15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਹਲਕਾ ਇੰਚਾਰਜ ਰੁਪਾਲੋਂ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ

ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਅੱਜ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਸੌਦਾਗਰਾਂ ਵੱਲੋਂ ਸ਼ਰੇਆਮ ਨਸ਼ਾ ਰੋਕਣ ਵਾਲਿਆਂ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਕਾਲੀ ਘਟਨਾ ਵਾਪਰੀ ਮਾਨਸਾ ਦੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਨੂੰ ਨਸ਼ਾ ਵੇਚਣ ਵਾਲਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Ad Position 21
No active advertisement
ਦੋਰਾਹਾ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਸੰਦੀਪ ਸਿੰਘ ਰੁਪਾਲੋਂ ਤੇ ਹੋਰ ਆਗੂ। ਤਸਵੀਰ : ਗਿੱਲ 15-10-2026
ਦੋਰਾਹਾ, 14 ਅਕਤੂਬਰ (ਮਨਜੀਤ ਸਿੰਘ ਗਿੱਲ)-ਅੱਜ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਸੌਦਾਗਰਾਂ ਵੱਲੋਂ ਸ਼ਰੇਆਮ ਨਸ਼ਾ ਰੋਕਣ ਵਾਲਿਆਂ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਕਾਲੀ ਘਟਨਾ ਵਾਪਰੀ ਮਾਨਸਾ ਦੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਨੂੰ ਨਸ਼ਾ ਵੇਚਣ ਵਾਲਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰਪਾਲੋ ਨੇ ਦੋਰਾਹਾ ਵਿਖੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਜਿਹੜੀ ਸਰਕਾਰ ਕਹਿੰਦੀ ਸੀ ਯੁੱਧ ਨਸ਼ਿਆ ਵਿਰੁੱਧ ਅੱਜ ਉਹ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਅਸਲ ਵਿੱਚ ਯੁੱਧ ਨਸ਼ਿਆਂ ਵਿਰੁੱਧ ਨਹੀਂ, ਬਲਕਿ ਨਸ਼ਾ ਰੋਕਣ ਵਾਲਿਆਂ ਦੇ ਵਿਰੁੱਧ ਹੋ ਰਿਹਾ ਹੈ ਨਸ਼ਾ ਵੇਚਣ ਵਾਲੇ ਆਰਾਮ ਨਾਲ ਬਾਜ਼ਾਰਾਂ ਵਿੱਚ ਘੁੰਮ ਰਹੇ ਤੇ ਨਸ਼ਾ ਰੋਕਣ ਵਾਲਿਆਂ ਉੱਤੇ ਗੋਲੀਆਂ ਚੱਲ ਰਹੀਆਂ ਹਨ ਨਸ਼ੇ ਨੂੰ ਰੋਕਣ ਵਾਲੇ ਜਾਂ ਤਾਂ ਸਮਗਲਰਾਂ ਦੀ ਗੋਲੀ ਦਾ ਸ਼ਿਕਾਰ ਹੋ ਰਹੇ ਹਨ। ਜਾਂ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਡਿਬਰੂਗੜ੍ਹ ਵਿਖੇ ਸਜ਼ਾ ਕੱਟ ਰਹੇ ਹਨ ਭਗਵੰਤ ਮਾਨ ਸਰਕਾਰ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਉਸ ਜਿਲ੍ਹੇ ਦੇ ਐਸ. ਐਸ. ਪੀ. ਸਮੇਤ ਐਮ. ਐਲ. ਏ ਮਾਨਸਾ ਉੱਤੇ ਐਫ. ਆਈ. ਆਰ ਹੋਣੀ ਚਾਹੀਦੀ ਇਸ ਮੌਕੇ ਸਮਾਜ ਸੇਵਕਾ ਗੁਰਜੋਤ ਕੌਰ ਮਾਂਗਟ, ਦੀਪਕ ਮਲੀਪੁਰ, ਮੋਹਣ ਸਿੰਘ ਦੋਰਾਹਾ ਰੁਲਦਾ ਸਿੰਘ ਦੋਰਾਹਾ, ਗੁਰਬਚਨ ਸਿੰਘ, ਜੋਰਾ ਸਿੰਘ, ਹਰਬੰਤ ਸਿੰਘ ਗਿੱਲ, ਜੋਗਾ ਸਿੰਘ ਪਾਇਲ, ਕੁਲਵਿੰਦਰ ਸਿੰਘ ਚੀਮਾ, ਸੁਖੀ ਅੜੇਚਾ, ਮਿਲਣਜੀਤ ਸਿੰਘ, ਅਮਨ ਰਾਮਪੁਰ, ਇੰਦਰਪ੍ਰੀਤ ਸਿੰਘ ਦੋਰਾਹਾ, ਮਨਦੀਪ ਸਿੰਘ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ 70 ਸਾਲਾ ਔਰਤ ਦੀ ਟਿੱਪਰ ਦੀ ਫੇਟ ਵੱਜਣ ਨਾਲ ਮੌਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਸੀਨੀਅਰ ਲੀਡਰਸ਼ਿਪ ਵਲੋਂ ਵਿਧਾਇਕ ਖਿਲਾਫ ਤਿੱਖੀ ਬਿਆਨਬਾਜ਼ੀ
Ad Position 24