ਗੋਬਿੰਦ ਸਕੂਲ ਦੇ ਖਿਡਾਰੀਆਂ ਨੇ ਬਾਕਸਿੰਗ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ
ਭਦੌੜ, 7 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੀ. ਆਈ.
ਭਦੌੜ, 7 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੀ.ਆਈ.ਐਸ.ਸੀ.ਈ. ਬੋਰਡ ਵਲੋਂ ਨੈਸ਼ਨਲ ਪੱਧਰ ਦੇ ਬਾਕਸਿੰਗ ਮੁਕਾਬਲੇ ਰਾਣੀਤਾਲ ਸਟੇਡੀਅਮ, ਜੱਬਲਪੁਰ ਵਿਖੇ ਕਰਵਾਏ ਗਏ, ਜਿਨ੍ਹਾਂ ਵਿਚ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਵਿਚ ਤਗਮੇ ਅਤੇ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪਿ੍ਰੰਸੀਪਲ ਪੀ.ਕੇ ਠਾਕੁਰ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਲੜਕੀਆਂ ਦੇ ਅੰਤਰ-17 ਵਰਗ ਵਿਚ ਚੰਨਪ੍ਰੀਤ ਕੌਰ ਨੇ ਸੋਨ ਤਗਮਾ ਜਿੱਤ ਕੇ ਨੈਸ਼ਨਲ ਜੇਤੂ, ਇਸ਼ਾਰਵੀਰ ਕੌਰ ਨੇ ਕਾਂਸੀ ਦਾ ਤਗਮਾ, ਇਕਬਾਲ ਸਿੰਘ ਨੇ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਟੀਮ ਦੀ ਝੋਲੀ ਪਾਇਆ। ਸੁਖਜੀਵਨ ਸਿੰਘ, ਸਹਿਜਦੀਪ ਕੌਰ ਅਤੇ ਪਾਰਥ ਸ਼ਰਮਾ ਨੇ ਕਾਂਸੀ ਦਾ ਤਗਮਾ ਜਿੱਤਿਆ ਉੱਥੇ ਜਪਰੀਨ ਕੌਰ, ਅੰਜਲੀ, ਜਸਮਨ ਕੌਰ, ਮਨਜੋਤ ਕੌਰ, ਗੁਰਮਾਨ ਸਿੰਘ, ਤਸਲੀਮ ਮਲਿਕ, ਹਰਪਿੰਦਰ ਸਿੰਘ, ਗੁਰਨੂਰ ਸਿੰਘ ਨੇ ਇਸ ਨੈਸ਼ਨਲ ਪੱਧਰੀ ਟੂਰਨਾਮੈਂਟ ਵਿਚ ਆਪਣੀ ਖੇਡ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਡਾ: ਦਰਸ਼ਨ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਬਾਕਸਿੰਗ ਵਰਗੀ ਖੇਡ ਵਿਦਿਆਰਥੀਆਂ ਵਿਚ ਅਨੁਸ਼ਾਸਨ, ਹਿੰਮਤ, ਆਤਮ-ਵਿਸ਼ਵਾਸ ਅਤੇ ਮੁਸ਼ਕਿਲ ਹਲਾਤਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਪੈਦਾ ਕਰਦੀ ਹੈ। ਸਕੂਲ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ ਅਤੇ ਐਮ ਡੀ ਰਿਚਾ ਪਨੇਸਰ ਗਿੱਲ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਕੋਚ ਦਵਿੰਦਰ ਸਿੰਘ ਗਰੇਵਾਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੀ ਵਧਾਈ ਦਿੱਤੀ।