22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਿੱਖਿਆ ਨਾਲ ਆਤਮ-ਨਿਰਭਰਤਾ, ਸਨਮਾਨ ਨਾਲ ਅਸਲ ਸਸ਼ਕਤੀਕਰਨ

ਸਿੱਖਿਆ ਨਾਲ ਆਤਮ-ਨਿਰਭਰਤਾ, ਸਨਮਾਨ ਨਾਲ ਅਸਲ ਸਸ਼ਕਤੀਕਰਨ

Ad Position 21
No active advertisement
ਅਜੀਤ ਡੈਸਕ 22-10-2026

ਅੱਜ ਦੇ ਸਮੇਂ ਵਿਚ ਮਹਿਲਾ ਸਸ਼ਕਤੀਕਰਨ ਦੀ ਗੱਲ ਹਰ ਪਾਸੇ ਹੋ ਰਹੀ ਹੈ | ਔਰਤਾਂ ਨੇ ਸਿੱਖਿਆ, ਕਾਰੋਬਾਰ, ਖੇਡਾਂ, ਰਾਜਨੀਤੀ, ਪ੍ਰਸ਼ਾਸਨ ਅਤੇ ਹੋਰ ਕਈ ਖੇਤਰਾਂ ਵਿਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ | ਅੱਜ ਦੀ ਔਰਤ ਆਪਣੇ  ਪੈਰਾਂ 'ਤੇ ਖੜ੍ਹੀ ਹੋਣਾ ਚਾਹੁੰਦੀ ਹੈ ਅਤੇ ਆਪਣੇ ਫ਼ੈਸਲੇ ਖੁਦ ਲੈਣ ਦੀ ਸਮਰੱਥਾ ਰੱਖਦੀ ਹੈ ਪਰ ਮਹਿਲਾ ਸਸ਼ਕਤੀਕਰਨ ਦਾ ਮਤਲਬ ਸਿਰਫ਼ ਔਰਤ ਨੂੰ  ਆਜ਼ਾਦ ਅਤੇ ਆਤਮ-ਨਿਰਭਰ ਬਣਾਉਣਾ ਹੀ ਨਹੀਂ ਸਗੋਂ ਉਸ ਦੀ ਇੱਜ਼ਤ, ਸੁਰੱਖਿਆ ਅਤੇ ਸਨਮਾਨ ਨੂੰ  ਯਕੀਨੀ ਬਣਾਉਣਾ ਵੀ ਹੈ |

