26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਦਿਲ ਦਾ ਰਾਖਾ–ਅਰਜੁਨ

ਦਿਲ ਦਾ ਰਾਖਾ–ਅਰਜੁਨ

Ad Position 21
No active advertisement
ਅਜੀਤ ਡੈਸਕ 27-09-2026

ਅਰਜੁਨ 25 ਕੁ ਮੀਟਰ ਉਚਾਈ ਦਾ ਹਰੀ ਭਾਅ ਮਾਰਦੇ ਹਲਕੇ ਭੂਰੇ ਰੰਗ ਦੇ ਸਾਫ ਤਣੇ ਵਾਲਾ ਮਹੱਤਵਪੂਰਨ ਰੁੱਖ ਹੈ ਜਿਸ  ਦਾ ਵਿਗਿਆਨਕ ਨਾਂਅ ਟਰਮੀਨੇਲੀਆ ਅਰਜੁਨਾ (Terminalia arjuna) ਹੈ | ਇਸ ਨੂੰ  ਮੱਟੀ, ਪਾਰਥ, ਵੀਰਬਿ੍ਕਸ਼, ਸ਼ਵੇਤਵਾਹਾ ਅਤੇ ਸਾਜਦਾ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ | ਇਹ ਖੁਸ਼ਕ ਅਤੇ ਠੰਢੀ ਤਾਸੀਰ ਦਾ ਪੌਦਾ ਹੈ ਅਤੇ ਵਾਤ ਅਤੇ ਪਿੱਤ ਦੋਸ਼ ਨੂੰ  ਦਰੁੱਸਤ ਕਰਦਾ ਹੈ | ਇਹ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦਾ ਚੰਗਾ ਸ੍ਰੋਤ ਹੈ | ਇਹ ਦਿਲ ਦੀਆਂ ਬਿਮਾਰੀਆਂ ਦਾ ਜ਼ਬਰਦਸਤ ਇਲਾਜ ਕਰਦਾ ਹੈ | ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ  ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ | ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਨ ਵਾਲਾ ਕੋ-ਐਨਜਾਈਮ ਕਿਊ 10 (3o-en੍ਰyme Q10) 35 ਸਾਲ ਦੀ ਉਮਰ ਤੋਂ ਬਾਅਦ ਸਰੀਰ ਵਿਚ ਘਟਣਾ ਸ਼ੁਰੂ ਹੋ ਜਾਂਦਾ ਹੈ | ਅਰਜੁਨ ਦੇ ਸੱਕ ਵਿਚ ਇਹ ਕੁਦਰਤੀ ਤੌਰ 'ਤੇ ਕਾਫੀ ਮਿਲਦਾ ਹੈ | ਹੋਮਿਓਪੈਥੀ ਵਿਚ ਅਰਜੁਨ ਤੋਂ ਬਣੀ ਟਰਮੀਨੇਲੀਆ ਅਰਜੁਨਾ (Terminalia arjuna)  ਨਾਂਅ ਦੀ ਦਵਾਈ ਦਿਲ ਦੀਆਂ ਬਿਮਾਰੀਆਂ ਦੇ ਇਲਾਜ, ਵਧਦੇ ਬਲੱਡ ਪ੍ਰੈਸ਼ਰ ਨੂੰ  ਠੀਕ ਕਰਨ, ਕੋਲੈਸਟਰੋਲ ਘਟਾਉਣ ਅਤੇ ਟੁੱਟੀਆਂ ਹੱਡੀਆਂ ਜੋੜਨ ਆਦਿ ਲਈ ਵਰਤੀ ਜਾਂਦੀ ਹੈ | 

ਅਰਜੁਨ ਤੋਂ ਬਣੀ ਖੀਰਪਾਕ ਇਕ ਜ਼ਬਰਦਸਤ ਟੌਨਿਕ ਹੈ | 10-12 ਗ੍ਰਾਮ ਅਰਜੁਨ ਦੇ ਸੱਕ ਨੂੰ  ਕੁੱਟ ਕੇ 100 ਮਿਲੀਲਿਟਰ ਦੁੱਧ ਅਤੇ 400 ਮਿਲੀਲਿਟਰ ਪਾਣੀ ਵਿਚ ਕਾੜ੍ਹ ਕੇ ਜਦੋਂ ਇਹ 100 ਮਿਲੀਲਿਟਰ ਰਹਿ ਜਾਵੇ ਤਾਂ ਇਸ ਖੀਰਪਾਕ ਦਾ 30 ਮਿਲੀਲਿਟਰ ਖਾਲੀ ਪੇਟ ਸੇਵਨ ਸਰੀਰ ਅਤੇ ਖਾਸ ਕਰਕੇ ਦਿਲ ਵਾਸਤੇ ਵਰਦਾਨ ਹੈ | ਖੀਰਪਾਕ ਵਿਚ ਅਰਜੁਨ ਦੇ ਪਾਣੀ ਵਿਚ ਘੁਲਣਸ਼ੀਲ ਅਤੇ ਚਰਬੀ ਵਿਚ ਘੁਲਣਸ਼ੀਲ, ਦੋਵੇਂ ਤਰ੍ਹਾਂ ਦੇ ਤੱਤ ਆ ਜਾਂਦੇ ਹਨ | ਇਹ ਖੀਰਪਾਕ ਦੂਜੇ ਦਿਨ ਵਾਸਤੇ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਇਸ ਨੂੰ  ਦੁਬਾਰਾ ਗਰਮ ਕਰਨਾ ਚਾਹੀਦਾ ਹੈ | ਇਹ ਖੂਨ ਨੂੰ  ਪਤਲਾ ਕਰਦਾ ਹੈ ਅਤੇ ਖੂਨ ਦੀਆਂ ਨਾੜੀਆਂ ਦੀ ਸਫਾਈ ਕਰਦਾ ਹੈ ਅਤੇ ਦਿਲ ਨੂੰ  ਮਜਬੂਤ ਕਰਦਾ ਹੈ | ਇਹ ਮਾੜੇ ਕੋਲੈਸਟਰੋਲ ਨੂੰ  ਘਟਾਉਂਦਾ ਹੈ ਅਤੇ ਸਰੀਰਕ ਥਕਾਵਟ ਦੂਰ ਕਰਦਾ ਹੈ | ਇਸ ਨਾਲ ਬਲੱਡ ਪ੍ਰੈਸ਼ਰ ਸੰਤੁਲਿਤ ਹੁੰਦਾ ਹੈ ਅਤੇ ਦਿਲ 'ਤੇ ਭਾਰ ਘਟਦਾ ਹੈ | ਇਹ ਸ਼ੂਗਰ ਦੇ ਮਰੀਜਾਂ ਅਤੇ ਪੇਟ ਦੇ ਅਲਸਰ ਲਈ ਵੀ ਲਾਭਕਾਰੀ ਹੈ | ਇਹ ਟੁੱਟੀਆਂ ਹੱਡੀਆਂ ਜੋੜਨ ਅਤੇ ਜ਼ਖਮਾਂ ਨੂੰ  ਛੇਤੀ ਭਰਨ ਵਿਚ ਮਦਦ ਕਰਦਾ ਹੈ |
