ਸ੍ਰੀ ਸ਼ਿਆਮ ਜਨਮ ਮਹਾਂਉਤਸਵ ਮੌਕੇ 20 ਨੂੰ ਕੱਢੀ ਜਾਵੇਗੀ ਰੱਥ ਯਾਤਰਾ
ਬਰਨਾਲਾ, 17 ਨਵੰਬਰ (ਨਰਿੰਦਰ ਅਰੋੜਾ)-ਸ੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਬਰਨਾਲਾ ਵਲੋਂ ਸ੍ਰੀ ਸ਼ਿਆਮ ਜਨਮ ਮਹਾਂਉਤਸਵ ਮੌਕੇ ਵਿਸਾਲ ਰੱਥ ਯਾਤਰਾ 20 ਨਵੰਬਰ ਦਿਨ ਸ਼ੁੱਕਰਵਾਰ ਨੂੰ ਕੱਢੀ ਜਾ ਰਹੀ ਹੈ। ਜਿਸ ਸਬੰਧੀ ਮੈਂਬਰਾਂ ਵਲੋਂ ਕਾਰਡ ਰਿਲੀਜ਼ ਕੀਤਾ ਗਿਆ।
ਬਰਨਾਲਾ, 17 ਨਵੰਬਰ (ਨਰਿੰਦਰ ਅਰੋੜਾ)-ਸ੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਬਰਨਾਲਾ ਵਲੋਂ ਸ੍ਰੀ ਸ਼ਿਆਮ ਜਨਮ ਮਹਾਂਉਤਸਵ ਮੌਕੇ ਵਿਸਾਲ ਰੱਥ ਯਾਤਰਾ 20 ਨਵੰਬਰ ਦਿਨ ਸ਼ੁੱਕਰਵਾਰ ਨੂੰ ਕੱਢੀ ਜਾ ਰਹੀ ਹੈ। ਜਿਸ ਸਬੰਧੀ ਮੈਂਬਰਾਂ ਵਲੋਂ ਕਾਰਡ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਓਮੰਗ ਮਿੱਤਲ, ਰੋਹਿਤ ਬਾਂਸਲ, ਨੀਰਜ ਗੋਇਲ, ਅਭਿਸ਼ੇਕ ਸਿੰਗਲਾ ਆਦਿ ਨੇ ਦੱਸਿਆ ਕਿ ਇਹ ਯਾਤਰਾ ਸਵੇਰੇ 11 ਵਜੇ ਬਾਬਾ ਬੰਸੀ ਵਾਲਾ ਮੰਦਰ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ, ਅਗਰਸੈਨ ਚੌਕ, ਹੰਡਿਆਇਆ ਰੋਡ ਤੋਂ ਹੁੰਦੀ ਹੋਈ ਬਾਬਾ ਜੀ ਦੇ ਨਿਸ਼ਾਨ ਨਾਲ ਮਹੇਸ਼ ਨਗਰ ਵਿਖੇ ਸਥਿਤ ਸ੍ਰੀ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੇਗੀ। ਇਸ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਨਿਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਕਈ ਖਾਣ ਪੀਣ ਵਾਲੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਗੌਰਵ ਨਾਰੰਗ, ਤਰੁਣ ਕਾਂਸਲ, ਪੀ.ਪੀ. ਸ਼ਰਮਾ, ਮੁਕੇਸ਼ ਜਿੰਦਲ ਆਦਿ ਹਾਜ਼ਰ ਸਨ।