ਅਸੀਂ ਅਕਸਰ ਕਹਿੰਦੇ ਹਾਂ, 'ਬੇਟੀ ਬਚਾਓ, ਬੇਟੀ ਪੜ੍ਹਾਓ', ਇਹ ਬਹੁਤ ਵਧੀਆ ਸੋਚ ਹੈ ਪਰ ਇਸ ਦੇ ਨਾਲ 'ਬੇਟੀ ਦਾ ਸਨਮਾਨ ਕਰੋ' ਵੀ ਓਨਾ ਵੀ ਜ਼ਰੂਰੀ ਹੈ | ਇਕ ਕੁੜੀ ਨੂੰ  ਪੜ੍ਹਾ-ਲਿਖਾ ਕੇ ਉਸ ਨੂੰ  ਆਪਣੇ ਪੈਰਾਂ 'ਤੇ ਖੜ੍ਹਾਕਰ ਦੇਣਾ ਕਾਫੀ ਨਹੀਂ | ਉਸ ਨੂੰ  ਇਹ ਵੀ ਸਿਖਾਉਣਾ ਜ਼ਰੂਰੀ ਹੈ ਕਿ ਉਹ ਆਪਣੇ ਹੱਕਾਂ ਨੂੰ  ਸਮਝੇ, ਆਪਣੇ ਲਈ ਆਵਾਜ਼ ਉਠਾਏ, ਸਹੀ ਅਤੇ ਗ਼ਲਤ ਵਿਚ ਫਰਕ ਪਛਾਣੇ ਅਤੇ ਆਪਣੇ ਨਾਲ-ਨਾਲ ਦੂਜਿਆਂ ਦੀ ਵੀ ਇੱਜ਼ਤ ਕਰੇ |
ਜਿਸ ਵਿਚ ਘਰ ਵਿਚ ਬੇਟੀ ਹੁੰਦੀ ਹੈ, ਉਸ ਘਰ ਦੀ ਸੋਚ ਹੋਰ ਬੇਟੀਆਂ ਪ੍ਰਤੀ ਵੀ ਬਦਲਣੀ ਚਾਹੀਦੀ ਹੈ | ਜੇ ਅਸੀਂ ਆਪਣੀ ਧੀ ਲਈ ਸਨਮਾਨ, ਆਜ਼ਾਦੀ ਅਤੇ ਸੁਰੱਖਿਆ ਚਾਹੁੰਦੇ ਹਾਂ ਤਾਂ ਸਾਨੂੰ ਦੂਜਿਆਂ ਦੀਆਂ ਧੀਆਂ ਲਈ ਵੀ ਉਹੀ ਸੋਚ ਰੱਖਣੀ ਜ਼ਰੂਰੀ ਹੈ | ਆਪਣੀ ਧੀ ਲਈ ਚੰਗੀ ਸਿੱਖਿਆ ਅਤੇ ਦੂਜਿਆਂ ਦੀ ਧੀ ਲਈ ਪੁਰਾਣੀ ਸੋਚ, ਇਹ ਦੋਹਰਾ, ਮਾਪਦੰਡ ਸਮਾਜ ਨੂੰ  ਅੱਗੇ ਨਹੀਂ ਲੈ ਕੇ ਜਾ ਸਕਦਾ ਹੈ |
ਇਕ ਕਰੀਅਰ ਕਾਊਾਸਲਰ ਦੇ ਤੌਰ 'ਤੇ ਮੇਰਾ ਮੰਨਣਾ ਹੈ ਕਿ ਬੱਚਿਆਂ ਦੀ ਸਿੱਖਿਆ ਦੇ ਨਾਲ ਉਨ੍ਹਾਂ ਦੀ ਸੋਚ ਅਤੇ ਸ਼ਖ਼ਸੀਅਤ ਦਾ ਵਿਕਾਸ ਵੀ ਬਹੁਤ ਜ਼ਰੂਰੀ ਹੈ | ਮਾਪਿਆਂ ਨੂੰ  ਧੀਆਂ ਅੰਦਰ ਆਤਮ-ਵਿਸ਼ਵਾਸ, ਸਵੈ-ਸਨਮਾਨ ਅਤੇ ਆਪਣੇ ਫ਼ੈਸਲੇ ਲੈਣ ਦੀ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ | ਇਸ ਨਾਲ ਪੁੱਤਰਾਂ ਨੂੰ  ਵੀ ਸਿਖਾਉਣਾ ਚਾਹੀਦਾ ਹੈ ਕਿ ਔਰਤ ਕੋਈ ਕਮਜ਼ੋਰ ਨਹੀਂ ਸਗੋਂ ਬਰਾਬਰ ਸਨਮਾਨ ਦੀ ਹੱਕਦਾਰ ਹੈ |
