ਖਨੌਰੀ ਦੇ ਸਰਵਿਸ ਰੋਡਾਂ ’ ਤੇ ਫੁੱਟਪਾਥਾਂ ’ ਤੇ ਮੁੜ ਕਬਜ਼ੇ , ਪੁਲਿਸ ਦੇ ਹੁਕਮ ਬੇਅਸਰ
ਟਰੱਕਾਂ , ਰੇਹੜਿਆਂ ਤੇ ਦੁਕਾਨਦਾਰਾਂ ਦੇ ਸਾਮਾਨ ਨੇ ਘੇਰੇ ਰਸਤੇ
ਖਨੌਰੀ, 7 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਸ਼ਹਿਰ ’ਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵਲੋਂ ਕਰੀਬ 10 ਦਿਨ ਪਹਿਲਾਂ ਸਰਵਿਸ ਰੋਡਾਂ ’ਤੇ ਖੜ੍ਹੇ ਵਾਹਨਾਂ ਅਤੇ ਸੜਕਾਂ ਤੇ ਫੁੱਟਪਾਥਾਂ ’ਤੇ ਪਏ ਸਾਮਾਨ ਨੂੰ ਹਟਾਉਣ ਦੇ ਦਿੱਤੇ ਗਏ ਹੁਕਮਾਂ ਦਾ ਅਸਰ ਹੁਣ ਮੁੜ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਕੁਝ ਦਿਨਾਂ ਤੱਕ ਸਰਵਿਸ ਰੋਡਾਂ ਅਤੇ ਫੁੱਟਪਾਥਾਂ ’ਤੇ ਸਫ਼ਾਈ ਅਤੇ ਖੁੱਲ੍ਹੀ ਜਗ੍ਹਾ ਨਜ਼ਰ ਆਉਣ ਤੋਂ ਬਾਅਦ ਹੁਣ ਮੁੜ ਪਹਿਲਾਂ ਵਾਲੀ ਸਥਿਤੀ ਬਣਦੀ ਜਾ ਰਹੀ ਹੈ।
ਰ
ਰਾਹਗੀਰਾਂ ਨੂੰ ਸੜਕ ’ ਤੇ ਚੱਲਣ ਲਈ ਮਜ਼ਬੂਰ ਹੋਣਾ ਪੈ ਰਿਹਾ
08-10-2026
ਖਨੌਰੀ, 7 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਸ਼ਹਿਰ ’ਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵਲੋਂ ਕਰੀਬ 10 ਦਿਨ ਪਹਿਲਾਂ ਸਰਵਿਸ ਰੋਡਾਂ ’ਤੇ ਖੜ੍ਹੇ ਵਾਹਨਾਂ ਅਤੇ ਸੜਕਾਂ ਤੇ ਫੁੱਟਪਾਥਾਂ ’ਤੇ ਪਏ ਸਾਮਾਨ ਨੂੰ ਹਟਾਉਣ ਦੇ ਦਿੱਤੇ ਗਏ ਹੁਕਮਾਂ ਦਾ ਅਸਰ ਹੁਣ ਮੁੜ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਕੁਝ ਦਿਨਾਂ ਤੱਕ ਸਰਵਿਸ ਰੋਡਾਂ ਅਤੇ ਫੁੱਟਪਾਥਾਂ ’ਤੇ ਸਫ਼ਾਈ ਅਤੇ ਖੁੱਲ੍ਹੀ ਜਗ੍ਹਾ ਨਜ਼ਰ ਆਉਣ ਤੋਂ ਬਾਅਦ ਹੁਣ ਮੁੜ ਪਹਿਲਾਂ ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਸ਼ਹਿਰ ਦੀਆਂ ਕਈ ਸਰਵਿਸ ਰੋਡਾਂ ’ਤੇ ਟਰੱਕ, ਹੋਰ ਵੱਡੇ ਵਾਹਨ ਅਤੇ ਰੇਹੜੇ ਆਮ ਤੌਰ ’ਤੇ ਖੜ੍ਹੇ ਰਹਿੰਦੇ ਹਨ। ਇਸ ਤੋਂ ਇਲਾਵਾ ਕਈ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦਾ ਸਾਮਾਨ ਫੁੱਟਪਾਥਾਂ ਤੱਕ ਰੱਖ ਦਿੱਤਾ ਗਿਆ ਹੈ, ਜਿਸ ਕਾਰਨ ਪੈਦਲ ਰਾਹਗੀਰਾਂ ਲਈ ਲੰਘਣਾ ਮੁਸ਼ਕਿਲ ਹੋ ਗਿਆ ਹੈ। ਕਈ ਥਾਵਾਂ ’ਤੇ ਲੋਕਾਂ ਨੂੰ ਫੁੱਟਪਾਥ ਦੀ ਬਜਾਏ ਮੁੱਖ ਸੜਕ ’ਤੇ ਹੀ ਚੱਲਣਾ ਪੈਂਦਾ ਹੈ, ਜਿਸ ਨਾਲ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਹਿਰ ਵਿੱਚ ਸੜਕ ’ਤੇ ਖੜ੍ਹੇ ਵਾਹਨ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵਲੋਂ ਸੜਕਾਂ ਅਤੇ ਸਰਵਿਸ ਰੋਡਾਂ ’ਤੇ ਬੇਤਰਤੀਬੇ ਢੰਗ ਨਾਲ ਖੜ੍ਹੇ ਵਾਹਨਾਂ ਅਤੇ ਪਏ ਰਹਿੰਦੇ ਸਮਾਨ ਨੂੰ ਹਟਾਉਣ ਦੀ ਮੰਗ ਉਠਾਈ ਗਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਚ.ਓ. ਖਨੌਰੀ ਵਲੋਂ ਸਰਵਿਸ ਰੋਡਾਂ ’ਤੇ ਖੜ੍ਹੇ ਵਾਹਨਾਂ ਨੂੰ ਹਟਾਉਣ ਅਤੇ ਰਸਤੇ ਖਾਲੀ ਰੱਖਣ ਲਈ ਹਦਾਇਤ ਕੀਤੀ ਗਈ ਸੀ। ਪੁਲਿਸ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਵਿਸ਼ਵਕਰਮਾ ਟਰੱਕ ਮਾਰਕੀਟ ਖਨੌਰੀ ਦੇ ਪ੍ਰਧਾਨ ਰੌਮੀ ਗੋਇਲ ਵਲੋਂ ਵੀ ਟਰੱਕ ਮਾਰਕੀਟ ਦੇ ਦੁਕਾਨਦਾਰਾਂ ਨੂੰ ਸਰਵਿਸ ਰੋਡ ’ਤੇ ਟਰੱਕ ਜਾਂ ਹੋਰ ਵਾਹਨ ਨਾ ਖੜ੍ਹੇ ਕਰਨ ਅਤੇ ਦੁਕਾਨਾਂ ਅੱਗੇ ਸੜਕ ਅਤੇ ਫੁੱਟਪਾਥ ਨੂੰ ਸਮਾਨ ਰੱਖ ਕੇ ਨਾ ਘੇਰਨ ਦੀ ਅਪੀਲ ਕੀਤੀ ਗਈ ਸੀ। ਪਰ ਹੁਣ ਸਰਵਿਸ ਰੋਡਾਂ ’ਤੇ ਦੁਬਾਰਾ ਰੇਹੜੇ ਅਤੇ ਵਾਹਨ ਖੜ੍ਹੇ ਹੋਣ ਲੱਗ ਪਏ ਹਨ। ਕੁਝ ਥਾਵਾਂ ’ਤੇ ਪੁਰਾਣੇ ਟਰੱਕਾਂ ਦੀ ਤੋੜ-ਤੜਾਈ ਅਤੇ ਹੋਰ ਕੰਮ ਵੀ ਸਰਵਿਸ ਰੋਡਾਂ ’ਤੇ ਹੀ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕਾਰਨ ਨਾ ਸਿਰਫ਼ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ, ਸਗੋਂ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਪੁਲਿਸ ਅਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਵਿਸ ਰੋਡਾਂ ਅਤੇ ਫੁੱਟਪਾਥਾਂ ਨੂੰ ਮੁੜ ਪੂਰੀ ਤਰ੍ਹਾਂ ਖਾਲੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਹੁਕਮ ਜਾਰੀ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਸਗੋਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ।