17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੁਰਜੀਤ ਸੰਧੂ ਦੀ ਪੁਸਤਕ ‘ਬੰਦੇ ਦਾ ਪੁੱਤ ਤੇ ਹੋਰ ਨਾਟਕ’ ਲੋਕ ਅਰਪਣ

ਬਰਨਾਲਾ, 17 ਨਵੰਬਰ (ਅਸ਼ੋਕ ਭਾਰਤੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਬਰਨਾਲਾ ਇਕਾਈ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ ਵਿਖੇ ਸੁਰਜੀਤ ਸੰਧੂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਬੰਦੇ ਦਾ ਪੁੱਤ ਤੇ ਹੋਰ ਨਾਟਕ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ: ਉਜਾਗਰ ਸਿੰਘ ਮਾਨ ਨੇ ਕੀਤੀ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਸਾਗਰ ਨੇ ਕਿਹਾ ਕਿ ਬਿਨਾਂ ਸ਼ੱਕ ਅੱਜ ਪੰਜਾਬੀ ਸਾਹਿਤ ਵਿਚ ਨਾਟਕ ਦੀਆਂ ਬਹੁਤ ਘੱਟ ਪੁਸਤਕਾਂ ਪ੍ਰਕਾਸ਼ਿਤ ਹੋ ਰਹੀਆਂ ਹਨ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 18-11-2026
ਬਰਨਾਲਾ, 17 ਨਵੰਬਰ (ਅਸ਼ੋਕ ਭਾਰਤੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਬਰਨਾਲਾ ਇਕਾਈ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ ਵਿਖੇ ਸੁਰਜੀਤ ਸੰਧੂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਬੰਦੇ ਦਾ ਪੁੱਤ ਤੇ ਹੋਰ ਨਾਟਕ’ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ: ਉਜਾਗਰ ਸਿੰਘ ਮਾਨ ਨੇ ਕੀਤੀ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਸਾਗਰ ਨੇ ਕਿਹਾ ਕਿ ਬਿਨਾਂ ਸ਼ੱਕ ਅੱਜ ਪੰਜਾਬੀ ਸਾਹਿਤ ਵਿਚ ਨਾਟਕ ਦੀਆਂ ਬਹੁਤ ਘੱਟ ਪੁਸਤਕਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਸਮੇਂ ਦੀ ਮੰਗ ਨੂੰ ਦੇਖਦਿਆਂ ਲੰਮੇ ਸਮੇਂ ਤੋਂ ਨਾਟਕ ਦੇ ਖੇਤਰ ਨਾਲ ਜੁੜੇ ਸੁਰਜੀਤ ਸੰਧੂ ਨੇ ਭੋਲਾ ਸਿੰਘ ਸੰਘੇੜਾ ਦੀਆਂ ਚਾਰ ਕਹਾਣੀਆਂ ਦੇ ਹੋਏ ਨਾਟਕੀ ਰੂਪਾਂਤਰਾਂ ਨੂੰ ਪੁਸਤਕ ਦੇ ਰੂਪ ਵਿਚ ਸੰਪਾਦਿਤ ਕਰ ਕੇ ਸਲਾਹੁਣਯੋਗ ਕਾਰਜ ਕੀਤਾ ਹੈ। ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ ਅਤੇ ਰਾਮ ਪਾਲ ਸ਼ਾਹਪੁਰੀ ਨੇ ਕਿਹਾ ਕਿ ਨਾਟਕ ਇਕ ਐਸੀ ਵਿਧਾ ਹੈ ਜੀਹਦੇ ਨਾਲ ਥੋੜ੍ਹੇ ਸਮੇਂ ਵਿਚ ਲੇਖਕ ਆਪਣਾ ਸੁਨੇਹਾ ਲੋਕਾਂ ਤੀਕ ਪਹੁੰਚਾ ਸਕਦਾ ਹੈ। ਡਾ: ਭੁਪਿੰਦਰ ਸਿੰਘ ਬੇਦੀ ਅਤੇ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਪੁਸਤਕ ਵਿਚ ਉਹ ਕਹਾਣੀਆਂ, ਜਿਨ੍ਹਾਂ ਦਾ ਨਾਟਕੀ ਰੂਪਾਂਤਰ ਕੀਤਾ ਗਿਆ ਹੈ ਸ਼ਾਮਿਲ ਕਰਨ ਨਾਲ ਇਹ ਹੋਰ ਵੀ ਮੁੱਲਵਾਨ ਹੋ ਗਈ ਹੈ। ਨਾਟਕਕਾਰ ਦਿਲਪ੍ਰੀਤ ਚੌਹਾਨ ਅਤੇ ਸ਼ਾਇਰ ਤਰਸੇਮ ਦਾ ਵਿਚਾਰ ਸੀ ਕਿ ਨਾਟਕ ਦੇ ਖੇਤਰ ਨਾਲ ਜੁੜਨ ਵਾਲੇ ਨਵੇਂ ਨਾਟਕਕਾਰਾਂ, ਨਿਰਦੇਸ਼ਕਾਂ ਅਤੇ ਕਲਾਕਾਰਾਂ ਲਈ ਇਹ ਪੁਸਤਕ ਲਾਹੇਵੰਦ ਸਾਬਤ ਹੋਵੇਗੀ। ਸਮਾਗਮ ਦੇ ਆਰੰਭ ਵਿਚ ਡਾ: ਹਰਿਭਗਵਾਨ ਤੇ ਭੋਲਾ ਸਿੰਘ ਸੰਘੇੜਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਪ੍ਰਧਾਨਗੀ ਮੰਡਲ ਵਲੋਂ ਸੁਰਜੀਤ ਸੰਧੂ ਦਾ ਸਨਮਾਨ ਵੀ ਕੀਤਾ ਗਿਆ ਜਿਸ ਵਿਚ ਵਿਚ ਜਿੰਮੀ ਮਿੱਤਲ, ਸ਼ੰਮੀ ਗੋਇਲ, ਮੇਜਰ ਸਿੰਘ ਗਿੱਲ ਨੇ ਵੀ ਸਾਥ ਦਿੱਤਾ। ਇਸ ਮੌਕੇ ਜਗਤਾਰ ਜਜ਼ੀਰਾ, ਅਮਨਦੀਪ ਸਿੰਘ ਟੱਲੇਵਾਲੀਆ, ਸੁਖਵਿੰਦਰ ਗਿੱਲ, ਰਜਿੰਦਰ ਸ਼ੌਕੀ, ਚਰਨੀ ਬੇਦਿਲ, ਲਛਮਣ ਦਾਸ ਮੁਸਾਫਿਰ, ਗੁਰਜੰਟ ਸਿੰਘ, ਰਘਵੀਰ ਸਿੰਘ ਗਿੱਲ, ਰਜਨੀਸ਼ ਕੌਰ ਬਬਲੀ, ਦਲਵਾਰ ਸਿੰਘ, ਬ੍ਰਿਜ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਜੀਤ ਕੌਰ ਨੇ ਬੀ.ਡੀ.ਪੀ.ਓ. ਮਹਿਲ ਕਲਾਂ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਅਕਾਲੀ ਦਲ (ਬ) ਦੀ ਸਰਕਾਰ ਬਣਨ ’ਤੇ ਪਹਿਲੀ ਕੈਬਨਿਟ ਮੀਟਿੰਗ ’ਚ ਨਸ਼ਿਆਂ ਖ਼ਿਲਾਫ਼ ਕਾਨੂੰਨ ਲਿਆਂਦਾ ਜਾਵੇਗਾ-ਬੀਬੀ ਹਰਸਿਮਰਤ...
Ad Position 24