ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ- ਜਥੇ. ਜਤਿੰਦਰ ਸਿੰਘ ਈਸੜੂ
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)- ਮਾਨਸਾ ਵਿਖੇ ਨਸ਼ਿਆਂ ਦੇ ਖਿਲਾਫ਼ ਸੰਘਰਸ਼ ਕਰਨ ਵਾਲੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ। ਪੰਥਕ ਆਗੂ ਤੇ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਰਨਲ ਜਥੇ.
ਸ
ਸਰਪੰਚ ਸੁਖਦੀਪ ਸੋਨੀ ਨੇ ਰਿਬਨ ਕੱਟ ਕੇ ਮੰਚਨ ਦਾ ਕੀਤਾ ਉਦਘਾਟਨ
15-10-2026
ਖੰਨਾ, 14 ਅਕਤੂਬਰ (ਹਰਜਿੰਦਰ ਸਿੰਘ ਲਾਲ)- ਮਾਨਸਾ ਵਿਖੇ ਨਸ਼ਿਆਂ ਦੇ ਖਿਲਾਫ਼ ਸੰਘਰਸ਼ ਕਰਨ ਵਾਲੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ। ਪੰਥਕ ਆਗੂ ਤੇ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਰਨਲ ਜਥੇ. ਜਤਿੰਦਰ ਸਿੰਘ ਈਸੜੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਰਮਿੰਦਰ ਸਿੰਘ ਦੇ ਕਤਲ ਦੀ ਜੋ ਵਾਇਰਲ ਵੀਡੀਓ ਹੋਈ। ਉਸ ਨੂੰ ਦੇਖਣ ’ਤੇ ਇੰਝ ਲੱਗਦਾ ਹੈ ਕਿ ਕਤਲ ਕਰਨ ਵਾਲਾ ਨਸ਼ਾ ਤਸਕਰ ਅਸ਼ਵਨੀ ਕੁਮਾਰ ਕਿਸੇ ਨਾਲ ਮੋਬਾਈਲ ’ਤੇ ਗੱਲ ਕਰ ਰਿਹਾ ਹੈ ਤੇ ਦੂਸਰੇ ਹੱਥ ਵਿਚ ਪਿਸਤੌਲ ਲਈ ਖੜ੍ਹਾ ਹੈ ਤੇ ਫ਼ੋਨ ’ਤੇ ਗੱਲ ਕਰਨ ਤੋਂ ਬਾਅਦ ਉਸ ਨੇ ਫਾਇਰ ਕੀਤੇ ਤੇ ਪਰਮਿੰਦਰ ਸਿੰਘ ਦਾ ਪਿੱਛੇ ਜਾ ਕੇ ਆਪਣੀ ਮੈਡੀਕਲ ਦੀ ਦੁਕਾਨ ਤੋਂ ਬਾਹਰ ਨਿਕਲ ਕੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜੋ ਬਹੁਤ ਹੀ ਅਤਿ ਨਿੰਦਣਯੋਗ ਹੈ। ਝੋਟੇ ਦਾ ਕਸੂਰ ਕੀ ਸੀ ਕਿ ਉਹ 8ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਇਸ ਨਸ਼ਾ ਤਸਕਰ ਅਸ਼ਵਨੀ ਕੁਮਾਰ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ। ਜਥੇ. ਈਸੜੂ ਨੂੰ ਇਹ ਵੀ ਕਿਹਾ ਕਿ ਇਸ ਨਸ਼ਾ ਤਸਕਰ ਦਾ ਅਸਲਾ ਲਾਇਸੰਸ ਕਿਸ ਦੀ ਸਿਫ਼ਾਰਸ਼ ’ਤੇ ਬਣਿਆ ਜਾਂ ਰਿਨਿਊ ਹੋਇਆ ਉਸ ਦੇ ਮੈਡੀਕਲ ਦੀ ਛਾਪੇਮਾਰੀ ਕਰ ਕੇ ਜਾਂਚ ਕਿਉਂ ਨਹੀਂ ਕੀਤੀ ਗਈ। ਇਸ ਕਰ ਕੇ ਇਸ ਅਤਿ ਮਾੜੀ ਘਟਨਾ ਦੀ ਹਾਈਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜਥੇ. ਈਸੜੂ ਨੇ ਬਿਆਨ ਦੇ ਅਖੀਰ ਵਿਚ ਕੱਲ੍ਹ 15 ਅਕਤੂਬਰ ਦੇ ਬੰਦ ਦੀ ਵੀ ਪੂਰਨੇ ਹਮਾਇਤ ਕੀਤੀ ਹੈ।