ਅਸਲ ਸਿੱਖਿਆ ਸਿਰਫ਼ ਚੰਗੇ ਅੰਕ ਜਾਂ ਡਿਗਰੀ ਹਾਸਲ ਕਰਨਾ ਨਹੀਂ | ਅਸਲ ਸਿੱਖਿਆ ਉਹ ਹੈ ਜੋ ਇਕ ਬੱਚੇ ਨੂੰ  ਚੰਗਾ ਇਨਸਾਨ ਬਣਾਏ | ਜੇਕਰ ਸਾਡਾ ਬੱਚਾ ਉੱਚੀ ਡਿਗਰੀ ਹਾਸਲ ਕਰ ਲਵੇ ਪਰ ਕਿਸੇ ਕੁੜੀ ਜਾਂ ਔਰਤ ਦਾ ਸਨਮਾਨ ਕਰਨਾ ਨਾ ਜਾਣੇ, ਤਾਂ ਸਾਡੀ ਸਿੱਖਿਆ ਅਧੂਰੀ ਹੈ | ਇਸ ਲਈ ਸਕੂਲਾਂ ਅਤੇ ਘਰਾਂ ਵਿਚ ਬੱਚਿਆਂ ਨੂੰ  ਸਵੈ-ਸਨਮਾਨ, ਸਮਾਨਤਾ ਅਤੇ ਦੂਜਿਆਂ ਦੀ ਇੱਜ਼ਤ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ |
ਆਓ, ਅਸੀਂ ਸਿਰਫ਼ ਆਪਣੀ ਧੀ ਨੂੰ  ਪੜ੍ਹਾਉਣ ਤੱਕ ਹੀ ਸੀਮਤ ਨਾ ਰਹੀਏ | ਉਸ ਨੂੰ  ਆਤਮ-ਨਿਰਭਰ, ਆਤਮ-ਵਿਸ਼ਵਾਸੀ ਅਤੇ ਜਾਗਰੂਕ ਵੀ ਬਣਾਈਏ | ਉਸ ਨੂੰ  ਆਪਣੇ ਸਨਮਾਨ ਦੀ ਰੱਖਿਆ ਕਰਨੀ ਅਤੇ ਦੂਜਿਆਂ ਦਾ ਸਨਮਾਨ ਕਰਨਾ ਸਿਖਾਈਏ | ਨਾਲ ਹੀ ਆਪਣੇ ਪੁੱਤਰਾਂ ਨੂੰ  ਵੀ ਇਹ ਸੰਸਕਾਰ ਦੇਈਏ ਕਿ ਹਰ ਬੇਟੀ ਕਿਸੇ ਦੀ ਧੀ, ਭੈਣ, ਮਾਂ ਜਾਂ ਜੀਵਨ ਸਾਥੀ ਹੀ ਨਹੀਂ, ਸਭ ਤੋਂ ਪਹਿਲਾਂ ਇਕ ਇਨਸਾਨ ਹੈ ਅਤੇ ਉਹ ਸਨਮਾਨ ਦੀ ਹੱਕਦਾਰ ਹੈ |
ਸਮਾਜ ਦੀ ਅਸਲ ਤਰੱਕੀ ਉਸ ਦਿਨ ਹੋਵੇਗੀ ਜਦੋਂ ਕਿਸੇ ਬੇਟੀ ਨੂੰ  ਆਪਣੇ ਘਰ ਜਾਂ ਬਾਹਰ ਆਪਣੀ ਸੁਰਖਿਆ ਲਈ ਡਰਨਾ ਨਾ ਪਵੇ | ਇਸ ਲਈ ਹੁਣ ਸਮਾਂ ਸਿਰਫ਼ ਸੋਚਣ ਦਾ ਨਹੀਂ, ਆਪਣੀ ਸੋਚ ਬਦਲਣ ਦਾ ਹੈ | ਆਓ, ਅਸੀਂ ਹਰ ਬੇਟੀ ਨੂੰ  ਸਿੱਖਿਆ ਦੇਈਏ, ਉਸ ਨੂੰ  ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕਰੀਏ ਅਤੇ ਆਪਣੇ ਨਾਲ-ਨਾਲ ਦੂਜੀਆਂ ਧੀਆਂ ਦੀ ਵੀ ਇੱਜ਼ਤ ਕਰਨੀ ਸਿਖਾਈਏ | ਕਿਉਂਕਿ ਬੇਟੀ ਨੂੰ  ਪੜ੍ਹਾਉਣਾ ਭਵਿੱਖ ਬਣਾਉਣਾ ਹੈ ਪਰ ਬੇਟੀ ਦਾ ਸਨਮਾਨ ਕਰਨਾ ਸਮਾਜ ਨੂੰ  ਸੱਚਮੁੱਚ ਇਨਸਾਨੀ ਸਮਾਜ ਬਣਾਉਣਾ ਹੈ |

-ਮੋਬਾਈਲ : 82649-29755

Ad Position 22
No active advertisement
ਪਿਛਲੀ ਖ਼ਬਰ ਸ੍ਰੀਮਤੀ ਜੀ ਪ੍ਰਾ0! ਅਗਲੀ ਖ਼ਬਰ ਦੁਲਹਣ ਬਣਨ ਤੋਂ ਪਹਿਲਾਂ
Ad Position 24