ਪੀ. ਐੱਸ. ਈ. ਬੀ. ਜੂਨੀਅਰ ਇੰਜੀਨੀਅਰਾਂ ਨੇ ਮੰਗਾਂ ਵਾਸਤੇ ਸੰਘਰਸ਼ ਤੇ ਜਾਣ ਦਾ ਕੀਤਾ ਐਲਾਨ
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪਾਵਰ ਜੂਨੀਅਰ ਇੰਜੀਨੀਅਰਾਂ ਅਤੇ ਪਦਉੱਨਤ ਇੰਜੀਨੀਅਰ ਅਫ਼ਸਰਾਂ ਦੀ ਨੁਮਾਇੰਦਾ ਜੱਥੇਬੰਦੀ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ. ਐੱਸ.
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪਾਵਰ ਜੂਨੀਅਰ ਇੰਜੀਨੀਅਰਾਂ ਅਤੇ ਪਦਉੱਨਤ ਇੰਜੀਨੀਅਰ ਅਫ਼ਸਰਾਂ ਦੀ ਨੁਮਾਇੰਦਾ ਜੱਥੇਬੰਦੀ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ. ਐੱਸ. ਈ. ਬੀ. ਨੇ ਜੂਨੀਅਰ ਇੰਜੀਨੀਅਰਜ਼ ਕੈਡਰ ਦੀਆਂ ਲਟਕਦੀਆਂ ਮੰਗਾਂ ਦਾ ਨਿਪਟਾਰਾ ਨਾ ਹੋਣ ਕਾਰਨ ਸੰਘਰਸ਼ ਪ੍ਰੋਗਰਾਮ ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਇੰਜੀ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਵੱਲੋਂ ਦਿੱਤੀ ਗਈ । ਕੌਂਸਲ ਦੇ ਮੁੱਖ ਸਰਪ੍ਰਸਤ ਇੰਜ. ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜੀ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ. ਅਮਨਦੀਪ ਜੇਹਲਵੀ ਨੇ ਸਾਂਝੇ ਰੂਪ ਵਿਚ ਦੱਸਿਆ ਕਿ ਕੇਂਦਰੀ ਵਰਕਿੰਗ ਕਮੇਟੀ ਵੱਲੋਂ ਜੇ. ਈ ਕੈਡਰ ਦੀਆਂ ਮੰਗਾਂ ਦੇ ਸਟੇਟਸ ਦਾ ਰਿਵਿਊ ਕਰਨ ਉਪਰੰਤ ਪਾਇਆ ਗਿਆ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਇਨ੍ਹਾਂ ਮੰਗਾਂ ਦਾ ਹਲ ਪ੍ਰਤੀ ਸੰਜੀਦਾ ਨਹੀਂ ਹੈ । ਜਿਸ ਕਾਰਨ ਮਿਤੀ 16 ਅਕਤੂਬਰ 2026 ਨੂੰ ਪਾਵਰਕੌਮ ਦੇ ਮਾਲ ਰੋਡ ਪਟਿਆਲਾ ਸਥਿਤ ਮੁੱਖ ਦਫ਼ਤਰ ਅੱਗੇ ਕੇਂਦਰੀ ਵਰਕਿੰਗ ਕਮੇਟੀ ਦੇ ਅਹੁੱਦੇਦਾਰਾਂ ਦੁਆਰਾ ਇੱਕ ਰੋਜ਼ਾ ਸ਼ਾਂਤੀ ਪੂਰਣ ਬਲੈਕ ਡਰੈੱਸ ਸੰਕੇਤਕ ਧਰਨੇ ਨਾਲ ਸੰਘਰਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ।ਕੌਂਸਲ ਲੀਡਰਸ਼ਿੱਪ ਨੇ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਜੂਨੀਅਰ ਇੰਜੀਨੀਅਰ ਕੈਡਰ ਦੀਆਂ ਅਹਿਮ ਮੰਗਾਂ ਨੂੰ ਲਗਾਤਾਰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਫੀਲਡ ਵਿੱਚ ਤਕਨੀਕੀ ਮੈਨਪਾਵਰ ਦੀ ਅਤਿ ਘਾਟ ਅਤੇ ਕੰਮ ਕਰਨ ਦੇ ਮਾੜੇ ਹਲਾਤਾਂ ਦੇ ਬਾਵਜੂਦ ਪਾਵਰ ਜੂਨੀਅਰ ਇੰਜੀਨੀਅਰਜ਼ ਦੁਆਰਾ ਪੈਡੀ ਸੀਜ਼ਨ 2026 ਦੌਰਾਨ ਪਾਵਰਕਾਮ ਦੁਆਰਾ 17873 ਮੈਗਾਵਾਟ ਦੀ ਬਿਜਲੀ ਮੰਗ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ । ਪੰਜਾਬ ਸਰਕਾਰ ਵੱਲੋਂ ਮਾਨਯੋਗ ਹਾਈ ਕੋਰਟ ਜੀ ਦੇ ਹੁਕਮਾਂ ਦੇ ਬਾਵਜੂਦ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਅਤੇ ਪੈਂਸ਼ਨ ਦੇ ਬਕਾਇਆ ਤੋਂ ਵਾਂਝੇ ਰੱਖ ਕੇ ਟਾਲਮਟੋਲ ਦੀ ਮਿਤੀ ਅਪਣਾਈ ਜਾ ਰਹੀ ਹੈ ਜੋ ਕਿ ਨਿੰਦਨਯੋਗ ਹੈ ।