15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਝੋਨੇ ਦੀ ਖ਼ਰੀਦ ਜ਼ੋਰਾਂ ’ ਤੇ , ਲਿਫ਼ਟਿੰਗ ਵੀ ਜਾਰੀ

ਮਾਛੀਵਾੜਾ ਸਾਹਿਬ, 14 ਅਕਤੂਬਰ (ਮਨੋਜ ਕੁਮਾਰ)-ਝੋਨੇ ਦੇ ਸੀਜ਼ਨ ਦੀ ਰਫ਼ਤਾਰ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਂਕਿ ਮੀਂਹ ਕਾਰਨ ਕੁੱਝ ਪਿੰਡਾਂ ਦੇ ਖੇਤਾਂ ਵਿਚ ਪਾਣੀ ਖੜਾ ਹੋਣ ਕਰ ਕੇ ਝੋਨੇ ਦੀ ਵਢਾਈ ਕੁੱਝ ਸਮੇਂ ਲਈ ਰੁਕ ਗਈ ਸੀ।

Ad Position 21
No active advertisement
ਅਜੀਤ ਡੈਸਕ 15-10-2026
ਮਾਛੀਵਾੜਾ ਸਾਹਿਬ, 14 ਅਕਤੂਬਰ (ਮਨੋਜ ਕੁਮਾਰ)-ਝੋਨੇ ਦੇ ਸੀਜ਼ਨ ਦੀ ਰਫ਼ਤਾਰ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਂਕਿ ਮੀਂਹ ਕਾਰਨ ਕੁੱਝ ਪਿੰਡਾਂ ਦੇ ਖੇਤਾਂ ਵਿਚ ਪਾਣੀ ਖੜਾ ਹੋਣ ਕਰ ਕੇ ਝੋਨੇ ਦੀ ਵਢਾਈ ਕੁੱਝ ਸਮੇਂ ਲਈ ਰੁਕ ਗਈ ਸੀ। ਪਰ ਮੌਸਮ ਸਾਫ਼ ਹੋਣ ਤੋਂ ਬਾਦ ਇਹ ਰਫ਼ਤਾਰ ਫਿਰ ਆਪਣੀ ਮੰਜ਼ਿਲ ਵੱਲ ਵਧਦੀ ਜਾ ਰਹੀ ਹੈ। ਹੁਣ ਤੱਕ ਮਿਲੇ ਅੰਕੜਿਆਂ ਅਨੁਸਾਰ ਪਨਗਰੇਨ ਨੇ 487550 ਬੈਗ, ਮਾਰਕਫੈੱਡ ਨੇ 428806 ਬੈਗ, ਪੰਜਾਬ ਵੇਅਰ ਹਾਊਸ ਨੇ 255234 ਬੈਗ ਦੀ ਖ਼ਰੀਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਪਨਗਰੇਨ ਦੀ ਕੁੱਲ ਖ਼ਰੀਦ ਵਿਚੋਂ 319899 ਬੈਗ ਅਤੇ ਮਾਰਕਫੈੱਡ ਦੇ 183448 ਬੈਗ ਅਤੇ ਪੰਜਾਬ ਵੇਅਰ ਹਾਊਸ ਦੇ 175000 ਬੈਗ ਦੀ ਲਿਫ਼ਟਿੰਗ ਹੋ ਚੁੱਕੀ ਹੈ। ਜਿਹੜੀ ਕਿ ਫਿਲਹਾਲ 50 ਫ਼ੀਸਦੀ ਤੋਂ ਉੱਪਰ ਬਣਦੀ ਹੈ। ਫਿਲਹਾਲ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ- ਜਥੇ. ਜਤਿੰਦਰ ਸਿੰਘ ਈਸੜੂ ਅਗਲੀ ਖ਼ਬਰ ਸੂਬੇ ਦੀ ਅਮਨ ਸ਼ਾਂਤੀ ’ਤੇ ਜ਼ੋਰਦਾਰ ਹਮਲਾ, ਦਹਿਸ਼ਤਵਾਦ ਦੇ ਮਾਹੌਲ ਨੂੰ ਵੀ ਪਿੱਛੇ ਛੱਡਿਆ-ਰਾਜਾ ਗਿੱਲ
Ad Position 24