13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਮਾਜ ਸੇਵਾ ਲਈ ਸਮਰਪਿਤ ਹਨ : ਡਾ. ਕੈਲਾਸ਼ ਠਾਕੁਰ

ਸਮਾਜ ਸੇਵਾ ਲਈ ਸਮਰਪਿਤ ਹਨ : ਡਾ. ਕੈਲਾਸ਼ ਠਾਕੁਰ

Ad Position 21
No active advertisement
ਅਜੀਤ ਡੈਸਕ 13-08-2026

ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਰੂਪਨਗਰ ਦੇ ਸਾਬਕਾ ਮੈਂਬਰ ਡਾਕਟਰ ਕੈਲਾਸ਼ ਠਾਕੁਰ ਦੀ ਜ਼ਿੰਦਗੀ ਸਾਹਿਤ ਅਤੇ ਸਮਾਜ ਸੇਵਾ ਨੂੰ  ਸਮਰਪਿਤ ਹੈ | 'ਬੇਰੀ ਵਾਲਾ ਘਰ', 'ਸ਼ਬਦਾਂ ਦੇ ਘੇਰੇ', 'ਚਾਨਣ ਓਮੁਨਾਰਾ',”'ਜਬ ਜਾਗੇ ਤਭੀ ਸਵੇਰਾ',” 'ਕੁੱਕੜੂ ਘੜੂੰ',“'ਰੁੱਖ ਬੋਲ ਪਏ', 'ਭੂਤ ਭਾਗ ਗਯਾ',”'ਬੱਚੇ ਮਨ ਦੇ ਸੱਚੇ' ਆਦਿ ਪੁਤਸਕਾਂ ਦੇ ਰਚੇਤਾ ਡਾਕਟਰ ਕੈਲਾਸ਼ ਠਾਕੁਰ ਪੰਜਾਬ ਹਿਮਾਚਲ ਸਰਹੱਦ 'ਤੇ ਸਥਿਤ ਅੱਤ ਦੇ ਪਛੜੇ ਪਿੰਡ ਬਰਮਲਾ ( ਨੰਗਲ ਡੈਮ) 'ਚ ਰਹਿੰਦੇ ਹਨ | ਡਾਕਟਰ ਕੈਲਾਸ਼ ਠਾਕੁਰ ਕੋਲ ਯਮੁਨਾਗਰ, ਮੁਹਾਲੀ, ਨਵਾਂ ਨੰਗਲ ਦੇ ਪੋਸ਼ ਇਲਾਕੇ 'ਚ ਬੇਸ਼ਕੀਮਤੀ ਪਲਾਟ ਅਤੇ ਫਲੈਟ ਹਨ ਪਰ ਉਨ੍ਹਾਂ ਨੇ ਰਹਿਣ ਲਈ ਪਿੰਡ ਬਰਮਲਾ ਹੀ ਚੁਣਿਆ | ਡਾਕਟਰ ਕੈਲਾਸ਼ ਠਾਕੁਰ ਨੇ ਦੱਸਿਆ ਕਿ ਮੈਨੂੰ ਇਹ ਸ਼ਾਂਤ ਪਿੰਡ ਰਹਿਣ ਲਈ ਚੰਗਾ ਲੱਗਾ ਅਤੇ ਅਸੀਂ ਇਥੇ ਆ ਵਸੇ | ਡਾ. ਕੈਲਾਸ਼ ਠਾਕੁਰ ਨੇ ਪਿੰਡ 'ਚ 'ਨਾਰੀ ਚੇਤਨਾ ਮੰਚ' ਅਤੇ 'ਸ਼ਹੀਦ ਊਧਮ ਸਿੰਘ ਯੂਥ ਕਲੱਬ' ਦਾ ਗਠਨ ਕੀਤਾ ਅਤੇ ਇਲਾਕੇ 'ਚ ਜ਼ਿਕਰਯੋਗ ਕੰਮ ਕੀਤਾ | ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਕੰਢੇ ਕਈ ਸਮਾਗਮ ਕਰਵਾ ਕੇ ਡਾ. ਕੈਲਾਸ਼ ਨੇ ਲੋਕਾਂ ਨੂੰ  ਚੌਗਿਰਦਾ ਮਿੱਤਰ ਬਣਨ ਲਈ ਪ੍ਰੇਰਿਤ ਕੀਤਾ | ਘਰੇਲੂ ਹਿੰਸਾ ਤੋਂ ਪੀੜਤ ਬਾਲੜੀਆਂ / ਮੁਟਿਆਰਾਂ ਦੇ ਅਸਲ ਹਮਦਰਦ ਡਾ. ਕੈਲਾਸ਼ ਠਾਕੁਰ ਨੇ ਨਾ ਸਿਰਫ਼ ਦਰਜਨਾਂ ਘਰ ਵਸਾਏ ਸਗੋਂ ਬਾਲੜੀਆਂ ਦੀ ਵਿੱਤੀ ਮਦਦ ਵੀ ਕੀਤੀ | ਡਾ. ਕੈਲਾਸ਼ ਠਾਕੁਰ ਦੇ ਗ੍ਰਹਿ ਵਿਖੇ ਪੰਜਾਹ ਤੋਂ ਵੱਧ ਸਾਹਿੱਤਕ ਸਮਾਗਮ ਹੋ ਚੁੱਕੇ ਹਨ ਜਿਨ੍ਹਾਂ ਦਾ ਸਾਰਾ ਖਰਚ ਉਹ ਖੁਦ ਹੀ ਕਰਦੇ ਹਨ | ਰੂਪਨਗਰ, ਦਿੱਲੀ, ਜਗਰਾਓਾ, ਬਰੈਂਪਟਨ ਕੈਨੇਡਾ ਆਦਿ ਥਾਵਾਂ 'ਤੇ ਸਨਮਾਨਿਤ ਹੋ ਚੁੱਕੇ ਡਾ. ਕੈਲਾਸ਼ ਠਾਕੁਰ ਦਾ ਮੰਨਣਾ ਹੈ ਕਿ ਜ਼ਿੰਦਗੀ 'ਚ ਅਸਲ ਸੁੱਖ ਉਸ ਸਮੇਂ ਹੀ ਆਉਂਦਾ ਹੈ ਜਦੋਂ ਤੁਸੀਂ ਸਾਦਗੀ ਦਾ ਪੱਲਾ ਫੜਦੇ ਹੋ | ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਵੀ ਪਿੰਡ 'ਚ ਹੀ ਰਿਲੀਜ਼ ਕੀਤੀਆਂ | ਨਾਨੀ ਦੀਆਂ ਬਾਤਾਂ” ਯੂ-ਟਿਊਬ ਚੈਨਲ ਦੇ ਸੰਚਾਲਕ ਡਾ. ਕੈਲਾਸ਼ ਠਾਕੁਰ ਨੂੰ  ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਦੋ ਵਾਰੀ ਸਨਮਾਨਿਤ ਕੀਤਾ ਹੈ | ਸਤੰਬਰ, 2025 'ਚ ਨੀਤੀ ਆਯੋਗ (ਐਲ.ਪੀ.ਸੀ.) ਵਲੋਂ ਮੈਡਮ ਕੈਲਾਸ਼ ਠਾਕੁਰ ਨੂੰ  ਆਨਰੇਰੀ ਡਾਕਟਰੇਟ ਡਿਗਰੀ ਨਾਲ ਨਿਵਾਜਿਆ ਗਿਆ | ਡਾ. ਕੈਲਾਸ਼ ਠਾਕੁਰ ਦੇ ਪਤੀ ਸ੍ਰੀ ਉਮੇਸ਼ ਠਾਕੁਰ ਵੀ ਕਮਾਲ ਦੀ ਹਸਤੀ ਹਨ ਜਿਨ੍ਹਾਂ ਨੇ ਘਰ ਦੀ ਕਿਚਨ ਅਤੇ ਕਾਰ ਦਾ ਬੂਹਾ ਸਮਾਜ ਸੇਵੀ ਕਾਰਜਾਂ ਲਈ ਪੱਕੇ ਤੌਰ 'ਤੇ ਖੋਲਿ੍ਹਆ ਹੋਇਆ ਹੈ |
-ਭਾਖੜਾ ਡੈਮ ਰੋਡ, ਨੰਗਲ 140124 
ਮੋਬਾਈਲ : 9815624927

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 19 ਨੂੰ ਅਗਲੀ ਖ਼ਬਰ ਘਰ ਵਿਚ ਕਰੋ ਦਹੀ ਫੇਸ਼ੀਅਲ
Ad Position 24