23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮਾਛੀਵਾੜਾ ਅਨਾਜ ਮੰਡੀ ਵਿਚ ਮੋਇਸਚਰ ਮੀਟਰਾਂ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਮੋਇਸਚਰ ਮੀਟਰਾਂ ਦੀ ਰੀਡਿੰਗ ਵੱਖੋਂ-ਵੱਖ

ਮਾਛੀਵਾੜਾ ਸਾਹਿਬ, 23 ਅਕਤੂਬਰ (ਮਨੋਜ ਕੁਮਾਰ)-ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਤੇਜ਼ੀ ਨਾਲ ਜਾਰੀ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਮੰਡੀ ਵਿਚ ਕਰੀਬ 9 ਲੱਖ ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ।

Ad Position 21
No active advertisement
ਝੋਨੇ ਦੀ ਨਮੀ ਦਰਜ ਕਰਨ ਵਾਲੇ ਮੋਇਸਚਰ ਮੀਟਰ ਦੀ ਤਸਵੀਰ। ਤਸਵੀਰ : ਮਨੋਜ ਕੁਮਾਰ 24-10-2026
ਮਾਛੀਵਾੜਾ ਸਾਹਿਬ, 23 ਅਕਤੂਬਰ (ਮਨੋਜ ਕੁਮਾਰ)-ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਤੇਜ਼ੀ ਨਾਲ ਜਾਰੀ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਮੰਡੀ ਵਿਚ ਕਰੀਬ 9 ਲੱਖ ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ। ਇਸ ਦੌਰਾਨ ਝੋਨੇ ਵਿਚ ਨਮੀ ਦੀ ਮਾਤਰਾ ਚੈੱਕ ਕਰਨ ਲਈ ਵਰਤੇ ਜਾ ਰਹੇ ਮੋਇਸਚਰ ਮੀਟਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਕਿਸਾਨ ਭਜਨ ਸਿੰਘ, ਸਤਨਾਮ ਸਿੰਘ, ਬਿੱਕਰ ਸਿੰਘ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਵਲੋਂ ਵਰਤੇ ਜਾ ਰਹੇ ਮੋਇਸਚਰ ਮੀਟਰਾਂ ਅਤੇ ਸ਼ੈਲਰ ਮਾਲਕਾਂ ਵਲੋਂ ਵਰਤੇ ਜਾ ਰਹੇ ਮੀਟਰਾਂ ਦੀ ਰੀਡਿੰਗ ਵਿਚ ਕਾਫ਼ੀ ਅੰਤਰ ਪਾਇਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਇੱਕੋ ਝੋਨੇ ਦੀ ਨਮੀ ਦੀ ਮਾਤਰਾ ਵੱਖ-ਵੱਖ ਆਉਣ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਲੈ ਕੇ ਵੀ ਉਲਝਣ ਪੈਦਾ ਹੋ ਰਹੀ ਹੈ। ਇਸ ਮਾਮਲੇ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਉਪ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ ਨੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ਵਿਚ ਵੱਖ-ਵੱਖ ਏਜੰਸੀਆਂ ਵਲੋਂ ਨਮੀ ਦੀ ਮਾਤਰਾ ਮਾਪਣ ਲਈ ਵਰਤੇ ਜਾ ਰਹੇ ਉਪਕਰਨਾਂ ਦੀ ਰੀਡਿੰਗ ਵਿਚ ਕਥਿਤ ਅੰਤਰ ਹੋਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਅਨੁਸਾਰ ਜਦੋਂ ਇੱਕੋ ਝੋਨੇ ਦੀ ਨਮੀ ਦੀ ਮਾਤਰਾ ਵੱਖ-ਵੱਖ ਮੀਟਰਾਂ ਰਾਹੀਂ ਵੱਖਰੀ ਦਰਜ ਹੁੰਦੀ ਹੈ ਤਾਂ ਖ਼ਰੀਦ ਪ੍ਰਕਿਰਿਆ ਵਿਚ ਬੇਲੋੜੀ ਦੇਰੀ ਅਤੇ ਉਲਝਣ ਪੈਦਾ ਹੁੰਦੀ ਹੈ। ਇਸ ਦਾ ਅਸਰ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ’ਤੇ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਮੰਡੀ ਵਿਚ ਝੋਨੇ ਦੀ ਖ਼ਰੀਦ ਦੇ ਇਸ ਅਹਿਮ ਦੌਰ ਦੌਰਾਨ ਮੋਇਸਚਰ ਮੀਟਰਾਂ ਦੀ ਰੀਡਿੰਗ ਵਿਚ ਕਥਿਤ ਅੰਤਰ ਦਾ ਮਾਮਲਾ ਗੰਭੀਰਤਾ ਨਾਲ ਵਿਚਾਰੇ ਜਾਣ ਦੀ ਲੋੜ ਹੈ। ਕਿਸਾਨਾਂ ਦੀ ਮੰਗ ਹੈ ਕਿ ਨਮੀ ਮਾਪਣ ਵਾਲੇ ਉਪਕਰਨਾਂ ਦੀ ਜਾਂਚ ਕਰ ਕੇ ਉਨ੍ਹਾਂ ਦੀ ਸਹੀ ਕਾਰਗੁਜ਼ਾਰੀ ਯਕੀਨੀ ਬਣਾਈ ਜਾਵੇ ਤਾਂ ਜੋ ਝੋਨੇ ਦੀ ਖ਼ਰੀਦ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹ ਸਕੇ। ਲਿਫ਼ਟਿੰਗ ਦੇ ਮੁਤਾਬਿਕ ਹੋ ਰਹੀ ਬਿਲਿੰਗ ਮਿਲੀ ਜਾਣਕਾਰੀ ਅਨੁਸਾਰ ਖ਼ਰੀਦ ਏਜੰਸੀਆਂ ਵਲੋਂ ਜਿਹੜੇ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਉਹ ਲਿਫ਼ਟਿੰਗ ਦੇ ਮੁਤਾਬਿਕ ਹੀ ਕੀਤੀ ਜਾ ਰਹੀ ਕਿਉਂਕਿ ਮੰਡੀ ਵਿਚ ਝੋਨੇ ਆਮਦ ਬਹੁਤ ਜ਼ਿਆਦਾ ਹੈ ਅਤੇ ਰਿਕਾਰਡ ਵਿਚ ਲਿਫ਼ਟਿੰਗ ਸਹੀ ਰੱਖਣ ਲਈ ਆੜ੍ਹਤੀਆਂ ਤੋਂ ਉਸ ਹਿਸਾਬ ਨਾਲ ਬਿਲਿੰਗ ਕਰਵਾਈ ਜਾ ਰਹੀ ਹੈ। ਕੀ ਕਹਿਣਾ ਹੈ ਡੀ. ਐੱਮ. ਓ. ਦਾ......? ਜਦੋਂ ਇਸ ਸਬੰਧ ਵਿਚ ਜ਼ਿਲ੍ਹਾ ਮੰਡੀ ਅਫ਼ਸਰ ਗੁਰਮਤ ਸਿੰਘ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੋਇਸਚਰ ਮੀਟਰ ਕੇਵਲ ਮਾਰਕੀਟ ਕਮੇਟੀ ਦੇ ਹੀ ਮਨਜ਼ੂਰ ਹਨ। ਕਿਸੇ ਵੀ ਸ਼ੈਲਰ ਵਾਲੇ ਜਾਂ ਆੜ੍ਹਤੀਆਂ ਦੇ ਮੋਇਸਚਰ ਮੀਟਰ ਨੂੰ ਮਾਨਤਾ ਪ੍ਰਾਪਤ ਨਹੀਂ ਹੈ। ਇਸ ਲਈ ਅਗਰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਦੇ ਮੋਇਸਚਰ ਮੀਟਰ ਵਰਤ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਬਲਾਕ ਡੇਹਲੋਂ ਵਲੋਂ ਟਿੱਬਾ ਵਿਖੇ ਆਸ਼ਾ ਵਰਕਰਾਂ ਨਾਲ ਅਹਿਮ ਮੀਟਿੰਗ ਪਰਾਲੀ ਸਾੜਨ ਨਾਲ ਹੋਣ ਵਾਲੀਆਂ ਬਿਮ... ਅਗਲੀ ਖ਼ਬਰ ਹੁਣ ਫਸਲਾਂ ਦੀ ਨਹੀਂ ਨਸਲਾਂ ਤੇ ਅਣਖਾਂ ਦੀ ਲੜਾਈ ਲੜੀ ਜਾਵੇਗੀ- ਬਾਬਾ ਰਾਜਿੰਦਰਪਾਲ ਸਿੰਘ
Ad Position 24