ਗੈਸ ਪਾਈਪਲਾਈਨ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
ਬੀਜਾ, 23 ਅਕਤੂਬਰ (ਬਗਲੀ)-ਮੰਡਿਆਲਾ ਕਲਾਂ ਲਾਗੇ ਗੈਸ ਪਾਈਪ ਨੂੰ ਅੱਗ ਲਗ ਗਈ ਪਰ ਵੱਡਾ ਹਾਦਸਾ ਹੋਣੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਪਿੰਡ ਮੰਡਿਆਲਾ ਕਲਾਂ ਗਰਾਉਂਡ ਲਾਗੇ ਪਾਣੀ ਬੰਦ ਹੋਣ ਕਾਰਨ ਸੀਵਰੇਜ ਦੇ ਪਾਈਪ ਦੀ ਪੁਟਾਈ ਕਰਕੇ ਸਫ਼ਾਈ ਕੀਤੀ ਜਾ ਰਹੀ ਸੀ।
ਬੀਜਾ, 23 ਅਕਤੂਬਰ (ਬਗਲੀ)-ਮੰਡਿਆਲਾ ਕਲਾਂ ਲਾਗੇ ਗੈਸ ਪਾਈਪ ਨੂੰ ਅੱਗ ਲਗ ਗਈ ਪਰ ਵੱਡਾ ਹਾਦਸਾ ਹੋਣੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਪਿੰਡ ਮੰਡਿਆਲਾ ਕਲਾਂ ਗਰਾਉਂਡ ਲਾਗੇ ਪਾਣੀ ਬੰਦ ਹੋਣ ਕਾਰਨ ਸੀਵਰੇਜ ਦੇ ਪਾਈਪ ਦੀ ਪੁਟਾਈ ਕਰਕੇ ਸਫ਼ਾਈ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅਚਾਨਕ ਉੱਥੋਂ ਲੰਘ ਰਹੀ ਗੈਸ ਦੀ ਪਾਈਪਲਾਈਨ ਨੂੰ ਨੁਕਸਾਨ ਪਹੁੰਚ ਗਿਆ, ਜਿਸ ਕਾਰਨ ਗੈਸ ਲੀਕ ਹੋਣ ਲੱਗੀ ਅਤੇ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਚੌਕੀ ਕੋਟਾਂ ਦੇ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਿਆ। ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਮੌਕੇ ’ਤੇ ਹੀ ਲੀਕ ਹੋ ਰਹੀ ਪਾਈਪ ਨੂੰ ਜੋੜ ਕੇ ਲੀਕੇਜ ਨੂੰ ਬੰਦ ਕਰ ਦਿੱਤਾ। ਜਿਸ ਕਰ ਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਵੱਡਾ ਹਾਦਸਾ ਹੋਣੋਂ ਬਚ ਗਿਆ।