24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਡੀ. ਪੀ. ਐੱਸ. ਖੰਨਾ ਵਲੋਂ ਨੌਰਥ ਜ਼ੋਨ ਅੰਤਰ-ਡੀ. ਪੀ. ਐੱਸ. ਫੁੱਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਖੇ ਨੌਰਥ ਜ਼ੋਨ ਅੰਤਰ-ਡੀ. ਪੀ.

Ad Position 21
No active advertisement
ਅਜੀਤ ਡੈਸਕ 24-10-2026
ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਖੇ ਨੌਰਥ ਜ਼ੋਨ ਅੰਤਰ-ਡੀ. ਪੀ. ਐੱਸ. ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ 18 ਟੀਮਾਂ ਨੂੰ ਚਾਰ ਪੂਲ ਵਿੱਚ ਵੰਡ ਕੇ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਦਾ ਉਦਘਾਟਨ ‘ਦ ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਵੱਲੋਂ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਡੀ. ਪੀ. ਐੱਸ. ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੇਡਾਂ ਜੀਵਨ ਦਾ ਸ਼ੀਸ਼ਾ ਹਨ, ਜੋ ਸਾਨੂੰ ਜੀਵਨ ਦੇ ਉਤਰਾਅ-ਚੜ੍ਹਾਅ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੀਆਂ ਹਨ। ਵਿਨਾਇਕ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਅਮੀਰ ਖੇਡ ਫੁੱਟਬਾਲ ਦੀ ਵਿਰਾਸਤ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਅਤੇ ਸਾਲ 1960 ਵਿੱਚ ਵਿਸ਼ਵ ਕੱਪ ਅਤੇ ਓਲੰਪਿਕ ਲਈ ਭਾਰਤੀ ਟੀਮ ਦੇ ਕੁਆਲੀਫਾਈ ਕਰਨ ਦੀ ਯਾਦ ਤਾਜ਼ਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਜਰਨੈਲ ਸਿੰਘ ਅਤੇ ਇੰਦਰ ਸਿੰਘ ਵਲੋਂ ਕੀਤੀਆਂ ਪ੍ਰਾਪਤੀਆਂ ਅੱਜ ਵੀ ਸਾਡੇੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ। ਡੀ. ਪੀ. ਐੱਸ. ਖੰਨਾ ਦੇ ਚੇਅਰਮੈਨ ਡੀ. ਐੱਸ. ਬੈਸ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਮੈਚ ਦੋਸਤਾਨਾ ਮਾਹੌਲ ਵਿੱਚ ਖੇਡੇ ਜਾਣਗੇ। ਉਨ੍ਹਾਂ ਨੇ ਖੇਡਾਂ ਰਾਹੀਂ ਟੀਮ ਭਾਵਨਾ, ਅਨੁਸ਼ਾਸਨ ਅਤੇ ਬਿਹਤਰ ਯੋਜਨਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਰਗੇ ਗੁਣਾਂ ਦੀ ਸਿੱਖਿਆ ਦੇਣ ਲਈ ਡੀ.ਪੀ.ਐੱਸ. ਸੁਸਾਇਟੀ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿੱਚ ਡੀ. ਪੀ. ਐੱਸ. ਅਬੋਹਰ, ਅੰਮ੍ਰਿਤਸਰ, ਬਾਰਾਮੂਲਾ, ਬਠਿੰਡਾ, ਚੰਡੀਗੜ੍ਹ, ਗ੍ਰੇਟਰ ਫਰੀਦਾਬਾਦ, ਝਾਕਰੀ, ਕਾਨਪੁਰ, ਕਰਨਾਲ, ਕਟੜਾ, ਖੰਨਾ, ਮਨਾਲੀ, ਮੋਹਾਲੀ, ਪਠਾਨਕੋਟ, ਪਟਿਆਲਾ, ਸ੍ਰੀਨਗਰ, ਯਮੁਨਾਨਗਰ ਅਤੇ ਸੰਗਰੂਰ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਗੈਸ ਪਾਈਪਲਾਈਨ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ ਅਗਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਭਾਦਲਾ ਵਿਖੇ ਜਾਗਰੂਕਤਾ ਕੈਂਪ
Ad Position 24