22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੜਕ ਹਾਦਸੇ ਵਿਚ ਪਿਓ ਪੁੱਤਰ ਗੰਭੀਰ ਜ਼ਖਮੀ

ਜ਼ੀਰਕਪੁਰ (ਮੋਹਾਲੀ), 22 ਸਤੰਬਰ (ਮਨਿੰਦਰ ਸਿੰਘ)- ਮੰਗਲਵਾਰ ਦੁਪਹਿਰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ...

Ad Position 21
No active advertisement
ਅਜੀਤ ਡੈਸਕ 22-09-2026

ਜ਼ੀਰਕਪੁਰ (ਮੋਹਾਲੀ), 22 ਸਤੰਬਰ (ਮਨਿੰਦਰ ਸਿੰਘ)- ਮੰਗਲਵਾਰ ਦੁਪਹਿਰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਪਿਓ ਪੁੱਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜੀ. ਐਮ. ਸੀ. ਐਚ. ਸੈਕਟਰ 32 ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਸਿੰਘਪੁਰਾ ਫਲਾਈ ਓਵਰ 'ਤੇ ਚੰਡੀਗੜ੍ਹ ਵਲੋਂ ਆ ਰਹੀ ਇਕ ਕਾਰ ਵਲੋਂ ਅਚਾਨਕ ਬਰੇਕ ਲਗਾਏ ਜਾਣ ਕਾਰਨ ਪਿੱਛੇ ਆ ਰਹੀ ਐਕਟਿਵਾ ਕਾਰ ਨਾਲ ਟਕਰਾ ਗਈ। ਇਸ ਕਾਰਨ ਐਕਟਿਵਾ ਸਵਾਰ ਪਿਓ ਪੁੱਤਰ ਸੜਕ ਤੇ ਡਿੱਗ ਗਏ ਤੇ ਪਿੱਛੇ ਆ ਰਹੇ ਟਰੱਕ ਦੀ ਲਪੇਟ ਵਿਚ ਆ ਗਏ। ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਪਿਓ ਦੀਆਂ ਦੋਵੇਂ ਲੱਤਾਂ ਤੇ ਪੁੱਤਰ ਦੀ ਇਕ ਬਾਂਹ ਕੁਚਲੀ ਗਈ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਚੋਰੀ ਕਰਨ ਆਏ ਨੌਜਵਾਨ 'ਤੇ ਪੁਲਿਸ ਮੁਲਾਜ਼ਮ ਨੇ ਚਲਾਈ ਗੋਲੀ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਚਾਰ ਮੈਂਬਰੀ ਕਮ...
Ad Position 24