14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜ਼ਿਲ੍ਹਾ ਹੈਲਥ ਅਫ਼ਸਰ ਡਾ. ਅਸ਼ੀਸ਼, ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਅਤੇ ਐੱਸ. ਡੀ. ਐੱਮ. ਸਮਰਾਲਾ ਵਲੋਂ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ ਸਬ-ਡਵੀਜ਼ਨ ’ਚ ਹੋਵੇਗੀ ਅਚਨਚੇਤ ਚੈਕਿੰਗ

ਸਮਰਾਲਾ, 14 ਅਕਤੂਬਰ (ਕੁਲਵਿੰਦਰ ਸਿੰਘ)-ਜ਼ਿਲ੍ਹਾ ਹੈਲਥ ਅਫ਼ਸਰ ਡਾ. ਅਸ਼ੀਸ਼, ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਅਤੇ ਐੱਸ.

Ad Position 21
No active advertisement
ਜ਼ਿਲ੍ਹਾ ਹੈਲਥ ਅਫ਼ਸਰ ਡਾ. ਅਸ਼ੀਸ਼, ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਅਤੇ ਐੱਸ. ਡੀ. ਐੱਮ. ਸਮਰਾਲਾ ਸਥਾਨਕ ਦੁਕਾਨਦਾਰਾਂ ਦੇ ਨਾਲ ਮੀਟਿੰਗ ਦੌਰਾਨ। ਤਸਵੀਰ : ਕੁਲਵਿੰਦਰ ਸਿੰਘ 15-10-2026
ਸਮਰਾਲਾ, 14 ਅਕਤੂਬਰ (ਕੁਲਵਿੰਦਰ ਸਿੰਘ)-ਜ਼ਿਲ੍ਹਾ ਹੈਲਥ ਅਫ਼ਸਰ ਡਾ. ਅਸ਼ੀਸ਼, ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਅਤੇ ਐੱਸ. ਡੀ. ਐੱਮ. ਸਮਰਾਲਾ ਗੁਰਸਿਮਰਨਜੀਤ ਕੌਰ ਵਲੋਂ ਮਠਿਆਈ ਅਤੇ ਕਰਿਆਨਾ ਦੇ ਸਮੂਹ ਦੁਕਾਨਦਾਰਾਂ ਨਾਲ ਐੱਸ. ਡੀ. ਐੱਮ. ਦਫ਼ਤਰ ਸਮਰਾਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਿਲਾਵਟੀ ਸਮਾਨ, ਪਨੀਰ, ਦੁੱਧ, ਦਹੀਂ ਆਦਿ ਦੀ ਖ਼ਰੀਦ ਵਿਚ ਕਿਸੇ ਵੀ ਕਿਸਮ ਨਾਲ ਸ਼ਾਮਲ ਨਾ ਹੋਣ। ਇਸ ਸਬੰਧੀ ਜੇਕਰ ਉਨ੍ਹਾਂ ਦੇ ਧਿਆਨ ਵਿਚ ਇਸ ਤਰ੍ਹਾਂ ਦੀ ਮਿਲਾਵਟ ਦਾ ਸਮਾਨ ਵੇਚਦਾ ਕੋਈ ਵੀ ਦੁਕਾਨਦਾਰ ਆਉਂਦਾ ਹੈ ਤਾਂ ਤੁਰੰਤ ਉਸ ਦੀ ਸੂਚਨਾ ਸਬੰਧਿਤ ਵਿਭਾਗ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੱਸਿਆ ਕਿ ਇਸ ਮਿਲਾਵਟੀ ਸਮਾਨ ਨਾਲ ਕੁੱਝ ਮੁਨਾਫ਼ੇ ਦੇ ਚੱਕਰ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ। ਦੁਕਾਨਦਾਰਾ ਵਲੋਂ ਭਰੋਸਾ ਦਵਾਇਆ ਗਿਆ ਕਿ ਨਾ ਹੀ ਉਹ ਮਿਲਾਵਟੀ ਸਮਾਨ ਵੇਚਣਗੇ ਅਤੇ ਨਾ ਹੀ ਕਿਸੇ ਨੂੰ ਵੇਚਣ ਦੇਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਹੈਲਥ ਅਫ਼ਸਰ ਲੁਧਿਆਣਾ ਨੂੰ ਹਦਾਇਤ ਕੀਤੀ ਗਈ ਕਿ ਸਬ ਡਵੀਜ਼ਨ ਵਿਚ ਅਚਨਚੇਤ ਚੈਕਿੰਗ ਨੂੰ ਹੋਰ ਵਧਾਇਆ ਜਾਵੇ ਅਤੇ ਜੇਕਰ ਕਿਸੇ ਵੀ ਪ੍ਰਕਾਰ ਦਾ ਮਿਲਾਵਟੀ ਸਮਾਨ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਢੁੱਕਣੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਰਸਾਤ ਨਾਲ ਭਿੱਜੇ ਭੰਡਾਰ ਲੱਗੇ ਖ਼ਰਾਬ ਹੋਏ ਝੋਨੇ ਨੇ ਬਦਬੂ ਫੈਲਾਈ ਅਗਲੀ ਖ਼ਬਰ ਪੰਥਕ ਏਕਤਾ ਤੋਂ ਬਿਨਾਂ ਪੰਥ ਦੀ ਸਰਜ਼ਮੀਨ ਸੁਰੱਖਿਅਤ ਨਹੀਂ-ਜਥੇਦਾਰ ਉਮੈਦਪੁਰੀ
Ad Position 24