02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੱਤਝੜ, ਖ਼ੁਸ਼ ਆਮਦੀਦ!

ਪੱਤਝੜ, ਖ਼ੁਸ਼ ਆਮਦੀਦ!

Ad Position 21
No active advertisement
ਅਜੀਤ ਡੈਸਕ 03-11-2026
ਪੱਤਝੜ ਕੁਦਰਤ ਦਾ ਉਹ ਰੰਗ ਹੈ, ਜਦੋਂ ਰੁੱਖਾਂ ਦੇ ਪੱਤੇ ਆਪਣੀ ਪੁਰਾਣੀ ਪੁਸ਼ਾਕ ਉਤਾਰ ਕੇ ਧਰਤੀ ਦੀ ਗੋਦ ਵਿਚ ਆ ਡਿੱਗਦੇ ਹਨ | ਪੀਲੇ, ਸੁਨਹਿਰੀ ਤੇ ਭੂਰੇ ਪੱਤਿਆਂ ਦੀ ਚਾਦਰ ਧਰਤੀ ਨੂੰ  ਇਕ ਵੱਖਰੀ ਹੀ ਖ਼ੂਬਸੂਰਤੀ ਬਖ਼ਸ਼ਦੀ ਹੈ |
ਹਵਾ ਦੇ ਬੁੱਲਿਆਂ ਨਾਲ ਨੱਚਦੇ ਪੱਤੇ ਇਉਂ ਜਾਪਦੇ ਹਨ, ਜਿਵੇਂ ਕੁਦਰਤ ਆਪਣੀ ਵਿਦਾਈ ਦਾ ਜਸ਼ਨ ਮਨਾ ਰਹੀ ਹੋਵੇ | ਪੱਤਝੜ ਸਾਨੂੰ ਸਿਖਾਉਂਦੀ ਹੈ ਕਿ ਕੁਝ ਗੁਆਉਣਾ ਵੀ ਜ਼ਿੰਦਗੀ ਦਾ ਹਿੱਸਾ ਹੈ | ਪੁਰਾਣੇ ਪੱਤਿਆਂ ਦੇ ਝੜਨ ਨਾਲ ਨਵੇਂ ਪੱਤਿਆਂ ਦੇ ਆਉਣ ਦਾ ਰਾਹ ਖੁੱਲ੍ਹਦਾ ਹੈ | ਜ਼ਿੰਦਗੀ ਵਿਚ ਵੀ ਕਈ ਵਾਰ ਪੁਰਾਣੀਆਂ ਸੋਚਾਂ, ਆਦਤਾਂ ਅਤੇ ਯਾਦਾਂ ਨੂੰ  ਅਲਵਿਦਾ ਕਹਿਣਾ ਪੈਂਦਾ ਹੈ ਤਾਂ ਜੋ ਨਵੀਆਂ ਸੰਭਾਵਨਾਵਾਂ ਜਨਮ ਲੈ ਸਕਣ | ਆਓ, ਪੱਤਝੜ ਦਾ ਸਵਾਗਤ ਉਦਾਸੀ ਨਾਲ ਨਹੀਂ, ਸਗੋਂ ਇਸ ਦੀ ਕੁਦਰਤੀ ਸੁੰਦਰਤਾ ਨੂੰ  ਮਾਣਦਿਆਂ ਕਰੀਏ | ਹਰ ਰੁੱਤ ਦਾ ਆਪਣਾ ਸੁਹਜ ਹੈ ਅਤੇ ਹਰ ਬਦਲਾਅ ਆਪਣੇ ਨਾਲ ਕੋਈ ਨਾ ਕੋਈ ਸੁਨੇਹਾ ਲੈ ਕੇ ਆਉਂਦਾ ਹੈ | ਪੱਤਝੜ, ਖ਼ੁਸ਼ ਆਮਦੀਦ! ਤੂੰ ਸਾਨੂੰ ਵਿਛੜਨ ਵਿਚ ਵੀ ਸੁੰਦਰਤਾ ਅਤੇ ਬਦਲਾਅ ਵਿਚ ਵੀ ਆਸ ਦੇਖਣੀ ਸਿਖਾਉਂਦੀ ਹੈਂ |                           
 
 -ਈਮੇਲ : janmeja0gmail.com
 
 
Ad Position 22
No active advertisement
ਪਿਛਲੀ ਖ਼ਬਰ ਅਗੇਤੇ ਝਾੜ ਤੇ ਵਧੇਰੇ ਲਾਭ ਲਈ ਨੀਵੀਆਂ ਸੁਰੰਗਾਂ 'ਚ ਸਬਜ਼ੀ ਦੀ ਖੇਤੀ ਅਗਲੀ ਖ਼ਬਰ Akali-Bjp ਗੱਠਜੋੜ ਦੀ ਚਰਚਾ ’ਤੇ Bajwa ਤੇ Pargat Singh ਨੇ ਚੁੱਕੇ ਸਵਾਲ
Ad Position 24