07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕੱਟੜ ਇਮਾਨਦਾਰੀ ਦਾ ਮਖੌਟਾ ਪਹਿਨਣ ਵਾਲੇ ਭ੍ਰਿਸ਼ਟਾਚਾਰ ‘ ਚ ਲੱਥਪੱਥ - ਡੇਅਰੀਵਾਲਾ

ਸ਼ੇਰਪੁਰ, 7 ਅਕਤੂਬਰ (ਦਰਸ਼ਨ ਸਿੰਘ ਖੇੜੀ)- ਮੁੱਖ ਮੰਤਰੀ ਭਗਵੰਤ ਮਾਨ ਦੇ ਹਫ਼ਤਾ ਪਹਿਲਾਂ ਪੰਜਾਬ ਅੰਦਰ ਲਗਾਏ ਗਏ ਈਮਾਨਦਾਰੀ ਵਾਲੇ ਵੱਡੇ ਵੱਡੇ ਬੋਰਡ ਹੁਣ ਪੰਜਾਬ ਸਰਕਾਰ ਦੀ ਝੂਠੀ ਤੇ ਫੋਕੀ ਸ਼ੋਹਰਤ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਹਾਈਕੋਰਟ ਕੋਰਟ ਦੇ ਹੁਕਮਾਂ ਅਨੁਸਾਰ ਸੀ.

Ad Position 21
No active advertisement
ਅਜੀਤ ਡੈਸਕ 08-10-2026
ਸ਼ੇਰਪੁਰ, 7 ਅਕਤੂਬਰ (ਦਰਸ਼ਨ ਸਿੰਘ ਖੇੜੀ)- ਮੁੱਖ ਮੰਤਰੀ ਭਗਵੰਤ ਮਾਨ ਦੇ ਹਫ਼ਤਾ ਪਹਿਲਾਂ ਪੰਜਾਬ ਅੰਦਰ ਲਗਾਏ ਗਏ ਈਮਾਨਦਾਰੀ ਵਾਲੇ ਵੱਡੇ ਵੱਡੇ ਬੋਰਡ ਹੁਣ ਪੰਜਾਬ ਸਰਕਾਰ ਦੀ ਝੂਠੀ ਤੇ ਫੋਕੀ ਸ਼ੋਹਰਤ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਹਾਈਕੋਰਟ ਕੋਰਟ ਦੇ ਹੁਕਮਾਂ ਅਨੁਸਾਰ ਸੀ.ਬੀ .ਆਈ. ਨੇ ‘ਆਪ’ ਦਾ “ਈਮਾਨਦਾਰ” ਮਖੌਟਾ ਕਾਰਵਾਈ ਕਰਕੇ ਉਤਾਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਈ ਡੀ ਨੇ ਵੱਡੇ ਘੋਟਾਲਿਆਂ ਨੂੰ ਨੰਗਾ ਕਰਦੇ ਹੋਏ ਭ੍ਰਿਸ਼ਟਾਚਾਰ ਦਾ ਨੰਗਾ ਨਾਚ ਕਰ ਰਹੀ ਆਮ ਆਦਮੀ ਪਾਰਟੀ ਦੀ ਦਿੱਲੀ ਤੇ ਪੰਜਾਬ ਜੁੰਡਲੀ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਟੜ ਈਮਾਨਦਾਰੀ ਦਾ ਹੋਕਾ ਦੇਣ ਵਾਲੇ ਸੀ.ਐਮ. ਭਗਵੰਤ ਮਾਨ ਦੇ ਦਫ਼ਤਰ ਤੋਂ ਚੱਲ ਰਿਹਾ ਕਥਿਤ ਰਿਸ਼ਵਤ ਰੈਕਟ ਹੁਣ ਪੂਰੀ ਤਰ੍ਹਾਂ ਜਨਤਾ ਦੀ ਕਚਹਿਰੀ ਹੇਠ ਨੰਗਾ ਹੋ ਗਿਆ ਹੈ । 07ਐਸਐਨਜੀ95
Ad Position 22
No active advertisement
ਪਿਛਲੀ ਖ਼ਬਰ ਖਨੌਰੀ ਦੇ ਸਰਵਿਸ ਰੋਡਾਂ ’ ਤੇ ਫੁੱਟਪਾਥਾਂ ’ ਤੇ ਮੁੜ ਕਬਜ਼ੇ , ਪੁਲਿਸ ਦੇ ਹੁਕਮ ਬੇਅਸਰ ਟਰੱਕਾਂ , ਰੇਹੜਿਆਂ ਤੇ ਦੁਕਾਨਦ... ਅਗਲੀ ਖ਼ਬਰ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ
Ad Position 24