ਪਿੰਡ ਉਗੋਕੇ ਵਿਖੇ ਭਦੌੜ ਹਲਕੇ ਦਾ ਵਿਲੱਖਣ ਕ੍ਰਿਕਟ ਕੱਪ 20 ਤੋਂ
ਸ਼ਹਿਣਾ, 17 ਨਵੰਬਰ (ਸੁਰੇਸ਼ ਗੋਗੀ)-ਭਦੌੜ ਹਲਕੇ ਦਾ ਪਹਿਲਾ ਵਿਲੱਖਣ ਕ੍ਰਿਕਟ ਕੱਪ 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸ਼ਬਦ ਲਵਦੀਪ ਸਿੰਘ ਭਗਤਪੁਰਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ।
ਸ਼ਹਿਣਾ, 17 ਨਵੰਬਰ (ਸੁਰੇਸ਼ ਗੋਗੀ)-ਭਦੌੜ ਹਲਕੇ ਦਾ ਪਹਿਲਾ ਵਿਲੱਖਣ ਕ੍ਰਿਕਟ ਕੱਪ 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸ਼ਬਦ ਲਵਦੀਪ ਸਿੰਘ ਭਗਤਪੁਰਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਆਪਣੇ ਨਿੱਜੀ ਤੌਰ ’ਤੇ ਇਸ ਕ੍ਰਿਕਟ ਕੱਪ ਨੂੰ ਦਿਲਚਸਪੀ ਨਾਲ ਕਰਵਾ ਰਹੇ ਹਨ ਅਤੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕ੍ਰਿਕਟ ਕੱਪ ਦਾ ਆਗਾਜ਼ 20 ਨਵੰਬਰ ਨੂੰ ਪਿੰਡ ਉੱਗੋਕੇ ਦੇ ਸਰਬੰਸਦਾਨੀ ਖੇਡ ਸਟੇਡੀਅਮ ਵਿਚ ਹਲਕਾ ਵਿਧਾਇਕ ਆਪਣੇ ਘਰ ਕਮਲਾਂ ਨਾਲ ਕਰਨਗੇ। ਜਦਕਿ ਕ੍ਰਿਕਟ ਕੱਪ ਦੇ ਮੈਚ ਭਗਤਪੁਰਾ ਤੇ ਸੁਖਪੁਰਾ ਦੇ ਖੇਡ ਗਰਾਊਂਡਾਂ ਵਿਚ 21, 22 ਤੇ 23 ਨਵੰਬਰ ਨੂੰ ਹੋਣਗੇ। ਕ੍ਰਿਕਟ ਕੱਪ ਦੀ ਜੇਤੂ ਟੀਮ ਨੂੰ 1 ਲੱਖ 25 ਹਜ਼ਾਰ ਤੇ ਉਪ ਜੇਤੂ ਨੂੰ 75000 ਤੋਂ ਇਲਾਵਾ ਤੀਜੇ, ਚੌਥੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਨੂੰ 51000-51000 ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਰਫ਼ ਭਦੌੜ ਹਲਕੇ ਦੀਆਂ 58 ਟੀਮਾਂ ਭਾਗ ਲੈਣਗੀਆਂ। ਵਧੀਆ ਬੱਲੇਬਾਜ਼ ਤੇ ਗੇਂਦਬਾਜ਼ ਨੂੰ ਸਕੂਟਰੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।