14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਹਲਕਾ ਵਿਧਾਇਕ ਗਿਆਸਪੁਰਾ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋਇਆ- ਹਲਕਾ ਇੰਚਾਰਜ ਮਦਨੀਪੁਰ

ਮਲੌਦ, 14 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਦੀ ਅਕਾਲੀ ਲੀਡਰਸਿਪ ਨੇ ਅੱਜ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਲਿਤ ਭਾਈਚਾਰੇ ਦਾ ਨਾਂ ਵਰਤ ਕੇ ਅਤੇ ਸ੍ਰੀ ਅਕਾਲ ਤਖਤ ਸਹਿਬ ਦੇ ਸਕੱਤਰੇਤ ਲਈ ਮਿਆਰ ਨੂੰ ਘਟੀਆਂ ਸ਼ਬਦਾਵਲੀ ਵਰਤ ਕੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਜੇਕਰ ਹਲਕਾ ਵਿਧਾਇਕ ਗਿਆਸਪੁਰਾ ਨੇ ਬਿਨਾ ਦੇਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕਿ ਖਿਮਾ ਜਾਚਨਾ ਨਾ ਕੀਤੀ, ਤਾਂ ਉਹਨਾਂ ਦਾ ਹਲਕਾ ਪਾਇਲ ਵਿੱਚ ਅਕਾਲੀ ਵਰਕਰ ਡੱਟ ਕੇ ਵਿਰੋਧ ਕਰਨਗੇ। ਅਕਾਲੀ ਆਗੂਆ ਨੇ ਕਿਹਾ ਕਿ ਗਿਆਸਪੁਰਾ ਆਪਣੇ ਆਪ ਨੂੰ ਗੁਰਸਿੱਖ ਅਖਵਾਉਂਦੇ ਹਨ ਪਰ ਹੁਣ ਉਹਨਾਂ ਦਾ ਅਸਲ ਚਿਹਰਾ ਨੰਗਾ ਹੋ ਗਿਆ ਕਿ ਉਹਨਾਂ ਨੂੰ ਸਿੱਖੀ ਦੀਆਂ ਰਹੁਰੀਤਾ ਦਾ ਵੀ ਗਿਆਨ ਨਹੀਂ ਹੈ ਕਿ ਕਿਸੇ ਗੈਰ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਹੈ ਜਾਂ ਨਹੀਂ ਅਤੇ ਕੀ ਇਕ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਫ਼ਖਰੇ ਕੌਮ ਨਾਲ ਨਵਾਜਿਆ ਜਾ ਸਕਦਾ ਹੈ ਜਾਂ ਨਹੀਂ।

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਪਾਰਟੀ ਨਾਲ ਸੰਬੰਧਿਤ ਬੀਬੀਆਂ ਨਾਲ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇੋ 15-10-2026
ਮਲੌਦ, 14 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਦੀ ਅਕਾਲੀ ਲੀਡਰਸਿਪ ਨੇ ਅੱਜ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਲਿਤ ਭਾਈਚਾਰੇ ਦਾ ਨਾਂ ਵਰਤ ਕੇ ਅਤੇ ਸ੍ਰੀ ਅਕਾਲ ਤਖਤ ਸਹਿਬ ਦੇ ਸਕੱਤਰੇਤ ਲਈ ਮਿਆਰ ਨੂੰ ਘਟੀਆਂ ਸ਼ਬਦਾਵਲੀ ਵਰਤ ਕੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਜੇਕਰ ਹਲਕਾ ਵਿਧਾਇਕ ਗਿਆਸਪੁਰਾ ਨੇ ਬਿਨਾ ਦੇਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕਿ ਖਿਮਾ ਜਾਚਨਾ ਨਾ ਕੀਤੀ, ਤਾਂ ਉਹਨਾਂ ਦਾ ਹਲਕਾ ਪਾਇਲ ਵਿੱਚ ਅਕਾਲੀ ਵਰਕਰ ਡੱਟ ਕੇ ਵਿਰੋਧ ਕਰਨਗੇ। ਅਕਾਲੀ ਆਗੂਆ ਨੇ ਕਿਹਾ ਕਿ ਗਿਆਸਪੁਰਾ ਆਪਣੇ ਆਪ ਨੂੰ ਗੁਰਸਿੱਖ ਅਖਵਾਉਂਦੇ ਹਨ ਪਰ ਹੁਣ ਉਹਨਾਂ ਦਾ ਅਸਲ ਚਿਹਰਾ ਨੰਗਾ ਹੋ ਗਿਆ ਕਿ ਉਹਨਾਂ ਨੂੰ ਸਿੱਖੀ ਦੀਆਂ ਰਹੁਰੀਤਾ ਦਾ ਵੀ ਗਿਆਨ ਨਹੀਂ ਹੈ ਕਿ ਕਿਸੇ ਗੈਰ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਹੈ ਜਾਂ ਨਹੀਂ ਅਤੇ ਕੀ ਇਕ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਫ਼ਖਰੇ ਕੌਮ ਨਾਲ ਨਵਾਜਿਆ ਜਾ ਸਕਦਾ ਹੈ ਜਾਂ ਨਹੀਂ। ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਅਤੇ ਮਾਰਕਿਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕਿਹਾ ਕਿ ਜਿਸ ਧਾਰਮਿਕ ਸੰਸਥਾ ਉਪਰ ਆਏ ਦਿਨ ਹਲਕਾ ਵਿਧਾਇਕ ਤੰਝ ਕਸਦੇ ਰਹਿੰਦੇ ਹਨ, ਕੀ ਉਹ ਭੁੱਲ ਗਏ ਹਨ ਕਿ ਜਿਸ ਹੋਂਦ ਚਿੱਲੜ ਦੇ ਇਨਸਾਫ਼ ਦੀ ਉਹ ਗੱਲ ਕਰਦੇ ਹਨ, ਉਥੇ ਜਾਣ ਲਈ ਉਹਨਾਂ ਨੂੰ ਗੱਡੀਆ ਅਤੇ ਵਕੀਲਾਂ ਦੀਆ ਫੀਸਾਂ ਤੱਕ ਦੇ ਪ੍ਰਬੰਧ ਕੌਣ ਕਰਦਾ ਸੀ। ਕੀ ਉਹ ਇਹ ਵੀ ਦੱਸਣ ਦਾ ਯਤਨ ਕਰਨਗੇ ਕਿ ਉਸ ਸਮੇਂ ਉਹਨਾਂ ਦੇ ਬੱਚਿਆਂ ਦੀ ਫੀਸ ਕੋਣ ਭਰਦਾ ਸੀ ਅਤੇ ਉਨ੍ਹਾਂ ਦੀ ਧਰਮਪਤਨੀ ਨੂੰ ਕਿਸ ਸੰਸਥਾ ਨੇ ਨੌਕਰੀ ਦਿੱਤੀ ਸੀ ਇਸ ਸਮੇਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੇ ਨਾਲ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸੀਨੀਅਰ ਮੀਤ ਪ੍ਰਧਾਨ ਇੰਜ ਜਗਦੇਵ ਸਿੰਘ ਬੋਪਾਰਾਏ, ਸਰਕਲ ਜਥੇਦਾਰ ਜਗਜੀਤ ਸਿੰਘ ਦੌਲਤਪੁਰ, ਸਰਕਲ ਜਥੇਦਾਰ ਪਿ੍ਰਤਪਾਲ ਸਿੰਘ ਝੱਮਟ, ਜਥੇਦਾਰ ਜੋਰਾ ਸਿੰਘ, ਸੀਨੀਅਰ ਆਗੂ ਅਵਤਾਰ ਸਿੰਘ ਧਮੋਟ, ਯੂਥ ਪ੍ਰਧਾਨ ਜਸਪ੍ਰੀਤ ਸਿੰਘ ਮਲੌਦ ਅਤੇ ਸਾਬਕਾ ਕੌਸਲਰ ਨਿਰਮਲ ਸਿੰਘ ਨਿੰਮਾ ਵੀ ਹਾਜਿਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ -ਵਡਾਲਾ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂ ਰੁਪਾਲੋਂ ਘਰ ਵਿਚ ਨਜ਼ਰਬੰਦ
Ad Position 24