19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਉੱਭਰਦਾ ਨੌਜਵਾਨ ਪਹਿਲਵਾਨ : ਪ੍ਰਭਪ੍ਰੀਤ ਸਿੰਘ ਭੁੱਲਰ

ਉੱਭਰਦਾ ਨੌਜਵਾਨ ਪਹਿਲਵਾਨ : ਪ੍ਰਭਪ੍ਰੀਤ ਸਿੰਘ ਭੁੱਲਰ

Ad Position 21
No active advertisement
ਅਜੀਤ ਡੈਸਕ 20-10-2026

ਕੁਸ਼ਤੀ, ਕਬੱਡੀ ਆਦਿ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਲਈ ਨਿੱਜੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਲ ਦੀ ਬਹੁਤ ਲੋੜ ਹੁੰਦੀ ਹੈ | ਰਿਸ਼ਟ ਪੁਸ਼ਟ ਕਾਇਆ ਤੇ ਬਲ ਲਈ ਨਸ਼ਿਆਂ ਆਦਿ ਤੋਂ ਰਹਿਤ ਪੌਸ਼ਟਿਕ ਖ਼ੁਰਾਕ ਦਾ ਸੇਵਨ ਤੇ ਸਖ਼ਤ ਅਭਿਆਸ ਨਾਲ ਸਰੀਰ ਕਮਾਉਣਾ ਪੈਂਦਾ ਹੈ | ਅਜਿਹਾ ਹੀ ਜੀਵਨ ਹੰਢਾਉਣ ਤੇ ਸਰੀਰ ਕਮਾਉਣ ਵਾਲਾ ਪ੍ਰਭਪ੍ਰੀਤ ਸਿੰਘ ਕੁਸ਼ਤੀ ਦੇ ਖੇਤਰ 'ਚ ਉੱਭਰ ਰਿਹਾ ਪਹਿਲਵਾਨ ਨੌਜਵਾਨ ਹੈ | ਬਾਬਾ ਬਕਾਲਾ ਸਾਹਿਬ (ਹਵੇਲੀਆਣਾ) ਜ਼ਿਲ੍ਹਾ ਅੰਮਿ੍ਤਸਰ ਦੇ ਵਸਨੀਕ ਪਹਿਲਵਾਨ ਮਨਜੀਤ ਸਿੰਘ ਤੇ ਬੀਬੀ ਸੁਖਵਿੰਦਰ ਕੌਰ ਦਾ ਬਰਖ਼ੁਰਦਾਰ ਇਹ ਨੌਜਵਾਨ ਪਹਿਲਾਂ ਤੋਂ ਹੀ ਸਡੋਲ ਸਰੀਰ ਤੇ ਖੁੱਲ੍ਹੇ ਹੱਡਾਂ ਪੈਰਾਂ ਦਾ ਮਾਲਕ ਹੈ, ਜਿਸ ਨੂੰ  ਦੇਖਦਿਆਂ ਆਮ ਕਿਸਾਨੀ ਨਾਲ ਜੁੜੇ ਇਸ ਦੇ ਮਾਪਿਆਂ ਨੇ ਉਸ ਲਈ ਦੁੱਧ, ਦਹੀਂ, ਘਿਓ, ਫ਼ਲ, ਸੁੱਕੇ ਮੇਵੇ ਆਦਿ ਪੌਸ਼ਟਿਕ ਖ਼ੁਰਾਕ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ | ਪ੍ਰਭਪ੍ਰੀਤ ਸਿੰਘ ਨੇ ਆਪਣੇ ਪਿਓ-ਦਾਦੇ ਵਲੋਂ ਪਾਏ ਪਹਿਲਵਾਨੀ ਦੇ ਪੂਰਨਿਆਂ 'ਤੇ ਬਾਲ ਵਰੇਸ ਤੋਂ ਹੀ ਚੱਲਣਾ ਸ਼ੁਰੂ ਕਰ ਦਿੱਤਾ | ਆਪਣੇ ਖੇਤਾਂ ਦੀ ਇਕ ਨੁੱਕਰ 'ਚ ਬਣਾਏ ਅਖਾੜੇ ਵਿਚ ਜਿੱਥੇ ਵੱਖ-ਵੱਖ ਨਾਮਵਰ ਪਹਿਲਵਾਨਾਂ ਦੇ ਕੁਸ਼ਤੀ ਅਭਿਆਸ ਨੂੰ  ਨੇੜਿਓਾ ਵੇਖ ਕੇ ਪਹਿਲਵਾਨੀ ਦੇ ਤਕਨੀਕੀ ਦਾਅ-ਪੇਚ ਸਮਝੇ ਤੇ ਪਹਿਲਵਾਨੀ ਵੱਲ ਸਾਜ਼ਗਾਰ ਕਦਮ ਵਧਾਉਣ ਲੱਗਾ |

ਜਿਉਂ-ਜਿਉਂ ਪ੍ਰਭਪ੍ਰੀਤ ਸਿੰਘ ਨੇ ਹੋਸ਼ ਸੰਭਾਲੀ, ਤਿਉਂ ਤਿਉਂ ਪਹਿਲਵਾਨੀ 'ਚ ਪ੍ਰਪੱਕ ਹੁੰਦਾ ਗਿਆ ਤੇ ਬਾਲ ਕੁਸ਼ਤੀ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਲੱਗਾ | ਆਪਣੀ ਹਮਉਮਰ ਦੇ ਹੋਰਾਂ ਨੂੰ  ਵੀ ਕੁਸ਼ਤੀ ਨਾਲ ਜੋੜਨ ਦੇ ਯਤਨ ਕਰਦਿਆਂ ਪਹਿਲਵਾਨੀ ਦੇ ਰਾਹੇ ਪਾਇਆ | ਉਸ ਨੇ ਸਕੂਲ-ਕਾਲਜ ਦੀ ਪੜ੍ਹਾਈ ਦੌਰਾਨ ਵੀ ਕੁਸ਼ਤੀ ਦੇ ਸ਼Ïਕ ਨੂੰ  ਜਾਰੀ ਰੱਖਿਆ ਅਤੇ 18 ਸਾਲ ਦੇ ਵਰਗ 'ਚ ਕੁਸ਼ਤੀ ਦੇ ਰਾਜ ਪੱਧਰੀ ਮੁਕਾਬਲੇ ਵਿਚ ਨਾਮਣਾ ਖੱਟ ਕੇ ਪ੍ਰਭਪ੍ਰੀਤ ਪਹਿਲਵਾਨੀ ਦਾ ਸਿਤਾਰਾ ਬਣਨ ਵੱਲ ਵਧਣ ਲੱਗਾ | ਆਪਣੇ ਇਲਾਕੇ ਦੇ ਸਮਾਜਿਕ, ਧਾਰਮਿਕ ਤੇ ਖੇਡ ਮੇਲਿਆਂ ਦੌਰਾਨ ਲਗਦੇ ਛਿੰਝਾਂ ਦੇ ਅਖਾੜਿਆਂ ਦਾ ਜੇਤੂ ਹੀਰੋ ਬਣਨ ਦੇ ਨਾਲ-ਨਾਲ ਇਸ ਗੱਭਰੂ ਪਹਿਲਵਾਨ ਨੇ ਪੰਜਾਬ, ਹਿਮਾਚਲ ਤੇ ਹਰਿਆਣਾ ਆਦਿ ਸੂਬਿਆਂ ਦੇ ਅਖਾੜਿਆਂ 'ਚ ਵੀ ਪਹਿਲਵਾਨੀ ਦੇ ਜੌਹਰ ਦਿਖਾਉਣੇ ਸ਼ੁਰੂ ਕੀਤੇ | ਹੁਣ ਤੱਕ ਦੇਸ ਪ੍ਰਦੇਸ ਦੇ ਵੱਖ-ਵੱਖ ਖੇਤਰਾਂ ਦੇ ਪਹਿਲਵਾਨੀ ਦੇ ਕਰੀਬ 30 ਅਖਾੜਿਆਂ 'ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਉਸ ਨੇ ਬਹੁਤ ਇਨਾਮ ਜਿੱਤੇ |
ਇਹ ਮਾਣਮੱਤਾ ਗੱਭਰੂ ਹੁਣ ਇੰਗਲੈਂਡ ਗਿਆ ਹੋਇਆ ਹੈ, ਜਿੱਥੇ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਵੀ ਕੁਝ ਸਮਾਂ ਕੱਢ ਕੇ ਪਹਿਲਵਾਨੀ ਦੇ ਸ਼ੌਕ ਨੂੰ  ਬੜੀ ਸ਼ਿੱਦਤ ਨਾਲ ਜਾਰੀ ਰੱਖਿਆ ਹੋਇਆ ਹੈ | ਪਿਛਲੇ ਦਿਨੀਂ ਲੰਡਨ ਵਿਚ ਹੋਈਆਂ ਸਿੱਖ ਖੇਡਾਂ ਦੌਰਾਨ ਹੋਏ ਕੁਸ਼ਤੀ ਮੁਕਾਬਲਿਆਂ 'ਚ ਉਸ ਨੇ ਸੋਨ ਤਗਮਾ ਜਿੱਤ ਕੇ ਆਪਣਾ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਜਦੋਂ ਵੀ ਇੰਗਲੈਂਡ ਦੀ ਧਰਤੀ 'ਤੇ ਦੰਗਲ ਮੁਕਾਬਲਿਆਂ ਦਾ ਕਿਤੇ ਵੀ ਬਿਗਲ ਵੱਜਦਾ ਹੈ ਤਾਂ ਇਹ ਛੈਲ-ਛਬੀਲਾ ਪਹਿਲਵਾਨ ਖੇਡ ਮੈਦਾਨ 'ਚ ਪਹੁੰਚ ਕੇ ਆਪਣੀ ਜ਼ੋਰ-ਜਵਾਨੀ ਦਾ ਲੋਹਾ ਮੰਨਵਾ ਹੀ ਲੈਂਦਾ ਹੈ | ਜ਼ਿਕਰਯੋਗ ਹੈ ਕਿ ਇਸ ਗੱਭਰੂ ਪਹਿਲਵਾਨ ਪ੍ਰਭਪ੍ਰੀਤ ਸਿੰਘ ਨੇ ਕੁਸ਼ਤੀ ਮੁਕਾਬਲਿਆਂ ਦੌਰਾਨ ਵੀ ਆਪਣੇ ਕੇਸਾਂ ਨੂੰ  ਸਤਿਕਾਰ ਸਹਿਤ ਰੱਖਿਆ ਹੋਇਆ ਹੈ | ਆਸ ਕਰਦੇ ਹਾਂ ਕਿ ਅਗਾਂਹ ਵੀ ਇਹ ਮਾਣਮੱਤਾ ਗੱਭਰੂ ਏਸੇ ਤਰ੍ਹਾਂ ਨੇਕ ਨੀਅਤ ਤੇ ਮਿਹਨਤ ਨਾਲ ਰੁਝੇਵੇਂ ਭਰੀ ਜ਼ਿੰਦਗੀ ਵਿਚਰਦਿਆਂ ਵੀ ਆਪਣੇ ਪਹਿਲਵਾਨੀ ਦੇ ਸ਼ੌਕ ਨੂੰ  ਜਾਰੀ ਰੱਖਦਿਆਂ ਕੁਸ਼ਤੀ 'ਚ ਨਵੇਂ ਮੀਲ ਪੱਥਰ ਕਾਇਮ ਕਰੇਗਾ |

-ਜ਼ਿਲ੍ਹਾ ਅੰਮਿ੍ਤਸਰ, ਹਾਲ ਵਾਸੀ ਸਿਡਨੀ (ਆਸਟ੍ਰੇਲੀਆ) |
ਵਟਸਐਪ +91-98764-74858

Ad Position 22
No active advertisement
ਪਿਛਲੀ ਖ਼ਬਰ ਪਹਾੜਾਂ ਨਾਲ ਮੋਹ ਰੱਖਣ ਵਾਲੇ ਇੰਜੀ. ਗੁਰਸ਼ਰਨ ਸਿੰਘ ਬਾਹੀਆ ਦੀ ਜ਼ਿੰਦਾਦਿਲੀ ਦੀ ਦਾਸਤਾਨ ਅਗਲੀ ਖ਼ਬਰ ਪੰਜਾਬੀ ਖਿਡਾਰੀਆਂ ਦਾ ਮਾਣਮੱਤਾ ਪ੍ਰਦਰਸ਼ਨ
Ad Position 24