ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਮਾਛੀਵਾੜਾ ਸਾਹਿਬ, 6 ਅਕਤੂਬਰ (ਮਨੋਜ ਕੁਮਾਰ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 70ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਪ੍ਰਿੰਸੀਪਲ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਕਰਵਾਈ ਗਈ। ਜਿਸ ਵਿੱਚ ਨਜਦੀਕੀ ਪਿੰਡ ਕੋਟ ਗੰਗੂ ਰਾਏ ਦੇ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਅਥਲੀਟ ਜਸਕੀਰਤ ਕੌਰ ਨੇ ਅੰਡਰ- 17 ਗਰੁੱਪ ਵਿੱਚ ਹੈਮਰ ਥਰੋ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ-19 ਗਰੁੱਪ ਵਿੱਚ ਸ਼ਰਨਜੀਤ ਕੌਰ ਨੇ ਡਿਸਕਸ ਥਰੋ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।
ਮਾਛੀਵਾੜਾ ਸਾਹਿਬ, 6 ਅਕਤੂਬਰ (ਮਨੋਜ ਕੁਮਾਰ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 70ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਪ੍ਰਿੰਸੀਪਲ ਨਰੇਸ਼ ਚੰਦਰ ਸਟੇਡੀਅਮ ਖੰਨਾ ਵਿਖੇ ਕਰਵਾਈ ਗਈ। ਜਿਸ ਵਿੱਚ ਨਜਦੀਕੀ ਪਿੰਡ ਕੋਟ ਗੰਗੂ ਰਾਏ ਦੇ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਅਥਲੀਟ ਜਸਕੀਰਤ ਕੌਰ ਨੇ ਅੰਡਰ- 17 ਗਰੁੱਪ ਵਿੱਚ ਹੈਮਰ ਥਰੋ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ-19 ਗਰੁੱਪ ਵਿੱਚ ਸ਼ਰਨਜੀਤ ਕੌਰ ਨੇ ਡਿਸਕਸ ਥਰੋ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਉੱਥੇ ਹੀ ਲੜਕਿਆਂ ਦੇ ਮੁਕਾਬਲਿਆਂ ਵਿੱਚ ਸੁਖਰਾਜ ਸਿੰਘ ਨੇ ਅੰਡਰ-14 ਗਰੁੱਪ ਵਿੱਚ ਉੱਚੀ ਛਾਲ ਵਿੱਚ ਦੂਸਰਾ ਸਥਾਨ ਅਤੇ ਸ਼ਾਨ ਸਿੰਘ ਮਾਂਗਟ ਨੇ ਉੱਚੀ ਛਾਲ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਪਹਿਲਾਂ ਹੋਈਆਂ ਜੋਨ ਪੱਧਰ ਦੀਆਂ ਖੇਡਾਂ ਵਿੱਚ ਵੀ ਸਕੂਲ ਦੀਆਂ ਵਾਲੀਬਾਲ ਟੀਮਾਂ ਨੇ ਓਵਰਆਲ ਟਰਾਫੀ ਜਿੱਤੀ, ਵਤਨ ਪੰਜਾਬ ਦੀਆਂ ਖੇਡਾਂ ਵਿੱਚ ਵੀ ਵਾਲੀਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੱਧ ਚੜ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮੁੱਖ ਧੁਰਾ ਹਨ, ਜੋ ਸਾਡੇ ਸਰੀਰਿਕ ਵਿਕਾਸ ਦੇ ਨਾਲ ਨਾਲ ਸਾਨੂੰ ਮਾਨਸਿਕ ਪੱਖੋਂ ਤੰਦਰੁਸਤ ਰੱਖਦੀਆਂ ਹਨ।