07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਰਾਲੀ ਪ੍ਰਬੰਧਨ ਤਹਿਤ ਬਰਨਾਲਾ ਸਬ-ਡਵੀਜ਼ਨ ਨੂੰ ‘ਜ਼ੀਰੋ ਬਰਨਿੰਗ’ ਬਣਾਉਣ ਦਾ ਟੀਚਾ-ਐਸ.ਡੀ.ਐਮ. ਪਰਾਲੀ ਪ੍ਰਬੰਧਨ ਤਹਿਤ ਬਰਨਾਲਾ ਸਬ - ਡਵੀਜ਼ਨ ਨੂੰ ‘ ਜ਼ੀਰੋ ਬਰਨਿੰਗ ’ ਬਣਾਉਣ ਦਾ ਟੀਚਾ - ਐਸ . ਡੀ . ਐਮ .

ਬਰਨਾਲਾ, 7 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਐਸ. ਡੀ.

Ad Position 21
No active advertisement
ਪਰਾਲੀ ਪ੍ਰੋਟੈਕਸ਼ਨ ਫੋਰਸ ਦੇ ਕਲੱਸਟਰ, ਅਸਿਸਟੈਂਟ ਅਤੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦੇ ਹੋਏ ਐਸ.ਡੀ.ਐਮ. ਅਜੀਤਪਾਲ ਸਿੰਘ ਚਾਹਲ। ਅਜੀਤ ਤਸਵੀਰ 08-10-2026
ਬਰਨਾਲਾ, 7 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਐਸ.ਡੀ.ਐਮ. ਬਰਨਾਲਾ ਅਜੀਤਪਾਲ ਸਿੰਘ ਚਾਹਲ ਵਲੋਂ ਪਰਾਲੀ ਪ੍ਰੋਟੈਕਸ਼ਨ ਫੋਰਸ ਦੇ ਕਲੱਸਟਰ, ਅਸਿਸਟੈਂਟ ਅਤੇ ਨੋਡਲ ਅਫ਼ਸਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਮੁਸਤੈਦ ਰਹਿਣ ਅਤੇ ਕਿਸੇ ਵੀ ਖੇਤ ਵਿਚ ਅੱਗ ਲੱਗਣ ਤੋਂ ਪਹਿਲਾਂ ਹੀ ਉਸ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਪਰਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰਾਂ ਨੂੰ ਸਬ-ਡਵੀਜ਼ਨ ਦੇ ਪਿੰਡਾਂ ਵਿਚ ਲਗਾਤਾਰ ਗਸ਼ਤ ਅਤੇ ਨਿਗਰਾਨੀ ਬਣਾਏ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਕਿਸਾਨਾਂ ਨਾਲ ਸਿੱਧਾ ਸੰਪਰਕ ਕਾਇਮ ਕਰ ਕੇ ਉਨ੍ਹਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਗੇ ਅਤੇ ਕਿਸਾਨਾਂ ਨੂੰ ਸੁਪਰ ਸੀਡਰ, ਹੈਪੀ ਸੀਡਰ, ਬੇਲਰ ਆਦਿ ਆਧੁਨਿਕ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਲਈ ਪ੍ਰੇਰਿਤ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਲੋੜ ਮੁਤਾਬਕ ਇਨ੍ਹਾਂ ਮਸ਼ੀਨਾਂ ਦੀ ਉਪਲਬਧਤਾ ਯਕੀਨੀ ਬਣਾਏ ਜਾਣ ਦੇ ਵੀ ਨਿਰਦੇਸ਼ ਦਿੱਤੇ। ਐਸ.ਡੀ.ਐਮ. ਚਾਹਲ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਦਾ ਮੁੱਖ ਉਦੇਸ਼ ਬਰਨਾਲਾ ਸਬ-ਡਵੀਜ਼ਨ ਨੂੰ ‘ਜ਼ੀਰੋ ਬਰਨਿੰਗ’ ਖੇਤਰ ਬਣਾਉਣਾ ਅਤੇ ਵਾਤਾਵਰਨ ਨੂੰ ਪਰਾਲੀ ਦੇ ਧੂੰਏਂ ਤੋਂ ਮੁਕਤ ਰੱਖਣਾ ਹੈ। ਇਸ ਲਈ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਨਿਯਮਾਂ ਅਨੁਸਾਰ ਪੂਰੀ ਸਖ਼ਤੀ ਵੀ ਵਰਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਰਾਣਾ ਕਾਲਾ ਵਿਖੇ ‘ਮੇਰਾ ਘਰ ਮੇਰੇ ਨਾਮ’ ਤਹਿਤ 247 ਪਰਿਵਾਰਾਂ ਨੂੰ ਮਾਲਕੀ ਹ... ਅਗਲੀ ਖ਼ਬਰ ਪਿੰਡ ਚੀਮਾ ਵਿਖੇ ਭਾਕਿਯੂ ਉਗਰਾਹਾਂ ਵਲੋਂ ਚੌਥੀ ਵਾਰ ਵਾਰੰਟ ਕਬਜ਼ੇ ਦੇ ਵਿਰੋਧ ਕਾਰਨ ਅਧਿਕਾਰੀ ਬੇਰੰਗ ਮੁੜੇ
Ad Position 24