07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੀ. ਪੀ. ਆਈ. ਵਲੋਂ ਚੋਣ ਕਮਿਸ਼ਨਰ ਖਿਲਾਫ਼ ਰੋਸ ਪ੍ਰਦਰਸ਼ਨ

ਮਲੌਦ, 6 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਵੱਲੋਂ ਪਿੰਡ ਸਹਾਰਨ ਮਾਜਰਾ ਵਿਖੇ ਜਿਲ੍ਹਾ ਕਾਰਜਕਾਰਨੀ ਮੈਂਬਰ ਅਤੇ ਉਘੇ ਮਜ਼ਦੂਰ ਆਗੂ ਕਾਮਰੇਡ ਭਗਵਾਨ ਸਿੰਘ ਕੌਂਸਲਰ ਸੋਮਲ ਖੇੜੀ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨਰ ਵੱਲੋਂ ਐੱਸ ਆਈ ਆਰ ਤਹਿਤ 13 ਕਰੋੜ ਤੋਂ ਵੱਧ ਵੋਟਾਂ ਕੱਟਣ ਨੂੰ ਧਾਂਦਲੀ ਕਰਾਰ ਦਿੰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਡਾ.

Ad Position 21
No active advertisement
ਅਜੀਤ ਡੈਸਕ 07-10-2026
ਮਲੌਦ, 6 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਵੱਲੋਂ ਪਿੰਡ ਸਹਾਰਨ ਮਾਜਰਾ ਵਿਖੇ ਜਿਲ੍ਹਾ ਕਾਰਜਕਾਰਨੀ ਮੈਂਬਰ ਅਤੇ ਉਘੇ ਮਜ਼ਦੂਰ ਆਗੂ ਕਾਮਰੇਡ ਭਗਵਾਨ ਸਿੰਘ ਕੌਂਸਲਰ ਸੋਮਲ ਖੇੜੀ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨਰ ਵੱਲੋਂ ਐੱਸ ਆਈ ਆਰ ਤਹਿਤ 13 ਕਰੋੜ ਤੋਂ ਵੱਧ ਵੋਟਾਂ ਕੱਟਣ ਨੂੰ ਧਾਂਦਲੀ ਕਰਾਰ ਦਿੰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਡਾ. ਅਰੁਣਾ ਮਿੱਤਰਾ ਅਤੇ ਜਿਲ੍ਹਾ ਸਹਾਇਕ ਸਕੱਤਰ ਕਾਮਰੇਡ ਚਮਕੌਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਰਕਾਰ ਦੇ ਇਸ਼ਾਰੇ ਤੇ ਵੋਟਾਂ ਵਿੱਚ ਹੇਰਾ ਫੇਰੀ ਕਰਨ ਲਈ ਅਤੇ ਖ਼ਾਸ ਤੌਰ ਤੇ ਘੱਟ ਗਿਣਤੀ ਦੀਆਂ ਵੋਟਾਂ ਕੱਟਣ ਲਈ ਜੋ ਐੱਸ ਆਈ ਆਰ ਕੀਤੀ ਗਈ ਹੈ ਉਸ ਨਾਲ 13 ਕਰੋੜ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਹਨ, ਜੋ ਲੋਕਤੰਤਰ ’ਤੇ ਗੰਭੀਰ ਹਮਲਾ ਹੈ। ਦੂਜੇ ਦੋ ਚੋਣ ਕਮਿਸ਼ਨਰਾਂ ਵੱਲੋਂ ਕਿੰਤੂ ਕਰਨ ਦੇ ਬਾਵਜੂਦ ਗਿਆਨੇਸ਼ ਕੁਮਾਰ ਨੇ ਕਈ ਮਹੀਨਿਆਂ ਤੋਂ ਚੋਣ ਕਮਿਸ਼ਨ ਦੀ ਮੀਟਿੰਗ ਕੀਤੇ ਬਿਨਾਂ ਹੀ ਅਜਿਹੇ ਗੈਰ ਸੰਵਿਧਾਨਕ ਫ਼ੈਸਲੇ ਕੀਤੇ। ਇਸ ਮੌਕੇ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਜਿਸ ਢੰਗ ਨਾਲ ਦੇਸ਼ ‘ਚ ਵੱਖ-ਵੱਖ ਅੰਦੋਲਨ ਚੱਲ ਰਹੇ ਹਨ ਉਸ ਤੋਂ ਘਬਰਾ ਕੇ ਸਰਕਾਰ ਨੂੰ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਆਪਣੇ ਆਪ ਫ਼ੈਸਲੇ ਨਹੀਂ ਕਰ ਰਿਹਾ ਬਲਕਿ ਮੋਦੀ ਅਤੇ ਸ਼ਾਹ ਦੇ ਕਹਿਣ ’ਤੇ ਫ਼ੈਸਲੇ ਲਏ ਜਾ ਰਹੇ ਹਨ। ਇਸ ਮੌਕੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੇ ਕਿਹਾ ਕਿ ਉਹ ਬਲਾਕ ਵਿੱਚ ਮੀਟਿੰਗਾਂ ਅਤੇ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ 8 ਅਕਤੂਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੇ ਮੁਜ਼ਾਹਰੇ ਵਿੱਚ ਆਗੂਆਂ ਅਤੇ ਵਰਕਰਾਂ ਨਾਲ ਸ਼ਾਮਿਲ ਹੋਣਗੇ। ਇਸ ਮੌਕੇ ਸੌਦਾਗਰ ਸਿੰਘ ਸਹਾਰਨ ਮਾਜਰਾ, ਹਰਬੰਸ ਸਿੰਘ ਰੱਬੋ, ਸੌਦਾਗਰ ਸਿੰਘ, ਗੁਰਪ੍ਰੀਤ ਸਿੰਘ ਪੰਧੇਰ ਖੇੜੀ, ਭੁਪਿੰਦਰ ਸਿੰਘ ਸਕੱਤਰ, ਇੰਦਰਜੀਤ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਜਸਵੀਰ ਸਿੰਘ, ਗੁਰਨਾਮ ਸਿੰਘ, ਬਲਬੀਰ ਸਿੰਘ, ਚੇਤ ਰਾਮ, ਦੀਪ ਸਿੰਘ, ਮਲਕੀਤ ਸਿੰਘ, ਬੰਤ ਸਿੰਘ, ਚਰਨ ਸਿੰਘ, ਜਸਵੀਰ ਸਿੰਘ, ਅੰਗਰੇਜ ਸਿੰਘ, ਬਲਰਾਜ ਸਿੰਘ, ਡਾ. ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੇ ਲੋਕਾਂ ਦੀ ਸਹੂਲਤ ਲਈ ਬਲੀਏਵਾਲ ਵੱਲੋਂ ਚੱਲ ਰਹੇ ‘ਮੋਬਾਈਲ ਦਫ਼ਤਰ’ ਦਾ ਪੋਸਟਰ ਸੁਨੀਲ ਜਾਖੜ ਨੇ ਕੀਤਾ ਜ... ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਵੱਲੋਂ ਮਲੌਦ ਵਿਖੇ ਕਾਂਗਰਸ ਦੇ ਐਸ. ਸੀ. ਵਿੰਗ ਦੀ ਮੀਟਿੰਗ
Ad Position 24