹੀਦੀ ਹੈ, ਜੇਕਰ ਪੰਜਾਬ ਵਿਚ ਕੋਈ ਉਦਯੋਗ ਸਥਾਪਤ ਕਰਨ ਜਾਂ ਕਾਰੋਬਾਰ ਕਰਨ ਵਾਲਾ ਸੁਰੱਖਿਆ ਬਾਰੇ ਚਿੰਤਤ ਹੈ, ਤਾਂ ਨਿਵੇਸ਼ ਕਿਵੇਂ ਆਵੇਗਾ?, ਜੇਕਰ ਨਵੇਂ ਉਦਯੋਗ ਨਹੀਂ ਆਉਂਦੇ ਅਤੇ ਮੌਜੂਦਾ ਉਦਯੋਗ ਵੀ ਕਮਜ਼ੋਰ ਹੋ ਜਾਂਦੇ ਹਨ, ਤਾਂ ਰੁਜ਼ਗਾਰ ਕਿੱਥੋਂ ਆਵੇਗਾ? ਇਸ ਲਈ, ਪੰਜਾਬ ਵਿਚ ਨਸ਼ਾਖੋਰੀ ਅਤੇ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨੂੰ ਆਰਥਿਕ ਵਿਕਾਸ ਤੋਂ ਵੱਖਰਾ ਕਰਕੇ ਨਹੀਂ ਦੇਖਿਆ ਜਾ ਸਕਦਾ | ਪੰਜਾਬ ਵਿਚ ਮਾਪਿਆਂ ਨੂੰ ਅੱਜ ਸਿਰਫ਼ ਇਕ ਹੀ ਚਿੰਤਾ ਸਤਾਈ ਜਾਂਦੀ ਹੈ, ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦੇ ਆਦੀ ਨਾ ਹੋ ਜਾਣ | ਪੰਜਾਬ ਦੇ ਪਰਿਵਾਰ ਆਪਣੇ ਬੱਚਿਆਂ ਨੂੰ ਇਸੇ ਕਰਕੇ ਵਿਦੇਸ਼ਾਂ ਨੂੰ  ਵੀ ਭੇਜ ਰਹੇ ਹਨ | ਜਿਸ ਕਾਰਨ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਗਿਣਤੀ ਘਟ ਰਹੀ ਹੈ ਅਤੇ ਕਈ ਅਦਾਰੇ ਬੰਦ ਹੋ ਰਹੇ ਹਨ | ਸਰਕਾਰ ਨੂੰ ਤਾਂ ਆਪਣੇ ਸਕੂਲਾਂ ਅਤੇ ਕਾਲਜਾਂ ਦਾਖਲੇ ਘਟਣ ਨਾਲ ਫਰਕ ਨਹੀਂ ਪੈਂਦਾ, ਪਰ ਨਿੱਜੀ ਸੰਸਥਾਵਾਂ ਅਜਿਹੀ ਸਥਿਤੀ ਵਿਚ ਆਪਣੇ ਅਦਾਰੇ ਚਲਾਉਣ ਵਿਚ ਬੇਵੱਸ ਹੋ ਜਾਂਦੀਆਂ ਹਨ | ਬੈਂਕ ਕਰਜ਼ਿਆਂ ਨਾਲ ਸ਼ੁਰੂ ਹੋਏ ਨਿੱਜੀ ਸਕੂਲ ਅਤੇ ਕਾਲਜ ਦੀਵਾਲੀਆ ਹੋ ਰਹੇ ਹਨ | ਜਦੋਂ ਕੋਈ ਨੌਜਵਾਨ ਪੰਜਾਬ ਛੱਡਦਾ ਹੈ, ਤਾਂ ਸਿਰਫ਼ ਇਕ ਵਿਦਿਆਰਥੀ ਹੀ ਨਹੀਂ ਜਾਂਦਾ - ਇਹ ਪੰਜਾਬ ਦੀ ਭਵਿੱਖ ਦੀ ਪ੍ਰਤਿਭਾ ਵੀ ਬਾਹਰ ਚਲੀ ਜਾਂਦੀ ਹੈ | ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਮੁਸ਼ਕਲ ਹਾਲਾਤ ਵਿਚ ਕਾਨੂੰਨ ਵਿਵਸਥਾ, ਵਿਕਾਸ ਅਤੇ ਸ਼ਾਸਨ ਵਿਚ ਮਹੱਤਵਪੂਰਨ ਬਦਲਾਅ ਲਿਆਂਦੇ ਹਨ | ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਕਾਨੂੰਨ ਵਿਵਸਥਾ ਅਤੇ ਵਿਕਾਸ ਸੰਬੰਧੀ ਵੱਡੇ ਬਦਲਾਅ ਕੀਤੇ ਗਏ ਹਨ | ਅਸਾਮ ਅਤੇ ਉੱਤਰ-ਪੂਰਬ ਵਿਚ ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਦੇ ਵਿਚਕਾਰ ਵਿਕਾਸ ਅਤੇ ਸ਼ਾਂਤੀ ਦਾ ਇਕ ਨਵਾਂ ਮਾਹੌਲ ਬਣਾਇਆ ਗਿਆ ਹੈ | ਜੰਮੂ ਅਤੇ ਕਸ਼ਮੀਰ ਵਿਚ ਵਿਚ ਆਮ ਸਥਿਤੀ, ਵਿਕਾਸ ਅਤੇ ਰਾਸ਼ਟਰੀ ਮੁੱਖ ਧਾਰਾ ਨਾਲ ਏਕੀਕਰਨ ਨੂੰ ਮਜ਼ਬੂਤ ਕੀਤਾ ਗਿਆ ਹੈ | ਦੇਸ਼ ਵਿਚੋਂ ਨਕਸਲਵਾਦ ਦਾ ਖਾਤਮਾ ਕੀਤਾ ਗਿਆ |
ਪੰਜਾਬ ਵਿਚ ਭਾਜਪਾ ਦਾ ਸੰਕਲਪ
ਭਾਰਤੀ ਜਨਤਾ ਪਾਰਟੀ ਤੁਹਾਡੀ ਸਮੱਸਿਆ ਨੂੰ ਆਪਣੀ ਜ਼ਿੰਮੇਵਾਰੀ ਸਮਝਦੀ ਹੈ | ਹਾਂ, ਪਾਰਟੀ ਨਸ਼ਿਆਂ ਦੇ ਖਿਲ਼ਾਫ ਫੈਸਲਾਕੁੰਨ ਲੜਾਈ ਲੜੇਗੀ | ਪੀੜਤ ਮਹਿਲਾਵਾਂ ਅਤੇ ਪਰਿਵਾਰਾਂ ਦੇ ਦੁੱਖ ਨੂੰ ਰਾਜਨੀਤਕ ਏਜੰਡੇ ਦੇ ਕੇਂਦਰ ਵਿਚ ਲਿਆਂਦਾ ਜਾਵੇਗਾ | ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਭਾਜਪਾ ਵਲੋਂ ਪੰਜਾਬ ਦੇ ਲੋਕਾਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਉਣ ਦਾ ਯਤਨ ਹੈ ਕਿ ਪੰਜਾਬ ਨੂੰ  ਇਕ ਸੁਰੱਖਿਅਤ ਵਾਤਾਵਰਨ ਮੁਹੱਈਆ ਕੀਤਾ ਜਾਵੇਗਾ | ਇਹ ਭਾਜਪਾ ਦਾ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਰਾਜਨੀਤਕ ਅਤੇ ਸਮਾਜਿਕ ਸੰਕਲਪ ਵੀ ਹੈ |

-ਪ੍ਰਧਾਨ, ਭਾਰਤੀ ਜਨਤਾ ਪਾਰਟੀ, ਪੰਜਾਬ |

Ad Position 22
No active advertisement
ਪਿਛਲੀ ਖ਼ਬਰ ਅਰਥਭਰਪੂਰ ਜ਼ਿੰਦਗੀ ਜੀਅ ਕੇ ਰੁਖ਼ਸਤ ਹੋਏ ਗੁਰਦੇਵ ਸਿੰਘ ਬਰਾੜ ਅਗਲੀ ਖ਼ਬਰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ-ਮੇਲਾ ਛਪਾਰ
Ad Position 24