14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬਰਸਾਤ ਨਾਲ ਭਿੱਜੇ ਭੰਡਾਰ ਲੱਗੇ ਖ਼ਰਾਬ ਹੋਏ ਝੋਨੇ ਨੇ ਬਦਬੂ ਫੈਲਾਈ

ਅਹਿਮਦਗੜ੍ਹ, 14 ਅਕਤੂਬਰ (ਰਵਿੰਦਰ ਪੁਰੀ)-ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨਾਲ ਮੰਡੀਆਂ ’ਚ ਵੱਡੀ ਮਾਤਰਾ ’ਚ ਪਏ ਝੋਨੇ ਦੀ ਖ਼ਰਾਬ ਹੋਈ ਫ਼ਸਲ ਜੋ ਕਈ ਦਿਨ ਪਾਣੀ ’ਚ ਭਿੱਜਣ ਕਾਰਨ ਬਰਬਾਦ ਹੋ ਗਈ ਸੀ। ਜਿਸ ਨੂੰ ਕਈ ਦਿਨਾਂ ਤੋਂ ਮੰਡੀ ਵਿਚ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਖੁੱਲੇ੍ਹ ਅਸਮਾਨ ਥੱਲੇ ਧੁੱਪ ਲਗਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 15-10-2026
ਅਹਿਮਦਗੜ੍ਹ, 14 ਅਕਤੂਬਰ (ਰਵਿੰਦਰ ਪੁਰੀ)-ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨਾਲ ਮੰਡੀਆਂ ’ਚ ਵੱਡੀ ਮਾਤਰਾ ’ਚ ਪਏ ਝੋਨੇ ਦੀ ਖ਼ਰਾਬ ਹੋਈ ਫ਼ਸਲ ਜੋ ਕਈ ਦਿਨ ਪਾਣੀ ’ਚ ਭਿੱਜਣ ਕਾਰਨ ਬਰਬਾਦ ਹੋ ਗਈ ਸੀ। ਜਿਸ ਨੂੰ ਕਈ ਦਿਨਾਂ ਤੋਂ ਮੰਡੀ ਵਿਚ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਖੁੱਲੇ੍ਹ ਅਸਮਾਨ ਥੱਲੇ ਧੁੱਪ ਲਗਵਾਈ ਜਾ ਰਹੀ ਹੈ। ਪਰ ਸਥਾਨਕ ਪੁਰਾਣੀ ਦਾਣਾ ਮੰਡੀ ਵਿਚ ਕਈ ਥਾਵਾਂ ’ਤੇ ਅਜਿਹੇ ਝੋਨੇ ਦੀਆਂ ਢੇਰੀਆਂ ਅਤੇ ਖ਼ਰੀਦ ਕੀਤਾ ਬੰਦ ਬੋਰੀਆਂ ’ਚ ਪਿਆ ਝੋਨਾ, ਜਿਸ ਦੀ ਬਹੁਤ ਹੀ ਦੁਰਦਸ਼ਾ ਹੋ ਗਈ ਹੈ। ਜਿਸ ਵਿਚੋਂ ਬਹੁਤ ਗੰਦੀ ਬਦਬੂ ਆ ਰਹੀ ਹੈ। ਜਿਸ ਨਾਲ ਮੰਡੀ ਵਿਚ ਬੈਠੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਲਈ ਵੱਡੀ ਮੁਸ਼ਕਿਲ ਖੜੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੀ ਦਾਣਾ ਮੰਡੀ ਦੇ ਆਲੇ ਦੁਆਲੇ ਬਣੀ ਸਾਰੀ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ, ਜੋ ਫੜ ਤੋਂ ਵੀ ਨੀਵੀਂ ਹੈ। ਜਿਸ ਦੇ ਨਾਲ ਸੀਵਰ ਦਾ ਸਾਰਾ ਸਿਸਟਮ ਬਿਲਕੁਲ ਫ਼ੇਲ੍ਹ ਹੋ ਗਿਆ। ਜਿਸ ਕਾਰਨ ਬਰਸਾਤ ਦਾ ਪਾਣੀ ਕਈ-ਕਈ ਦਿਨ ਮੰਡੀ ਵਿਚ ਖੜਾ ਰਹਿੰਦਾ ਹੈ ਅਤੇ ਅੱਜ ਵੀ ਕਈ ਥਾਵਾਂ ’ਤੇ ਬਦਬੂਦਾਰ ਪਾਣੀ ਖੜਾ ਹੈ। ਜਿਸ ਨਾਲ ਮੰਡੀ ਦੇ ਆਲੇ ਦੁਆਲੇ ਸਾਰੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਲਈ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ। ਸਥਾਨਕ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਇਸ ਵੱਡੀ ਮੁਸ਼ਕਿਲ ਦਾ ਹੱਲ ਕੱਢਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਭਾਜਪਾ ਲੁਧਿਆਣਾ ਦਿਹਾਤੀ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਹੈਲਥ ਅਫ਼ਸਰ ਡਾ. ਅਸ਼ੀਸ਼, ਫੂਡ ਸੇਫ਼ਟੀ ਅਫ਼ਸਰ ਯੋਗੇਸ਼ ਅਤੇ ਐੱਸ. ਡੀ. ਐੱਮ. ਸਮਰਾਲਾ ਵਲੋਂ ਦੁਕਾਨਦਾਰਾਂ ਨਾਲ ਅਹਿਮ ਮੀ...
Ad Position 24