12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਿੰਡ ਸੇਖਾ ਵਿਖੇ ਲੋਕ ਨਿਰਮਾਣ ਵਿਭਾਗ ਦੀ ਲਾਪਰਵਾਹੀ ਕਾਰਨ ਗਲੀਆਂ ਬਣੀਆਂ ਛੱਪ, ਲੋਕਾਂ ਦੇ ਘਰਾਂ ਅੰਦਰ ਵੜਿਆ ਬਰਸਾਤੀ ਪਾਣੀ

ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪਿੰਡ ਸੇਖਾ ਵਿਖੇ ਦਾਓਕੀ ਪੱਤੀ ਦੇ ਮੁਹੱਲਾ ਨਿਵਾਸੀ ਲੋਕ ਨਿਰਮਾਣ ਵਿਭਾਗ ਦੀ ਕਥਿਤ ਲਾਪਰਵਾਹੀ ਅਤੇ ਗ਼ੈਰ-ਮਿਆਰੀ ਕਾਰਗੁਜ਼ਾਰੀ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਵਿਭਾਗ ਦੀ ਲਾਪਰਵਾਹੀ ਦੇ ਦੇ ਚਲਦਿਆਂ ਅੱਜ ਪਏ ਮੀਂਹ ਕਾਰਨ ਗਲੀ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ ਅਤੇ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ।

Ad Position 21
No active advertisement
ਪਿੰਡ ਸੇਖਾ ਦਾਓਕੀ ਪੱਤੀ ਮੁਹੱਲੇ ’ਚ ਖੜ੍ਹੇ ਪਾਣੀ ਅਤੇ ਗਲੀ ਨਾਲੋਂ ਉੱਚੀ ਤੇ ਅੱਧ ਵਿਚਕਾਰ ਛੱਡੀ ਸੜਕ ਦੀ ਤਸਵੀਰ। ਅਜੀਤ ਤਸਵੀਰ 12-10-2026
ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪਿੰਡ ਸੇਖਾ ਵਿਖੇ ਦਾਓਕੀ ਪੱਤੀ ਦੇ ਮੁਹੱਲਾ ਨਿਵਾਸੀ ਲੋਕ ਨਿਰਮਾਣ ਵਿਭਾਗ ਦੀ ਕਥਿਤ ਲਾਪਰਵਾਹੀ ਅਤੇ ਗ਼ੈਰ-ਮਿਆਰੀ ਕਾਰਗੁਜ਼ਾਰੀ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਵਿਭਾਗ ਦੀ ਲਾਪਰਵਾਹੀ ਦੇ ਦੇ ਚਲਦਿਆਂ ਅੱਜ ਪਏ ਮੀਂਹ ਕਾਰਨ ਗਲੀ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ ਅਤੇ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ। ਜਿਸ ਨਾਲ ਘਰੇਲੂ ਸਾਮਾਨ ਦਾ ਭਾਰੀ ਨੁਕਸਾਨ ਹੋਇਆ ਹੈ। ਮੁਹੱਲਾ ਨਿਵਾਸੀਆਂ ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਸੁਰਜੀਤ ਕੌਰ, ਸਰਬਜੀਤ ਰਾਮ, ਸੁਖਪਾਲ ਕੌਰ, ਜਸਪਾਲ ਕੌਰ, ਪਾਲੋ, ਪਰਮਜੀਤ ਕੌਰ ਅਤੇ ਰਾਜਬੀਰ ਕੌਰ ਆਦਿ ਨੇ ਦੋਸ਼ ਲਾਇਆ ਕਿ ਲੋਕ ਨਿਰਮਾਣ ਵਿਭਾਗ ਵਲੋਂ ਬਣਾਈ ਜਾ ਰਹੀ ਸੜਕ (ਸੇਖਾ ਤੋਂ ਕਰਮਗੜ੍ਹ /ਸਾਇਲੋ ਪਲਾਂਟ ਰੋਡ) ਨੂੰ ਨਿਯਮਾਂ ਦੀ ਉਲੰਘਣਾ ਕਰ ਕੇ ਪੁਰਾਣੀ ਪਰਤ ਛਿੱਲੇ ਬਿਨਾਂ ਹੀ ਖੇਤਾਂ ਅਤੇ ਘਰਾਂ ਨਾਲੋਂ ਕਾਫ਼ੀ ਉੱਚਾ ਚੁੱਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੜਕ ਦਾ ਕੰਮ ਪੂਰਾ ਕਰਨ ਦੀ ਬਜਾਏ ਅੱਧ-ਵਿਚਕਾਰ ਰੋੜੇ ਖਿਲਾਰ ਕੇ ਛੱਡ ਦਿੱਤਾ ਗਿਆ ਹੈ । ਨਤੀਜੇ ਵਜੋਂ ਗਲੀ ਦੇ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਬੰਦ ਹੋ ਗਿਆ ਅਤੇ ਬਰਸਾਤ ਦਾ ਸਾਰਾ ਪਾਣੀ ਰਿਹਾਇਸ਼ੀ ਮਕਾਨਾਂ ਵਿਚ ਜਾ ਵੜਿਆ ਹੈ। ਉਨ੍ਹਾਂ ਦੱਸਿਆ ਕਿ ਗੰਭੀਰ ਸਮੱਸਿਆ ਸਬੰਧੀ ਉਨ੍ਹਾਂ ਵਲੋਂ ਮਿਤੀ 6 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਕਸੀਅਨ ਪੀ.ਡਬਲਿਊ. ਡੀ. ਨੂੰ ਈਮੇਲ ਰਾਹੀਂ ਲਿਖਤੀ ਜਾਣੂ ਕਰਵਾਇਆ ਗਿਆ ਸੀ ਅਤੇ ਮਿਤੀ 7 ਸਤੰਬਰ ਨੂੰ ਸਮੂਹ ਮੁਹੱਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਕਸੀਅਨ ਨੂੰ ਨਿੱਜੀ ਤੌਰ ’ਤੇ ਮਿਲ ਕੇ ਮੰਗ-ਪੱਤਰ ਸੌਂਪਿਆ ਸੀ। ਇਸ ਤੋਂ ਬਾਅਦ ਵੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਪਿੰਡ ਦੀਆਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਨਾਲ ਲੈ ਕੇ ਦੁਬਾਰਾ ਐਕਸੀਅਨ/ ਐਸ.ਡੀ.ਓ. ਨਾਲ ਮੁਲਾਕਾਤ ਕਰ ਕੇ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਸੀ ਪਰ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਮੌਕੇ ਦਾ ਜਾਇਜ਼ਾ ਲੈ ਕੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਨਾ ਕੀਤਾ ਗਿਆ ਅਤੇ ਸੜਕ ਦਾ ਲੈਵਲ ਠੀਕ ਕਰ ਕੇ ਕੰਮ ਮੁਕੰਮਲ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਪ੍ਰਸ਼ਾਸਨ ਖ਼ਿਲਾਫ਼ ਸੜਕ ਜਾਮ ਕਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਅਨਾਜ ਮੰਡੀ ’ਚ ਮੀਂਹ ਨੇ ਖੋਲ੍ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਅਗਲੀ ਖ਼ਬਰ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀ ਵਧਾਈ ਚਿੰਤਾ
Ad Position 24