ਪਰਵਿੰਦਰ ਸਿੰਘ ਝੋਟਾ ਲੋਕਾਂ ਦੇ ਪੁੱਤ ਬਚਾਉਂਦਾ ਸੀ- ਜਥੇਦਾਰ ਕਰੌਦੀਆਂ
ਮਲੌਦ, 14 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਸਾਬਕਾ ਬਲਾਕ ਸੰਮਤੀ ਮੈਂਬਰ ਜਥੇਦਾਰ ਸੁਖਪ੍ਰੀਤ ਸਿੰਘ ਕਰੌਦੀਆਂ ਨੇ ਸਮਾਜ ਸੇਵੀ ਅਤੇ ਨਸ਼ਿਆਂ ਦੇ ਖਿਲਾਫ ਅਵਾਜ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਸਾਬਿਤ ਕਰ ਦਿਤਾ ਕਿ ਜੋ ਵੀ ਪੰਜਾਬ ਦੇ ਪੁੱਤਰਾਂ ਨੂੰ ਬਚਾਉਣ ਲਈ ਅਵਾਜ ਚੁੱਕਦਾ ਹੈ, ਉਸ ਨੂੰ ਏਜੰਸੀਆ, ਨਸ਼ੇ ਦੇ ਸੁਦਾਗਰ ਅਤੇ ਸਰਕਾਰਾਂ ਦਾ ਗੱਠਜੋੜ ਬਹੁਤਾ ਚਿਰ ਜਿਉਣ ਨਹੀਂ ਦਿੰਦਾ। ਪਰ ਸਿੱਖਾਂ ਦਾ ਇਤਿਹਾਸ ਗਵਾਹ ਹੈ ਕਿ ਇਥੇ ਆਪਾ ਵਾਰਨ ਤੋਂ ਬਿਨਾ ਕੱਝ ਹਾਸਿਲ ਨਹੀਂ ਹੁੰਦਾ।
ਮਲੌਦ, 14 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਸਾਬਕਾ ਬਲਾਕ ਸੰਮਤੀ ਮੈਂਬਰ ਜਥੇਦਾਰ ਸੁਖਪ੍ਰੀਤ ਸਿੰਘ ਕਰੌਦੀਆਂ ਨੇ ਸਮਾਜ ਸੇਵੀ ਅਤੇ ਨਸ਼ਿਆਂ ਦੇ ਖਿਲਾਫ ਅਵਾਜ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਸਾਬਿਤ ਕਰ ਦਿਤਾ ਕਿ ਜੋ ਵੀ ਪੰਜਾਬ ਦੇ ਪੁੱਤਰਾਂ ਨੂੰ ਬਚਾਉਣ ਲਈ ਅਵਾਜ ਚੁੱਕਦਾ ਹੈ, ਉਸ ਨੂੰ ਏਜੰਸੀਆ, ਨਸ਼ੇ ਦੇ ਸੁਦਾਗਰ ਅਤੇ ਸਰਕਾਰਾਂ ਦਾ ਗੱਠਜੋੜ ਬਹੁਤਾ ਚਿਰ ਜਿਉਣ ਨਹੀਂ ਦਿੰਦਾ। ਪਰ ਸਿੱਖਾਂ ਦਾ ਇਤਿਹਾਸ ਗਵਾਹ ਹੈ ਕਿ ਇਥੇ ਆਪਾ ਵਾਰਨ ਤੋਂ ਬਿਨਾ ਕੱਝ ਹਾਸਿਲ ਨਹੀਂ ਹੁੰਦਾ। ਜਿਹੜੀ ਆਪ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਦਮਗਜੇ ਮਾਰਦੀ ਸੀ। ਉਸ ਦੇ ਰਾਜ ਵਿਚ ਨਸ਼ਿਆਂ ਖਿਲਾਫ਼ ਅਵਾਜ਼ ਚੁੱਕਣ ਵਾਲਿਆਂ ਨੂੰ ਜਾਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਾਂ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਥੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਲਈ ਹਥਿਆਰ ਦਿੱਤੇ ਜਾਂਦੇ ਹਨ ਅਤੇ ਉਹਨਾ ਖਿਲਾਫ ਬੋਲਣ ਵਾਲਿਆ ਨੂੰ ਪੁਲਿਸ ਕੇਸਾਂ ਵਿੱਚ ਫਸਾਇਆ ਜਾਦਾ ਹੈ। ਹੁਣ ਵੀ ਪੁਲਿਸ ਅਤੇ ਮੰਤਰੀ ਹਰਪਾਲ ਸਿੰਘ ਚੀਮਾ ਇਸ ਕਤਲ ਨੂੰ ਨਿਜੀ ਰੰਜਿਸ ਦਾ ਨਾਂ ਦੇ ਰਿਹਾ ਹੈ। ਇਸ ਸਮੇਂ ਬਲਵਿੰਦਰ ਸਿੰਘ ਦਾਉਮਾਜਰਾ, ਬੇਅੰਤ ਸਿੰਘ ਧਮੋਟ ਅਤੇ ਹਰਿੰਦਰ ਸਿੰਘ ਘੁਡਾਣੀ ਖੁਰਦ ਵੀ ਹਾਜਰ ਸਨ।