ਮਨਜੀਤ ਕੌਰ ਨੇ ਬੀ.ਡੀ.ਪੀ.ਓ. ਮਹਿਲ ਕਲਾਂ ਵਜੋਂ ਸੰਭਾਲਿਆ ਅਹੁਦਾ
ਮਹਿਲ ਕਲਾਂ, 17 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਹੋਈਆਂ ਪ੍ਰਸ਼ਾਸਨਿਕ ਬਦਲੀਆਂ ਦੌਰਾਨ ਮੋਹਾਲੀ ਹੈੱਡਕੁਆਟਰ ਤੋਂ ਬਦਲ ਕੇ ਆਏ ਮੈਡਮ ਮਨਜੀਤ ਕੌਰ ਨੇ ਬੀ. ਡੀ.
ਮਹਿਲ ਕਲਾਂ, 17 ਨਵੰਬਰ (ਗੁਰਪ੍ਰੀਤ ਸਿੰਘ ਅਣਖੀ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਹੋਈਆਂ ਪ੍ਰਸ਼ਾਸਨਿਕ ਬਦਲੀਆਂ ਦੌਰਾਨ ਮੋਹਾਲੀ ਹੈੱਡਕੁਆਟਰ ਤੋਂ ਬਦਲ ਕੇ ਆਏ ਮੈਡਮ ਮਨਜੀਤ ਕੌਰ ਨੇ ਬੀ.ਡੀ.ਪੀ.ਓ. ਮਹਿਲ ਕਲਾਂ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਇੱਥੇ ਤਾਇਨਾਤ ਰਜਿੰਦਰ ਸਿੰਘ ਦਾ ਤਬਾਦਲਾ ਮੋਹਾਲੀ ਹੈੱਡਕੁਆਟਰ ਵਿਖੇ ਹੋਣ ਉਪਰੰਤ ਕੀਤੀ ਗਈ ਹੈ। ਚਾਰਜ ਸੰਭਾਲਣ ਮਗਰੋਂ ਮੈਡਮ ਮਨਜੀਤ ਕੌਰ ਨੇ ਭਰੋਸਾ ਦਿੱਤਾ ਕਿ ਬਲਾਕ ਦੇ ਪਿੰਡਾਂ ਵਿਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ ਅਤੇ ਦਫ਼ਤਰ ਆਉਣ ਵਾਲੇ ਹਰੇਕ ਨਾਗਰਿਕ ਦੇ ਕੰਮ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਖ਼ੱਜਲ-ਖ਼ੁਆਰੀ ਦੇ ਕੀਤੇ ਜਾਣਗੇ। ਇਸ ਮੌਕੇ ਪੰਚਾਇਤ ਅਫ਼ਸਰ ਇਕਬਾਲ ਸਿੰਘ ਬਰਾੜ, ਪੰਚਾਇਤ ਸਕੱਤਰ ਗੁਰਦੀਪ ਸਿੰਘ ਬਰਨਾਲਾ, ਸੰਮਤੀ ਪਟਵਾਰੀ ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਸਹਿਜੜਾ, ਸੋਨੀ ਮਾਂਗੇਵਾਲ, ਸਮੂਹ ਪੰਚਾਇਤ ਸਕੱਤਰ, ਜੇ.ਈ., ਨਰੇਗਾ ਸਟਾਫ਼ ਅਤੇ ਇਲਾਕੇ ਦੇ ਪਤਵੰਤਿਆਂ ਵਲੋਂ ਗੁਲਦਸਤੇ ਭੇਟ ਕਰ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।