ਜ਼ਿਲ੍ਹਾ ਪ੍ਰਧਾਨ ਵੱਲੋਂ ਮਲੌਦ ਵਿਖੇ ਕਾਂਗਰਸ ਦੇ ਐਸ. ਸੀ. ਵਿੰਗ ਦੀ ਮੀਟਿੰਗ
ਮਲੌਦ, 6 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਕਾਂਗਰਸ ਦੇ ਐਸ. ਸੀ.
ਮਲੌਦ, 6 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਕਾਂਗਰਸ ਦੇ ਐਸ. ਸੀ. ਵਿੰਗ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬੰਬ ਦੀ ਅਗਵਾਈ ਹੇਠ ਐਸ.ਸੀ. ਵਿੰਗ ਦੀ ਮੀਟਿੰਗ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਅਤੇ ਐਸ. ਸੀ. ਵਿੰਗ ਦੇ ਬਲਾਕ ਪ੍ਰਧਾਨ ਰਾਮਦਾਸ ਸਿੰਘ ਸੋਮਲ ਖੇੜੀ ਦੀ ਹਾਜ਼ਰੀ ’ਚ ਗੁਰੂ ਨਾਨਕ ਉਵਰਸੀਜ ਦੇ ਮਲੌਦ ਵਿਖੇ ਮੀਟਿੰਗ ਹੋਈ। ਇਸ ਮੌਕੇ ਜਿਲ੍ਹਾ ਪ੍ਰਧਾਨ ਬੰਬ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਪਰਗਟ ਸਿੰਘ ਨੂੰ ਬਣਾ ਕੇ ਕੇਦਰੀ ਹਾਈਕਮਾਂਡ ਨੇ ਲੋਕਾਂ ਦਾ ਦਿਲ ਜਿੱਤ ਲਿਆ ਕਿਉਕਿ ਲੋਕ ਚਾਹੁੰਦੇ ਸਨ ਕਿ ਪੰਜਾਬ ਕਾਂਗਰਸ ਦੀ ਕਪਤਾਨੀ ਕੋਈ ਸਰਬਪ੍ਰਵਾਨ ਬੇਦਾਗ ਆਗੂ ਹੀ ਕਰੇ, ਜਿਸ ਨੂੰ ਨਾ ਵਿਜੀਲੈਸ ਅਤੇ ਨਾ ਈ. ਡੀ. ਦਾ ਡਰ ਹੋਵੇ। ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਚ ਬੋਲਣ ਵਾਲਾ ਕੋਈ ਵੀ ਆਗੂ ਪਸੰਦ ਨਹੀਂ, ਉਹ ਭਾਂਵੇ ਆਮ ਆਦਮੀ ਪਾਰਟੀ ਦਾ ਹੋਵੇ ਜਾਂ ਕਿਸੇ ਵਿਰੋਧੀ ਪਾਰਟੀ ਦਾ ਹੋਵੇ। ਆਪ ਦੇ ਹੀ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਪੰਜਾਬ ਦੇ ਸਾਹਮਣੇ ਸਰਕਾਰ ਦੀ ਫੌਕੀ ਸਿੱਖਿਆ ਕ੍ਰਾਂਤੀ ਦੀ ਫੂਕ ਕੱਢ ਦਿੱਤੀ ਹੈ ਅਤੇ ਦੱਸ ਦਿੱਤਾ ਹੈ ਕਿ ਕਿਸ ਤਰ੍ਹਾਂ ਦਿੱਲੀ ਵਾਲੇ ਪੰਜਾਬ ’ਤੇ ਕਬਜ਼ਾ ਕਰੀ ਬੈਠੇ ਹਨ। ਇਸ ਮੌਕੇ ਬਲਾਕ ਪ੍ਰਧਾਨ ਗਿੱਲ ਬੇਰ ਕਲਾਂ ਅਤੇ ਐਸ. ਸੀ. ਵਿੰਗ ਦੇ ਬਲਾਕ ਪ੍ਰਧਾਨ ਰਾਮਦਾਸ ਸਿੰਘ ਸੋਮਲ ਖੇੜੀ ਨੇ ਜਿਲ੍ਹਾ ਪ੍ਰਧਾਨ ਨੂੰ ਪਾਰਟੀ ਵੱਲੋਂ ਦਿੱਤੇ ਹਰ ਪ੍ਰੋਗਰਾਮ ਨੂੰ ਜਮੀਨੀ ਪੱਧਰ ਤੇ ਪੂਰਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਗੋਗਾ, ਸੋਨੀ ਕੂਹਲੀ, ਮੇਘ ਸਿੰਘ ਬੇਰ ਕਲਾਂ, ਪ੍ਰਧਾਨ ਲਾਭ ਸਿੰਘ ਬੇਰ ਕਲਾਂ, ਬੂਟਾ ਸਿੰਘ ਰਾਮਗੜ ਸਰਦਾਰਾਂ, ਮਲਕੀਤ ਸਿੰਘ ਮਾਡਲ ਟਾਊਨ, ਜਸਵੀਰ ਸਿੰਘ ਸੀਹਾਂ ਦੋਦ, ਨਿਰਭੈ ਸਿੰਘ ਬੇਰ ਕਲਾ, ਅਜਮੇਰ ਸਿੰਘ ਟਿੰਬਰਵਾਲ 1ਆਦਿ ਹਾਜ਼ਰ ਸਨ।