ਖੇਤੀਬਾੜੀ ਵਿਭਾਗ ਬਲਾਕ ਡੇਹਲੋਂ ਵਲੋਂ ਟਿੱਬਾ ਵਿਖੇ ਆਸ਼ਾ ਵਰਕਰਾਂ ਨਾਲ ਅਹਿਮ ਮੀਟਿੰਗ
ਪਰਾਲੀ ਸਾੜਨ ਨਾਲ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ–ਡਾ. ਧਾਲੀਵਾਲ
ਡੇਹਲੋਂ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)–ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਮੁੱਖ ਅਫ਼ਸਰ ਡਾ.
ਡੇਹਲੋਂ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)–ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਮੁੱਖ ਅਫ਼ਸਰ ਡਾ. ਪ੍ਰਦੀਪ ਟਿਵਾਣਾ ਦੀ ਅਗਵਾਈ ਹੇਠ ਸੀ. ਆਰ. ਐੱਮ. ਸਕੀਮ ਦੇ ਆਈ. ਈ. ਸੀ. ਕੰਪੋਨੈਂਟ ਅਧੀਨ ਪਿੰਡ ਟਿੱਬਾ ਵਿਖੇ ਆਸ਼ਾ ਵਰਕਰਾਂ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨ ਪਰਿਵਾਰਾਂ ਨੂੰ ਪ੍ਰੇਰਨਾ ਦੇਣ ਲਈ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਆਸ਼ਾ ਵਰਕਰਾਂ ਨੂੰ ਕਿਸਾਨਾਂ ਦੇ ਘਰ-ਘਰ ਜਾ ਕੇ ਝੋਨੇ ਦੀ ਪਰਾਲੀ ਨੂੰ ਨਾ ਅੱਗ ਲਗਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਮੇਂ ਮਾਹਿਰਾਂ ਵਲੋਂ ਝੋਨੇ ਦੀ ਪਰਾਲੀ ਨਾਲ ਮਨੁੱਖੀ ਜੀਵਨ, ਵਾਤਾਵਰਨ ਅਤੇ ਖੇਤੀ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਕਿਸਾਨਾਂ ਨੂੰ ਸੁਨੇਹਾ ਦੇਣ ਅਤੇ ਖੇਤੀਬਾੜੀ ਵਿਭਾਗ ਵਲੋਂ ਚਲਾਏ ਗਏ ਜਾਗਰੂਕਤਾ ਅਭਿਆਨ ਸਬੰਧੀ ਲਿਟਰੇਚਰ ਵੰਡਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸਮੇਂ ਡਾ.ਗੁਰਮੀਤ ਧਾਲੀਵਾਲ ਖੇਤੀਬਾੜੀ ਵਿਸਥਾਰ ਅਫ਼ਸਰ ਟਿੱਬਾ ਨੇ ਪੀ. ਐੱਚ. ਸੀ. ਟਿੱਬਾ ਅਧੀਨ ਕੰਮ ਕਰ ਰਹੇ ਆਸ਼ਾ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਉਣ ਨਾਲ ਧਰਤੀ ਵਿਚਲੇ ਮਿੱਤਰ ਕੀੜੇ ਖ਼ਤਮ ਹੋ ਜਾਂਦੇ ਹਨ, ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਨਾਲ ਵੱਡੀ ਗਿਣਤੀ ਵਿਚ ਜੀਵ ਜੰਤੂ ਤੇ ਪੰਛੀ ਸੜ ਜਾਂਦੇ ਹਨ ਪਰਾਲੀ ’ਚੋਂ ਨਿਕਲਣ ਵਾਲਾ ਧੂੰਆਂ ਲੋਕਾਂ ਦੀਆਂ ਅੱਖਾਂ, ਫੇਫੜਿਆਂ ਅਤੇ ਸਿਹਤ ਤੇ ਬੁਰਾ ਅਸਰ ਪਾਉਂਦਾ ਹੈ। ਇਸ ਲਈ ਇਹ ਸਭ ਕੁੱਝ ਨੂੰ ਮੱਦੇਨਜ਼ਰ ਰੱਖਦਿਆਂ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਹਦਾਇਤਾਂ ’ਤੇ ਪਹਿਰਾ ਦੇਣ। ਇਸ ਸਮੇਂ ਜਸਵਿੰਦਰ ਕੌਰ ਏ. ਐੱਸ. ਆਈ, ਬੇਲਦਾਰ ਅੰਮ੍ਰਿਤਪਾਲ ਕੌਰ, ਡਾ. ਪ੍ਰਭਜੋਤ ਕੌਰ ਸੀ. ਐਚ. ਓ. ਪੀ. ਐੱਚ. ਸੀ. ਟਿੱਬਾ, ਦਵਿੰਦਰ ਕੌਰ ਐੱਲ. ਐੱਚ. ਵੀ. ਅਤੇ ਮੈਡਮ ਗਰਗ ਸਮੇਤ ਆਸ਼ਾ ਵਰਕਰ ਵੀ ਹਾਜ਼ਰ ਸਨ ।