06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਐਤੀਆਣਾ ਸਹਿਕਾਰੀ ਸਭਾ ਨੇ ਦੋ ਨਵੇਂ ਟਰੈਕਟਰਾਂ ਸਮੇਤ ਹੋਰ ਆਧੁਨਿਕ ਖੇਤੀਬਾੜੀ ਦੇ ਸੰਦ ਲਿਆਂਦੇ

ਹਲਵਾਰਾ, 6 ਅਕਤੂਬਰ (ਮਨਦੀਪ ਸਿੰਘ ਉੱਭੀ) ਪਿੰਡ ਐਤੀਆਣਾ ਦੀ ਬਹੁਮੰਤਵੀ ਸਹਿਕਾਰੀ ਸਭਾ ਵਲੋਂ ਕਿਸਾਨਾਂ ਦੀ ਸਹੂਲਤ ਲਈ ਦੋ ਨਵੇਂ ਟਰੈਕਟਰਾਂ ਸਮੇਤ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਆਧੁਨਿਕ ਸੰਦ ਅਤੇ ਮਸ਼ੀਨਰੀ ਲਿਆਂਦੀ ਗਈ ਹੈ। ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਭਾ ਵੱਲੋਂ ਦੋ ਨਵੇਂ ਟਰੈਕਟਰ ਖਰੀਦੇ ਗਏ ਹਨ, ਜਿਨ੍ਹਾਂ ਵਿਚ ਇਕ ਜੌਨ ਡੀਅਰ ਅਤੇ ਦੂਜਾ ਮਹਿੰਦਰਾ ਅਰਜੁਨ ਟਰੈਕਟਰ ਸ਼ਾਮਿਲ ਹੈ।

Ad Position 21
No active advertisement
ਅਜੀਤ ਡੈਸਕ 07-10-2026
ਹਲਵਾਰਾ, 6 ਅਕਤੂਬਰ (ਮਨਦੀਪ ਸਿੰਘ ਉੱਭੀ) ਪਿੰਡ ਐਤੀਆਣਾ ਦੀ ਬਹੁਮੰਤਵੀ ਸਹਿਕਾਰੀ ਸਭਾ ਵਲੋਂ ਕਿਸਾਨਾਂ ਦੀ ਸਹੂਲਤ ਲਈ ਦੋ ਨਵੇਂ ਟਰੈਕਟਰਾਂ ਸਮੇਤ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਆਧੁਨਿਕ ਸੰਦ ਅਤੇ ਮਸ਼ੀਨਰੀ ਲਿਆਂਦੀ ਗਈ ਹੈ। ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਭਾ ਵੱਲੋਂ ਦੋ ਨਵੇਂ ਟਰੈਕਟਰ ਖਰੀਦੇ ਗਏ ਹਨ, ਜਿਨ੍ਹਾਂ ਵਿਚ ਇਕ ਜੌਨ ਡੀਅਰ ਅਤੇ ਦੂਜਾ ਮਹਿੰਦਰਾ ਅਰਜੁਨ ਟਰੈਕਟਰ ਸ਼ਾਮਿਲ ਹੈ। ਇਸ ਤੋਂ ਇਲਾਵਾ ਰੋਟਾਵੇਟਰ, ਸੁਪਰ ਸੀਡਰ, ਮਲਚਰ, ਐੱਮ.ਪੀ. ਪਲਾਊ, ਸਫ਼ਾਈ ਵਾਲਾ ਪੱਖਾ, ਤਵੀਆਂ, ਤਹਿ ਤੋੜ ਹਲ, ਕਰਾਹ, ਹਲ ਸਮੇਤ ਹੋਰ ਕਈ ਖੇਤੀਬਾੜੀ ਸੰਦ ਵੀ ਸਭਾ ਵੱਲੋਂ ਉਪਲੱਬਧ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਅਤੇ ਸੰਦਾਂ ਦਾ ਮੁੱਖ ਮਕਸਦ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਸਹੂਲਤਾਂ ਅਤੇ ਉਨ੍ਹਾਂ ਨੂੰ ਵਾਜਿਬ ਖਰਚੇ ’ਤੇ ਖੇਤੀਬਾੜੀ ਮਸ਼ੀਨਰੀ ਉਪਲੱਬਧ ਕਰਵਾਉਣਾ ਹੈ। ਇਸ ਮੌਕੇ ਮੀਤ ਪ੍ਰਧਾਨ ਦਲਬਾਰਾ ਸਿੰਘ, ਸੈਕਟਰੀ ਬਲਵਿੰਦਰ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਲਖਬੀਰ ਸਿੰਘ, ਅਵਤਾਰ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਕੌਰ, ਰਾਜਪਾਲ ਕੌਰ ਸਮੇਤ ਸਭਾ ਦੇ ਮੈਂਬਰਾਂ ਤੋਂ ਇਲਾਵਾ ਐਡਵੋਕੇਟ ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਗੁਰਵੀਰ ਸਿੰਘ ਅਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 6.5 ਬੈਂਡ- ਡੱਲਾ
Ad Position 24