 ਅਰਜੁਨ ਨੂੰ  ਪਾਣੀ ਵਿਚ ਕਾੜ੍ਹ ਕੇ ਉਸ ਵਿਚ ਗੁੜ ਅਤੇ ਸ਼ਹਿਦ ਪਾ ਕੇ ਖਾਲੀ ਪੇਟ ਪੀਣ ਨਾਲ ਕਮਜ਼ੋਰ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਬੁਢਾਪੇ ਵਿਚ ਆਈ ਕਮਜੋਰੀ ਦੂਰ ਹੁੰਦੀ ਹੈ | ਅਰਜੁਨ ਦੇ ਸੱਕ ਦੇ ਚੂਰਨ ਨੂੰ  ਪਾਣੀ ਵਿਚ ਉਬਾਲ ਕੇ ਭਾਫ ਲੈਣ ਨਾਲ ਸਿਰਦਰਦ ਨੂੰ  ਆਰਾਮ ਮਿਲਦਾ ਹੈ | ਕਈ ਕਬੀਲੇ ਇਸ ਦੇ ਸੱਕ ਦੀ ਸੁਆਹ ਨੂੰ  ਸੱਪ ਜਾਂ ਬਿੱਛੂ ਦੇ ਡੰਗ ਤੇ ਲਗਾ ਕੇ ਇਲਾਜ ਕਰਦੇ ਹਨ | ਅਰਜੁਨ ਵਿਚ ਆਕਸੀਕਰਨ-ਰੋਧਕ ਅਤੇ ਸੋਜ ਰੋਧਕ ਗੁਣ ਹੁੰਦੇ ਹਨ, ਜਿਸ ਕਾਰਨ ਇਹ ਕੈਂਸਰ ਦੇ ਮਰੀਜ਼ਾਂ ਲਈ ਵੀ ਲਾਭਕਾਰੀ ਹੈ |
ਅਰਜੁਨ ਦੇ ਸੱਕ ਜਾਂ ਪੱਤਿਆਂ ਨੂੰ  ਕੁੱਟ ਕੇ ਸ਼ਹਿਦ ਵਿਚ ਮਿਲਾ ਕੇ 5 ਮਿੰਟ ਲਈ ਹਫਤੇ ਵਿਚ 3-4 ਵਾਰ ਚਿਹਰੇ  'ਤੇ ਲਾਉਣ ਨਾਲ ਕਿੱਲਾਂ ਅਤੇ ਫਿਨਸੀਆਂ ਤੋਂ ਛੁਟਕਾਰਾ ਮਿਲਦਾ ਹੈ | ਅਰਜੁਨ ਦੇ ਸੱਕ ਜਾਂ ਪੱਤਿਆਂ ਨੂੰ  ਕੁੱਟ ਕੇ ਦੁੱਧ ਵਿਚ ਮਿਲਾ ਕੇ 5 ਮਿੰਟ ਲਈ ਹਫਤੇ ਵਿਚ 3-4 ਵਾਰ ਚਿਹਰੇ ਤੇ ਲਾਉਣ ਨਾਲ ਛਾਈਆਂ ਅਤੇ ਐਲਰਜੀ ਤੋਂ ਛੁਟਕਾਰਾ ਮਿਲਦਾ ਹੈ | 
ਕਿਉਂਜੋ ਅਰਜੁਨ ਖੂਨ ਨੂੰ  ਪਤਲਾ ਕਰਦਾ ਹੈ, ਇਸ ਦਾ ਸੇਵਨ ਖੂਨ ਪਤਲਾ ਕਰਨ ਦੀ ਦਵਾਈ ਨਾਲ ਨਹੀਂ ਕਰਨਾ ਚਾਹੀਦਾ | ਜੇਕਰ ਕਿਸੇ ਨੇ ਕੋਈ ਓਪਰੇਸ਼ਨ ਕਰਵਾਉਣਾ ਹੋਵੇ ਤਾਂ ਅਰਜੁਨ ਦਾ ਸੇਵਨ ਓਪਰੇਸ਼ਨ ਤੋਂ 2 ਹਫਤੇ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ | ਗਰਭਵਤੀ ਮਹਿਲਾਵਾਂ ਨੂੰ  ਇਸ ਦਾ ਸੇਵਨ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਝੀਲਾਂ ਅਤੇ ਕੁਦਰਤੀ ਰੌਸ਼ਨੀਆਂ ਦਾ ਦੇਸ਼ : ਫਿਨਲੈਂਡ ਅਗਲੀ ਖ਼ਬਰ ਹਰ ਹਨੇਰੇ ਤੋਂ ਚਾਨਣ ਵੱਲ ਦਾ ਰਾਹ ਸੀ ਬਾਪੂ
Ad Position 24