14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਰਾਜੇਵਾਲ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦਾ ਦੌਰਾ

ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਸਕੂਲ, ਰਾਜੇਵਾਲ ਦੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀ ਵੰਡਰਲੈਂਡ, ਜਲੰਧਰ ਦੇ ਵਿੱਦਿਅਕ ਅਤੇ ਮਨੋਰੰਜਨ ਭਰਪੂਰ ਦੌਰੇ ਲਈ ਰਵਾਨਾ ਹੋਏ। ਟ੍ਰਿੱਪ ਦੀ ਸ਼ੁਰੂਆਤ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਗਈ।

Ad Position 21
No active advertisement
ਦਸਹਿਰਾ ਗਰਾਊਂਡ ਵਿੱਚ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਸੰਬੰਧੀ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਜਲੰਧਰ ਦੇ ਵੰਡਰਲੈਂਡ ਟ੍ਰਿਪ ਮੌਕੇ ਤਸਵੀਰ ਖਿਚਵਾਉਂਦੇ ਹੋਏ ਵਿਦਿਆਰਥੀ ਅਤੇ ਸਕੂਲ ਸਟਾਫ਼। ਤਸਵੀਰ : ਸੋਨੀ ਗਿੱਲ 15-10-2026
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਸਕੂਲ, ਰਾਜੇਵਾਲ ਦੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀ ਵੰਡਰਲੈਂਡ, ਜਲੰਧਰ ਦੇ ਵਿੱਦਿਅਕ ਅਤੇ ਮਨੋਰੰਜਨ ਭਰਪੂਰ ਦੌਰੇ ਲਈ ਰਵਾਨਾ ਹੋਏ। ਟ੍ਰਿੱਪ ਦੀ ਸ਼ੁਰੂਆਤ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਗਈ। ਇਸ ਉਪਰੰਤ ਸਾਰੇ ਵਿਦਿਆਰਥੀ ਜਲੰਧਰ ਲਈ ਰਵਾਨਾ ਹੋ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਲਪਨਾ ਮਹਾਜਨ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਸਨ। ਸਕੂਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਉਹ ਟ੍ਰਿੱਪ ਦਾ ਭਰਪੂਰ ਆਨੰਦ ਮਾਣਨ, ਅਨੁਸ਼ਾਸਨ ਬਣਾਈ ਰੱਖਣ ਅਤੇ ਆਪਸੀ ਸਹਿਯੋਗ ਦੀ ਭਾਵਨਾ ਨਾਲ ਵਿਚਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨੇ ਕਿਹਾ ਕਿ ਅਜਿਹੇ ਟ੍ਰਿੱਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂ ਰੁਪਾਲੋਂ ਘਰ ਵਿਚ ਨਜ਼ਰਬੰਦ ਅਗਲੀ ਖ਼ਬਰ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਲਈ ਸ਼੍ਰੋਮਣੀ ਅਕਾਲੀ ਦਲ (ਬ) ਪੂਰੀ ਤਰ੍ਹਾਂ ਤਿਆਰ –ਜਥੇਦਾਰ ਘਲੋਟੀ
Ad Position 24