ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਰਪ੍ਰੀਤ ਸਿੰਘ ਰਾਜੀਆ ਹਲਕਾ ਕੁਆਰਡੀਨੇਟਰ ਨਿਯੁਕਤ
ਸ਼ਹਿਣਾ, 11 ਅਕਤੂਬਰ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਰਪ੍ਰੀਤ ਸਿੰਘ ਰਾਜੀਆ ਨੂੰ ਹਲਕਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਰਪ੍ਰੀਤ ਸਿੰਘ ਰਾਜੀਆ ਨੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਵਿਚ ਉਹ ਪਹਿਲਾਂ ਹੀ ਸਰਗਰਮੀ ਨਾਲ ਵਿਚਰ ਰਹੇ ਹਨ ਅਤੇ ਪਾਰਟੀ ਵਲੋਂ ਜ਼ਿੰਮੇਵਾਰੀ ਦੇਣ ਨਾਲ ਉਨ੍ਹਾਂ ਦੀਆਂ ਹਲਕੇ ਵਿਚ ਗਤੀਵਿਧੀਆਂ ਹੋਰ ਵਧ ਗਈਆਂ ਹਨ।
ਸ਼ਹਿਣਾ, 11 ਅਕਤੂਬਰ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਰਪ੍ਰੀਤ ਸਿੰਘ ਰਾਜੀਆ ਨੂੰ ਹਲਕਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਰਪ੍ਰੀਤ ਸਿੰਘ ਰਾਜੀਆ ਨੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਵਿਚ ਉਹ ਪਹਿਲਾਂ ਹੀ ਸਰਗਰਮੀ ਨਾਲ ਵਿਚਰ ਰਹੇ ਹਨ ਅਤੇ ਪਾਰਟੀ ਵਲੋਂ ਜ਼ਿੰਮੇਵਾਰੀ ਦੇਣ ਨਾਲ ਉਨ੍ਹਾਂ ਦੀਆਂ ਹਲਕੇ ਵਿਚ ਗਤੀਵਿਧੀਆਂ ਹੋਰ ਵਧ ਗਈਆਂ ਹਨ। ਇਸ ਸਮੇਂ ਪਿਛਲੇ ਸਮੇਂ ਦੌਰਾਨ ਪਾਰਟੀ ਛੱਡ ਚੁੱਕੇ ਸਰਕਲ ਜਥੇਦਾਰ ਬਿੰਦਰ ਸਿੰਘ ਉਗੋਕੇ ਨੂੰ ਤਰਨਜੀਤ ਸਿੰਘ ਦੁੱਗਲ ਸੀਨੀਅਰ ਆਗੂ ਅਤੇ ਮਹਿੰਦਰ ਸਿੰਘ ਚੁਹਾਣਕੇ ਹਲਕਾ ਕੁਆਰਡੀਨੇਟਰ ਮਹਿਲ ਕਲਾਂ ਦੀ ਪ੍ਰੇਰਨਾ ਸਦਕਾ ਪਾਰਟੀ ਵਿਚ ਮੁੜ ਸ਼ਾਮਿਲ ਕੀਤਾ ਗਿਆ। ਇਸ ਸਮੇਂ ਜਥੇਦਾਰ ਮੱਘਰ ਸਿੰਘ ਮੌੜ, ਗੁਰਜੀਤ ਸਿੰਘ ਸ਼ਹਿਣਾ, ਜਰਨੈਲ ਸਿੰਘ ਸੇਖੋ, ਜਗਸੀਰ ਸਿੰਘ ਉਗੋਕੇ, ਅਵਤਾਰ ਸਿੰਘ ਜੋਧਪੁਰ, ਅੰਗਰੇਜ਼ ਸਿੰਘ ਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ।