ਰਾੜਾ ਸਾਹਿਬ ਡਰੇਨ ਦੇ ਪੁਲ ਦੇ ਸੈਂਟਰ ਵਿਚੋਂ ਸਰੀਏ ਸੜਕ ’ਤੇ ਨਿਕਲੇ , ਹਾਦਸੇ ਦਾ ਖਦਸ਼ਾ
ਰਾੜਾ ਸਾਹਿਬ, 23 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਪਾਇਲ-ਅਹਿਮਦਗੜ੍ਹ ਮੁੱਖ ਸੜਕ ’ਤੇ ਸਥਿਤ ਰਾੜਾ ਸਾਹਿਬ ਡਰੇਨ ਦੇ ਪੁਲ ਦੇ ਵਿਚਕਾਰੋਂ ਸਰੀਏ ਬਾਹਰ ਨਿਕਲੇ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੜਕ ’ਤੇ ਨਿਕਲੇ ਇਹ ਸਰੀਏ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਖ਼ਤਰੇ ਦਾ ਕਾਰਨ ਬਣ ਸਕਦੇ ਹਨ।
ਅ
ਅਹਿਮਦਗੜ੍ਹ ਵਿਖੇ ਬਾਲਮੀਕ ਭਾਈਚਾਰੇ ਦੇ ਆਗੂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮਨਾਉਣ ਸੰਬੰਧੀ ਮੀਟਿੰਗ ਬਾਅਦ। ਤਸਵੀਰ : ਪੁਰੀ
24-10-2026
ਰਾੜਾ ਸਾਹਿਬ, 23 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਪਾਇਲ-ਅਹਿਮਦਗੜ੍ਹ ਮੁੱਖ ਸੜਕ ’ਤੇ ਸਥਿਤ ਰਾੜਾ ਸਾਹਿਬ ਡਰੇਨ ਦੇ ਪੁਲ ਦੇ ਵਿਚਕਾਰੋਂ ਸਰੀਏ ਬਾਹਰ ਨਿਕਲੇ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੜਕ ’ਤੇ ਨਿਕਲੇ ਇਹ ਸਰੀਏ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਖ਼ਤਰੇ ਦਾ ਕਾਰਨ ਬਣ ਸਕਦੇ ਹਨ। ਇਸ ਮੁੱਖ ਸੜਕ ਤੋਂ ਰੋਜ਼ਾਨਾ ਜਿੱਥੇ ਵੱਡੀ ਗਿਣਤੀ ਵਿੱਚ ਵਾਹਨ ਲੰਘਦੇ ਹਨ ਉਥੇ ਹੀ ਰੋਜਾਨਾਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਨਤਮਸਤਕ ਹੰਦੀਆਂ ਹਨ। ਅਜਿਹੇ ਵਿੱਚ ਪੁਲ ਦੇ ਵਿਚਕਾਰੋਂ ਬਾਹਰ ਨਿਕਲੇ ਸਰੀਏ ਕਿਸੇ ਵਾਹਨ ਨਾਲ ਟਕਰਾਉਣ ਜਾਂ ਦੋਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ। ਖ਼ਾਸ ਕਰਕੇ ਰਾਤ ਸਮੇਂ ਜਾਂ ਘੱਟ ਰੌਸ਼ਨੀ ਵਿੱਚ ਇਹ ਖ਼ਤਰਾ ਹੋਰ ਵੀ ਵਧ ਸਕਦਾ ਹੈ। ਰਾਹਗੀਰਾਂ ਤੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਨੂੰ ਮੌਕੇ ਦਾ ਤੁਰੰਤ ਜਾਇਜ਼ਾ ਲੈ ਕੇ ਸੜਕ ’ ਤੇ ਨਿਕਲੇ ਸਰੀਆਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ। ਜਦੋਂ ਤੱਕ ਮੁਰੰਮਤ ਦਾ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਰਾਹਗੀਰਾਂ ਦੀ ਸੁਰੱਖਿਆ ਲਈ ਚੇਤਾਵਨੀ ਸੰਕੇਤ ਵੀ ਲਗਾਏ ਜਾਣ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।