22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗਣੇਸ਼ ਪੂਜਨ ਮੌਕੇ ਭਜਨ ਸੰਧਿਆ ਕਰਵਾਈ

ਬਰਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਵੈਲਫ਼ੇਅਰ ਕਮੇਟੀ ਕ੍ਰਿਸ਼ਨਾ ਗਲੀ ਕੇ. ਸੀ.

Ad Position 21
No active advertisement
ਕ੍ਰਿਸ਼ਨਾ ਗਲੀ ਵਿਖੇ ਸ੍ਰੀ ਗਣੇਸ਼ ਪੂਜਨ ਮੌਕੇ ਭਜਨ ਸੰਧਿਆ ਦੌਰਾਨ ਪੰਡਿਤ ਰਾਕੇਸ਼ ਕੁਮਾਰ ਗੌੜ ਅਤੇ ਸੰਗਤਾਂ। ਅਜੀਤ ਤਸਵੀਰ 22-09-2026
ਬਰਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਵੈਲਫ਼ੇਅਰ ਕਮੇਟੀ ਕ੍ਰਿਸ਼ਨਾ ਗਲੀ ਕੇ.ਸੀ. ਰੋਡ ਬਰਨਾਲਾ ਵਲੋਂ ਸ਼੍ਰੀ ਗਣੇਸ਼ ਪੂਜਨ ਦਾ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਭਜਨ ਸੰਧਿਆ ਕਰਵਾਈ ਗਈ। ਜਿਸ ਵਿਚ ਪੰਡਿਤ ਰਾਕੇਸ਼ ਕੁਮਾਰ ਗੌੜ ਨੇ ਆਪਣੇ ਭਜਨ ਗਾਇਨ ਰਾਹੀਂ ਅਤੇ ਆਦਿ ਸ਼ਕਤੀ ਮੰਦਰ ਦੀ ਸੰਕੀਰਤਨ ਮੰਡਲੀ ਨੇ ਸੁਮਨ ਗੋਇਲ ਦੀ ਅਗਵਾਈ ਵਿਚ ਸੰਕੀਰਤਨ ਕਰ ਕੇ ਚੰਗਾ ਸਮਾਂ ਬੰਨਿ੍ਹਆ। ਸੰਗਤਾਂ ਨੇ ਭਜਨ ਗਾਇਕ ਡਾ: ਸਤੀਸ਼ ਕੁਮਾਰ ਅਤੇ ਬਬੀਤਾ ਜਿੰਦਲ ਦੇ ਭਜਨਾਂ ਦਾ ਆਨੰਦ ਵੀ ਮਾਣਿਆ। ਵੈਲਫੇਅਰ ਕਮੇਟੀ ਕ੍ਰਿਸ਼ਨਾ ਗਲੀ ਬਰਨਾਲਾ ਦੇ ਬੁਲਾਰੇ ਗੋਬਿੰਦ ਬਾਂਸਲ, ਵਿਕਾਸ ਭੰਡਾਰੀ, ਸੰਜੀਵ ਕੁਮਾਰ ਸੰਜੂ, ਗੋਰਾ ਸਿੰਘ, ਪਰਮਜੀਤ ਪੰਮਾ, ਹਰਜੀਤ ਸਿੰਘ ਹੈਪੀ, ਨਵਜੋਤ ਸਿੰਘ ਟਿੰਕੂ, ਪ੍ਰਦੀਪ ਸਿੰਘ ਬੈਂਕ ਵਾਲੇ ਨੇ ਦੱਸਿਆ ਕਿ ਇਹ ਧਾਰਮਿਕ ਪ੍ਰੋਗਰਾਮ ਦੌਰਾਨ ਵਿਸ਼ਵ ਦੇ ਕਲਿਆਣ ਅਤੇ ਅਤੇ ਇਲਾਕਾ ਨਿਵਾਸੀਆਂ ਦੇ ਜੀਵਨ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਸ਼੍ਰੀ ਗਣੇਸ਼ ਜੀ ਦੀ ਪ੍ਰਤਿਮਾ ਸਵਰੂਪ ਨੂੰ ਵਿਸਰਜਨ ਕਰਨ ਲਈ ਜਾਣ ਸਮੇਂ ਨੱਚ ਗਾ ਕੇ ਅਤੇ ਰੰਗਾਂ ਨਾਲ ਖੇਡ ਕੇ ਖੁਸ਼ੀ ਮਨਾਈ ਗਈ। ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਸ਼੍ਰੀ ਗਣੇਸ਼ ਜੀ ਦਾ ਪੂਜਨ ਕਰਨ ਨਾਲ ਸਭ ਦੀਆਂ ਮਨੋਭਾਵਨਾਵਾਂ ਪੂਰੀਆਂ ਹੁੰਦੀਆਂ ਹਨ, ਅਰੋਗਤਾ ਦੀ ਪ੍ਰਾਪਤੀ ਹੁੰਦੀ ਹੈ। ਘਰ ਵਿਚ ਸੁੱਖ ਸ਼ਾਂਤੀ ਦਾ ਵਾਸ ਹੁੰਦਾ ਹੈ। ਇਸ ਮੌਕੇ ਪ੍ਰਧਾਨ ਵੀਰਪਾਲ ਕੌਰ, ਬਬੀਤਾ ਰਾਣੀ, ਮੀਰਾ ਜੇਠੀ, ਬਲਜਿੰਦਰ ਕੌਰ, ਹਰਜੀਤ ਸਿੰਘ ਹੈਪੀ, ਮਹਿੰਦਰ ਪਾਲ ਗਰਗ, ਆਰਤੀ ਸ਼ਰਮਾ, ਦਰਸ਼ਨ ਸਿੰਘ ਪੁਲੀਸ ਵਾਲੇ, ਨਿਤੂ ਸ਼ਰਮਾ, ਰਾਧਿਕਾ, ਰਜਨੀ ਰਾਣੀ, ਰਮਨਦੀਪ ਕੌਰ, ਸੋਮਾ ਭੰਡਾਰੀ, ਸ਼ਸ਼ੀ ਬਾਂਸਲ, ਸਰੋਜ ਰਾਣੀ, ਬਲਵੀਰ ਸਿੰਘ ਆੜਤ ਵਾਲੇ, ਮਨਜੀਤ ਕੌਰ, ਸਨੇਹ ਲਤਾ ਬਾਂਸਲ, ਦੀਪ ਚੰਦ ਬਾਂਸਲ, ਗੁਰਦੇਵ ਸਿੰਘ, ਰਾਮ ਸਿੰਘ, ਮੀਨਾ ਭਗਰੀਆ, ਸੁਮਨ ਗੋਇਲ, ਜਗਦੇਵ ਸਿੰਘ ਬਾਰੂ, ਸਿੰਪਲ ਜੱਗਾ, ਜਸਵੀਰ ਕੌਰ, ਗਿਆਨ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਯਾਤਰਾ ’ਚ ਹਜ਼ਾਰਾਂ ਲੋਕ ਹੋਣਗੇ ਸ਼ਾਮਿਲ-ਗਿੰਨੀ ਗੁਪਤਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ
Ad Position 24